September 7, 2026, 5:49 am
----------- Advertisement -----------
HomeNewsEntertainment‘ਰੇਡੂਆ ਰਿਟਰਨ’ ਪਹਿਲੀ ਪੰਜਾਬੀ ਫਿਲਮ ਜੋ ਨਵੀਂ ਤਕਨੀਕ ਵੀ.ਐੱਫ.ਐਕਸ ’ਤੇ ਵੱਡੇ ਬਜਟ...

‘ਰੇਡੂਆ ਰਿਟਰਨ’ ਪਹਿਲੀ ਪੰਜਾਬੀ ਫਿਲਮ ਜੋ ਨਵੀਂ ਤਕਨੀਕ ਵੀ.ਐੱਫ.ਐਕਸ ’ਤੇ ਵੱਡੇ ਬਜਟ ਵਾਲੀ ਹੋਵੇਗੀ: ਨਵ ਬਾਜਵਾ

Published on

----------- Advertisement -----------

ਬਾਹੂਬਲੀ ਵਾਂਗ 1000 ਸਾਲ ਪੁਰਾਣੇ ਪੁਰਾਤਨ ਕਿਲ੍ਹੇ ਅਤੇ 2255 ਦਾ ਭਵਿੱਖ ਦਿਖੇਗਾ ਫਿਲਮ ’ਚ
ਰੇਡੂਆ ਦੀ ਸਫ਼ਲਤਾ ਤੋਂ ਬਾਅਦ ਹੁਣ ਇਸ ਦਾ ਪਾਰਟ-2 ਰੇਡੂਆ ਰਿਟਰਨ ਫਿਲਮ ਬਣਨ ਜਾ ਰਹੀ ਹੈ ਜਿਸ ਦੀ ਸ਼ੂਟਿੰਗ ਸਮਰਾਲਾ ਨੇਡ਼੍ਹੇ ਮਹਿਲ ਫਾਰਮ ਵਿਚ ਪਿਛਲੇ ਕਈ ਦਿਨਾਂ ਤੋਂ ਵੱਡੇ-ਵੱਡੇ ਸੈੱਟ ਲਗਾ ਕੇ ਕੀਤੀ ਜਾ ਰਹੀ ਹੈ। ਇਸ ਫਿਲਮ ਦੇ ਡਾਇਰੈਕਟਰ ਅਤੇ ਅਦਾਕਾਰ ਨਵ ਬਾਜਵਾ ਨਾਲ ਫਿਲਮ ਦੀ ਸ਼ੂਟਿੰਗ ਬਾਰੇ ਜਦੋਂ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਵਿਚ ਨਵੀਂ ਤਕਨੀਕ ਵੀ.ਐੱਫ.ਐਕਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਕਿ ਸੁਪਰਹਿੱਟ ਫਿਲਮ ਬਾਹੂਬਲੀ ਵੀ ਇਸ ਤਕਨੀਕ ਨਾਲ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਰੇਡੂਆ ਰਿਟਰਨ ਵਿਚ ਅੱਜ ਤੋਂ 1000 ਸਾਲ ਪੁਰਾਣਾ ਪੁਰਾਤਨ ਕਿਲ੍ਹੇ, ਉਸ ਸਮੇਂ ਦਾ ਜਨ-ਜੀਵਨ ਦਿਖਾਇਆ ਜਾਵੇਗਾ ਅਤੇ ਨਾਲ ਹੀ ਸੰਨ 2255 ਦੇ ਭਵਿੱਖ ਵਿਚ ਦੁਨੀਆ ਕਿਸ ਤਰ੍ਹਾਂ ਦੀ ਹੋਵੇਗੀ ਉਸ ਨੂੰ ਵੀ ਦਿਖਾਇਆ ਜਾਵੇਗਾ ਜਿਸ ਵਿਚ ਪੂਰੀ ਟੀਮ ਬਡ਼ੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਡਾਇਰੈਕਟਰ ਨਵ ਬਾਜਵਾ ਨੇ ਦੱਸਿਆ ਕਿ ਇਹ ਪੰਜਾਬੀ ਫਿਲਮ 10 ਕਰੋਡ਼ ਤੋਂ ਵੱਧ ਹੈ ਜਿਸਦੇ ਪ੍ਰੋਡਿਊਸਰ ਪ੍ਰਵਾਸੀ ਪੰਜਾਬੀ ਅਨਿਲ ਸ਼ਰਮਾ ਅਤੇ ਅਨੁਪਮਾ ਹਨ। ਉਨ੍ਹਾਂ ਦੱਸਿਆ ਕਿ ਸਮਰਾਲਾ ਨੇਡ਼੍ਹੇ ਗੁਰਪ੍ਰਤਾਪ ਭੁੱਲਰ ਵਲੋਂ ਬਡ਼ਾ ਹੀ ਖੂਬਸੂਰਤ ਮਹਿਲ ਫਾਰਮ ਬਣਾਇਆ ਗਿਆ ਜਿਸ ਵਿਚ ਪੁਰਾਤਨ ਵਿਰਸੇ ਨਾਲ ਸਬੰਧਿਤ ਵੱਡੇ-ਵੱਡੇ ਸੈੱਟ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਫਾਰਮ ’ਚ ਫਿਲਮ ਦਾ ਕਾਫ਼ੀ ਹਿੱਸਾ ਫਿਲਮਾਇਆ ਜਾ ਰਿਹਾ ਹੈ ਜਿੱਥੇ ਕਿ ਰੇਗਿਸਤਾਨ, ਪੁਰਾਤਨ ਕਿਲ੍ਹੇ ਦਿਖਾਏ ਜਾ ਰਹੇ ਹਨ। ਨਵ ਬਾਜਵਾ ਨੇ ਦੱਸਿਆ ਕਿ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਵਿਚ ਗ੍ਰੇਟ ਖਲੀ ਵੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਜੋ ਉਨ੍ਹਾਂ ਦੀ ਜੋ ਪੁਸ਼ਾਕ ਤਿਆਰ ਹੋਈ ਹੈ ਉਹ ਸੁਪਰਮੈਨ ਦੀ ਤਰਜ਼ ’ਤੇ ਹੈ ਜੋ ਕਿ ਵਿਸ਼ੇਸ਼ ਤੌਰ ’ਤੇ ਅਮਰੀਕਾ ਤੋਂ ਤਿਆਰ ਕਰਵਾਈ ਗਈ। ਇਸ ਤੋਂ ਇਲਾਵਾ ਸਾਰੇ ਹੀ ਅਦਾਕਾਰਾਂ ਦੇ ਪੁਸ਼ਾਕਾਂ ਨੂੰ ਤਿਆਰ ਕਰਨ ਲਈ ਸਾਰੀ ਟੀਮ ਨੇ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੇ ਮੁੱਖ ਅਦਾਕਾਰਾਂ ਵਿਚ ਯੋਗਰਾਜ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਬੀ.ਐੱਨ ਸ਼ਰਮਾ, ਮਾਹਿਰਾ ਸ਼ਰਮਾ ਅਤੇ ਸਤਿੰਦਰ ਸੱਤੀ ਤੋਂ ਇਲਾਵਾ ਮੇਰੇ ਪਿਤਾ ਡਾ. ਗੁਰਜੀਤ ਬਾਜਵਾ ਵੀ ਨਜ਼ਰ ਆਉਣਗੇ। ਨਵ ਬਾਜਵਾ ਨੇ ਦੱਸਿਆ ਕਿ ਕੋਸ਼ਿਸ਼ ਹੈ ਕਿ ਇਹ ਫਿਲਮ ਨਵੰਬਰ-ਦਸੰਬਰ 2022 ਤੱਕ ਮੁਕੰਮਲ ਕਰ ਦਰਸ਼ਕਾਂ ਲਈ ਸਿਨੇਮਾ ਘਰਾਂ ਵਿਚ ਰਿਲੀਜ਼ ਕਰ ਦਿੱਤੀ ਜਾਵੇਗੀ ਅਤੇ ਜਿਸ ਤਰ੍ਹਾਂ ਰੇਡੂਆ ਨੂੰ ਲੋਕਾਂ ਨੇ ਅਥਾਹ ਪਿਆਰ ਦਿੱਤਾ ਉਸੇ ਤਰ੍ਹਾਂ ਰੇਡੂਆ ਰਿਟਰਨ ਨੂੰ ਵੀ ਸੁਪਰਹਿੱਟ ਬਣਾਉਣਗੇ। ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਇਸ ਫਿਲਮ ਵਿਚ ਮਹਾਰਾਜਾ ਵੀਰ ਸਿੰਘ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲੀ ਵਾਰ ਕਿਸੇ ਫਿਲਮ ’ਚ ਰਾਜੇ ਦਾ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਮੁਗਲ-ਏ-ਆਜ਼ਮ ਵਿਚ ਜਿਸ ਤਰ੍ਹਾਂ ਪ੍ਰਿਥਵੀਰਾਜ ਕਪੂਰ ਨੇ ਕਿਰਦਾਰ ਨਿਭਾਇਆ ਸੀ ਉਹ ਵੀ ਇਸ ਕਿਰਦਾਰ ਨੂੰ ਨਿਭਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਪੁਰਾਤਨ ਮਹਾਰਾਜਿਆਂ ਦੀਆਂ ਕਿਤਾਬਾਂ ਪਡ਼੍ਹ ਉਨ੍ਹਾਂ ਦੇ ਸੁਭਾਅ ਤੇ ਸਟਾਇਲ ਨੂੰ ਸਮਝ ਇਹ ਕਿਰਦਾਰ ਨਿਭਾਉਣਗੇ। ਹਰੇਕ ਕਿਰਦਾਰ ਨੂੰ ਬਾਖੂਬੀ ਨਿਭਾਉਣ ਵਾਲੇ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਰੇਡੂਆ ਰਿਟਰਨ ਮਨੋਰੰਜਨ ਭਰਪੂਰ ਫਿਲਮ ਹੋਵੇਗੀ ਅਤੇ ਸਿਨੇਮਾਘਰਾਂ ਵਿਚ ਆ ਕੇ ਲੋਕ ਖੁਦ ਨੂੰ ਤਰੋਤਾਜ਼ਾ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਫਿਲਮ ਵਿਚ ਕਾਮੇਡੀ ਦੇ ਨਾਲ-ਨਾਲ ਦਰਸ਼ਕਾਂ ਨੂੰ ਸਮਾਜ ਨੂੰ ਸੇਧ ਦੇਣ ਵਾਲੇ ਸੰਦੇਸ਼ ਵੀ ਦਿੱਤੇ ਗਏ ਹਨ ਇਸ ਲਈ ਰੇਡੂਆ ਤੋਂ ਬਾਅਦ ਰੇਡੂਆ ਰਿਟਰਨ ਵੀ ਦਰਸ਼ਕਾਂ ਦੀ ਪਹਿਲੀ ਪਸੰਦ ਬਣੇਗੀ। ਦਿਨ ਸਮੇਂ ਅੱਤ ਦੀ ਗਰਮੀ ਹੋਣ ਕਾਰਨ ਫਿਲਮ ਦੇ ਅਦਾਕਾਰਾਂ ਨੂੰ ਸ਼ੂਟਿੰਗ ਕਰਨ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਮਹਿਲ ਫਾਰਮ ਹਾਊਸ ਵਿਚ ਲਗਾਏ ਗਏ ਸੈੱਟਾਂ ਦੌਰਾਨ ਅਜਿਹੀਆਂ ਅਧੁਨਿਕ ਲਾਈਟਾਂ ਲਗਾਈਆਂ ਗਈਆਂ ਹਨ ਜੋ ਰਾਤ ਨੂੰ ਵੀ ਦਿਨ ਬਣਾ ਦਿੰਦੀਆਂ ਹਨ। ਨਵ ਬਾਜਵਾ ਨੇ ਦੱਸਿਆ ਕਿ ਅਧੁਨਿਕ ਲਾਈਟਾਂ ਵਿਸ਼ੇਸ਼ ਤੌਰ ’ਤੇ ਵੱਡੀਆਂ ਕ੍ਰੇਨਾਂ ਨਾਲ ਸੈੱਟ ’ਤੇ ਲਗਾਈਆਂ ਗਈਆਂ ਹਨ ਤਾਂ ਜੋ ਸ਼ੂਟਿੰਗ ਦੌਰਾਨ ਇਹ ਲੱਗੇ ਕਿ ਦਿਨ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਅਦਾਕਾਰ ਰਾਤ 11 ਵਜੇ ਤੋਂ ਲੈ ਕੇ ਸਵੇਰ 7 ਵਜੇ ਸ਼ੂਟਿੰਗ ਕਰਦੇ ਹਨ ਅਤੇ ਸਾਰੀ ਟੀਮ ਦੀ ਸਖ਼ਤ ਮਿਹਨਤ ਵੱਡੇ ਪਰਦੇ ’ਤੇ ਦੇਖਣ ਨੂੰ ਮਿਲੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...

ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ ‘ਚ ਭਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਸਮਰਾਲਾ 5 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇੱਕ ਬਜ਼ੁਰਗ ਦਲਿਤ ਔਰਤ ਨਾਲ ਹੋਈ...

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਜੁੜੀਆਂ 25,339 ਗ੍ਰਿਫ਼ਤਾਰੀਆਂ

ਚੰਡੀਗੜ੍ਹ; 5 ਸਤੰਬਰ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ...

ਗੁਰਪ੍ਰੀਤ ਸਿੰਘ ਸੇਖੋਂ ਨੇ ਫੜਿਆ AAP ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।...

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...