ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਅਕਸਰ ਆਪਣੇ ਅਨੋਖੇ ਅੰਦਾਜ਼ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਰਹਿੰਦੀ ਹੈ। ਆਪਣੇ ਬੁਆਏਫ੍ਰੈਂਡ ਆਦਿਲ ਖਾਨ ਨਾਲ ਨਜ਼ਰ ਆ ਰਹੀ ਰਾਖੀ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਸਿਲਸਿਲੇ ‘ਚ ਹਾਲ ਹੀ ‘ਚ ਰਾਖੀ ਸਾਵੰਤ ਦਾ ਇਕ ਹੋਰ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਅਭਿਨੇਤਰੀ ਇਕ ਵਾਰ ਫਿਰ ਅਨੋਖੇ ਤਰੀਕੇ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਨਜ਼ਰ ਆ ਰਹੀ ਹੈ। ਸਾਹਮਣੇ ਆਏ ਇਸ ਨਵੇਂ ਵੀਡੀਓ ‘ਚ ਰਾਖੀ ਮੈਸੂਰ ਦੀਆਂ ਸੜਕਾਂ ‘ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਵੀਡੀਓ ‘ਚ ਲੋਕਾਂ ਨੂੰ ਉਸ ਦਾ ਵੱਖਰਾ ਰੂਪ ਦੇਖਣ ਨੂੰ ਮਿਲ ਰਿਹਾ ਹੈ।
ਰਾਖੀ ਸਾਵੰਤ ਇਸ ਵੀਡੀਓ ‘ਚ ਨਾ ਸਿਰਫ ਵੱਖਰੇ ਅੰਦਾਜ਼ ‘ਚ ਨਜ਼ਰ ਆਈ, ਸਗੋਂ ਸੜਕ ‘ਤੇ ਭੇਡਾਂ-ਬੱਕਰੀਆਂ ‘ਚ ਆਪਣਾ ਅਨੋਖਾ ਹੁਨਰ ਦਿਖਾਉਂਦੀ ਵੀ ਨਜ਼ਰ ਆਈ। ਵੀਡੀਓ ‘ਚ ਰਾਖੀ ਭੇਡਾਂ ਵਿਚਕਾਰ ਖੜ੍ਹੀ ਕਹਿੰਦੀ ਹੈ, ‘ਇਹ ਮੇਰੀਆਂ ਭੇਡਾਂ ਹਨ ਅਤੇ ਮੈਂ ਮੈਸੂਰ ‘ਚ ਹਾਂ।’ ਇੰਨਾ ਹੀ ਨਹੀਂ ਉਹ ਇਸ ਦੌਰਾਨ ਭੇਡਾਂ ਬੱਕਰੀਆਂ ਦੀ ਤਰਾਂ ਮੈਂ ਮੈਂ ਵੀ ਕਰਦੀ ਨਜ਼ਰ ਆਈ। ਰਾਖੀ ਦਾ ਇਹ ਨਵਾਂ ਵੀਡੀਓ ਸਾਹਮਣੇ ਆਉਂਦੇ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਯੂਜ਼ਰਸ ਵੀ ਉਨ੍ਹਾਂ ਦੇ ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਕੁਝ ਲੋਕ ਉਸ ਦਾ ਅੰਦਾਜ਼ ਪਸੰਦ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਇਸ ਗੱਲ ਲਈ ਉਸ ਨੂੰ ਟ੍ਰੋਲ ਕਰ ਰਹੇ ਹਨ। ਇਸ ਵੀਡੀਓ ਨੂੰ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।












