September 11, 2026, 11:05 pm
----------- Advertisement -----------
HomeNewsEntertainmentਰਾਨੂ ਮੰਡਲ ਨੇ 'ਪੁਸ਼ਪਾ' ਦੇ ਸ਼੍ਰੀਵੱਲੀ ਗੀਤ 'ਤੇ ਕੀਤਾ ਡਾਂਸ,ਤਾਂ ਪ੍ਰਸ਼ੰਸਕਾਂ ਤੇ...

ਰਾਨੂ ਮੰਡਲ ਨੇ ‘ਪੁਸ਼ਪਾ’ ਦੇ ਸ਼੍ਰੀਵੱਲੀ ਗੀਤ ‘ਤੇ ਕੀਤਾ ਡਾਂਸ,ਤਾਂ ਪ੍ਰਸ਼ੰਸਕਾਂ ਤੇ ਕੀਤੇ ਅਜਿਹੇ ਕੰਮੈਂਟ

Published on

----------- Advertisement -----------

ਇਨ੍ਹੀਂ ਦਿਨੀਂ ਫਿਲਮ ਪੁਸ਼ਪਾ: ਦ ਰਾਈਜ਼ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਹ ਗੀਤ ਕਾਫੀ ਚਰਚਾ ‘ਚ ਹੈ। ਇਸ ਗੀਤ ‘ਤੇ ਡਾਂਸ ਕਰਦੇ ਹੋਏ ਕਈ ਸੈਲੇਬਸ ਅਤੇ ਆਮ ਲੋਕਾਂ ਨੇ ਆਪਣੇ ਵੀਡੀਓ ਸ਼ੇਅਰ ਕੀਤੇ ਹਨ। ਇਸ ਵਿਚਕਾਰ ਹੀ ਹੁਣ ਪੁਸ਼ਪਾ ਦੇ ਗੀਤ (Pushpa: The Rise songs) ਸ਼੍ਰੀਵੱਲੀ (srivalli) ‘ਤੇ ਰਾਨੂ ਮੰਡਲ ਦਾ ਡਾਂਸ ਵੀਡੀਓ ਸਾਹਮਣੇ ਆਇਆ ਹੈ। ਰਾਨੂ ਮੰਡਲ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਰਾਨੂ ਮੰਡਲ (Ranu Mandal) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

YouTube player

ਇਸ ਵੀਡੀਓ ‘ਚ ਰਾਨੂ ਪੁਸ਼ਪਾ ਦੇ ਗੀਤ ਸ਼੍ਰੀਵੱਲੀ ‘ਤੇ ਮਜ਼ਾਕੀਆ ਅੰਦਾਜ਼ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਰਾਨੂ ਦੇ ਇਸ ਫਨੀ ਵੀਡੀਓ ‘ਤੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ। ਰਾਨੂ ਦੇ ਫਨੀ ਡਾਂਸ ਸਟੈਪਸ ਨੂੰ ਦੇਖ ਕੇ ਪ੍ਰਸ਼ੰਸਕ ਹਾਸਾ ਨਹੀਂ ਰੋਕ ਪਾ ਰਹੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਅੱਲੂ ਅਰਜੁਨ ਤੱਕ ਪਹੁੰਚਾਉਣਾ ਚਾਹੀਦਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਰਾਨੂ ਮੰਡਲ ‘ਤੇ ਫਿਲਮ ਬਣਨ ਦੀਆਂ ਖਬਰਾਂ ਆਈਆਂ ਸਨ। ਫਿਲਮ ਦਾ ਨਾਂ ‘ਮਿਸ ਰਾਨੂ ਮਾਰੀਆ’ ਹੈ ਅਤੇ ਇਸ ਦਾ ਨਿਰਦੇਸ਼ਨ ਰਿਸ਼ੀਕੇਸ਼ ਮੰਡਲ ਕਰ ਰਹੇ ਹਨ।

ਬੰਗਾਲੀ ਅਤੇ ਹਿੰਦੀ ਫਿਲਮਾਂ ‘ਚ ਕੰਮ ਕਰ ਚੁੱਕੀ ਅਭਿਨੇਤਰੀ ਇਸ਼ਿਕਾ ਡੇ ਬਾਇਓਪਿਕ ‘ਚ ਰਾਨੂ ਮੰਡਲ ਦਾ ਮੁੱਖ ਕਿਰਦਾਰ ਨਿਭਾਅ ਰਹੀ ਹੈ। ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦੇ ਹੋਏ ਇਸ਼ਿਕਾ ਨੇ ਦੱਸਿਆ ਸੀ ਕਿ ਫਿਲਮ ਦੀ ਸ਼ੂਟਿੰਗ ਕੋਲਕਾਤਾ ਅਤੇ ਮੁੰਬਈ ‘ਚ ਹੋਵੇਗੀ। ਇਸ ਫਿਲਮ ਲਈ ਸਭ ਤੋਂ ਪਹਿਲਾਂ ਅਭਿਨੇਤਰੀ ਸੁਦੀਪਤਾ ਚੱਕਰਵਰਤੀ ਦਾ ਨਾਂ ਸਾਹਮਣੇ ਆਇਆ ਸੀ, ਪਰ ਲਾਕਡਾਊਨ ਕਾਰਨ ਸ਼ਡਿਊਲ ਡੇਟਸ ‘ਚ ਮੁਸ਼ਕਿਲਾਂ ਆਈਆਂ, ਜਿਸ ਤੋਂ ਬਾਅਦ ਇਸ਼ਿਕਾ ਨੂੰ ਲਿਆ ਗਿਆ। ਇਸ਼ਿਕਾ ਫਿਲਮ ‘ਲਾਲ ਕਪਤਾਨ’ ਅਤੇ ਵੈੱਬ ਸੀਰੀਜ਼ ‘ਸੈਕਰਡ ਗੇਮਜ਼’ ‘ਚ ਨਜ਼ਰ ਆ ਚੁੱਕੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਚੰਡੀਗੜ੍ਹ, 11 ਸਤੰਬਰ 2026:ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ...

ਕੈਨੇਡਾ ‘ਚ ਟਾਂਡਾ ਦੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਰਦਨਾਕ...

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ! ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਨਹੀਂ ਮਿਲੀ ਇਜਾਜ਼ਤ

ਵਿਨੇਸ਼ ਫੋਗਾਟ ਦੀ ਇੰਟਰਨੈਸ਼ਨਲ ਰੈਸਲਿੰਗ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।...

ਪੰਜਾਬ ‘ਚ ਬਿਜਲੀ ਸੰਕਟ ਡੂੰਘਾ, ਥਰਮਲ ਪਲਾਂਟਾਂ ‘ਚ ਕੋਲੇ ਦਾ ਕਾਲ; 16 ਹਜ਼ਾਰ ਮੈਗਾਵਾਟ ਟੱਪੀ ਮੰਗ

ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਪੈਦਾ...

SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

Sri hemkund sahib ਦੀ ਯਾਤਰਾ ’ਤੇ ਭਾਰਤ ਆ ਰਹੇ ਸਿੱਖ ਸ਼ਰਧਾਲੂ ਨੂੰ ਪਾਕਸਿਤਾਨ ’ਚ ਰੋਕਿਆ, ਫ਼ੈਸਲਾਬਾਦ ਏਅਰਪੋਰਟ ‘ਤੇ ਕੱਢੀ ਰਾਤ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ...

ਬੈਂਕ ਜਾਣ ਵਾਲਿਆਂ ਲਈ ਵੱਡੀ ਖ਼ਬਰ, 11 ਤੋਂ 13 ਸਤੰਬਰ ਤੱਕ ਹੜਤਾਲ ‘ਤੇ ਰਹਿਣਗੇ ਕਰਮਚਾਰੀ, ਜਾਣੋ ਕਿਹੜੀਆਂ ਸੇਵਾਵਾਂ ਚਾਲੂ

ਜੇਕਰ ਤੁਸੀ 11 ਸਤੰਬਰ ਤੋਂ ਅਗਲੇ ਦਿਨਾਂ ਲਈ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਜਾਣਾ...

ਅਮਰੀਕਾ ਸਰਕਾਰ ਵਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ – ਐਡਵੋਕੇਟ ਧਾਮੀ

 ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਹਮਣੇ ਆਏ ਇਕ...