ਰਣਬੀਰ ਕਪੂਰ ਅਤੇ ਆਲੀਆ ਭੱਟ ਅੱਜ ਯਾਨੀ 14 ਅਪ੍ਰੈਲ ਨੂੰ ਵਿਆਹ ਕਰ ਰਹੇ ਹਨ। ਬੀਤੇ ਦਿਨ ਲਾੜੇ ਰਾਜਾ ਦੀ ਮਾਂ ਨੀਤੂ ਕਪੂਰ ਅਤੇ ਭੈਣ ਰਿਧੀਮਾ ਕਪੂਰ ਸਾਹਨੀ ਨੇ ਪੁਸ਼ਟੀ ਕੀਤੀ ਹੈ ਕਿ ਅੱਜ ਦੋਵੇਂ ਸੱਤ ਫੇਰੇ ਲੈਣਗੇ। ਅੱਜ ਸ਼ਾਮ ਨੂੰ ਹਲਦੀ, ਚੂੜੇ ਦੀ ਰਸਮ ਅਤੇ ਵਿਆਹ ਹੋਵੇਗਾ। ਨੀਤੂ ਕਪੂਰ ਨੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੇ ਜਸ਼ਨਾਂ ਤੋਂ ਆਪਣੀ ਮਹਿੰਦੀ ਦੀ ਤਸਵੀਰ ਸ਼ੇਅਰ ਕੀਤੀ ਹੈ। ਨੀਤੂ ਨੇ ਆਪਣੀ ਮਹਿੰਦੀ ‘ਤੇ ਆਪਣੇ ਮਰਹੂਮ ਪਤੀ ਰਿਸ਼ੀ ਕਪੂਰ ਦਾ ਨਾਂ ਲਿਖਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਰਿਸ਼ੀ ਕਪੂਰ ਦਾ ਦੋ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਖਬਰਾਂ ਮੁਤਾਬਕ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਨੇ ਮਹਿੰਦੀ ‘ਚ ਪਰਫਾਰਮੈਂਸ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਰਿਧੀਮਾ ਕਪੂਰ ਨੇ ਵੀ ਡਾਂਸ ਕੀਤਾ। ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਹਲਦੀ ਦੀ ਰਸਮ ਪੂਰੀ ਹੋ ਚੁੱਕੀ ਹੈ ਅਤੇ ਹੁਣ ਕੁਝ ਸਮੇਂ ਬਾਅਦ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਅੱਜ ਦੁਪਹਿਰ 2-3 ਵਜੇ ਇਹ ਜੋੜਾ ਫ਼ੇਰੇ ਲਵੇਗਾ।
ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਰਿਸੈਪਸ਼ਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਪਾਰਟੀ ਮੁੰਬਈ ਦੇ ਤਾਜ ਕੋਲਾਬਾ ‘ਚ ਹੋਣ ਜਾ ਰਹੀ ਹੈ। ਪਰ ਤਾਜ਼ਾ ਮੀਡੀਆ ਰਿਪੋਰਟਾਂ ਦੇ ਅਨੁਸਾਰ, ਹੁਣ ਰਿਸੈਪਸ਼ਨ 16 ਅਪ੍ਰੈਲ ਨੂੰ ਵਾਸਤੂ ਵਿੱਚ ਹੀ ਹੋਣ ਜਾ ਰਿਹਾ ਹੈ। ਅੱਜ ਇਹ ਜੋੜਾ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਸੱਤ ਫੇਰੇ ਲਵੇਗਾ।












