September 7, 2026, 11:27 pm
----------- Advertisement -----------
HomeNewsEntertainmentਸੁਸ਼ਾਂਤ ਦੇ ਜਨਮਦਿਨ 'ਤੇ ਭਾਵੁਕ ਹੋਈ ਪ੍ਰੇਮਿਕਾ ਰੀਆ ਚੱਕਰਵਰਤੀ,ਕਿਹਾ- ਮੈਂ ਤੁਹਾਨੂੰ ਬਹੁਤ...

ਸੁਸ਼ਾਂਤ ਦੇ ਜਨਮਦਿਨ ‘ਤੇ ਭਾਵੁਕ ਹੋਈ ਪ੍ਰੇਮਿਕਾ ਰੀਆ ਚੱਕਰਵਰਤੀ,ਕਿਹਾ- ਮੈਂ ਤੁਹਾਨੂੰ ਬਹੁਤ ਯਾਦ ਕਰਦੀ ਹਾਂ

Published on

----------- Advertisement -----------

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਜਨਮਦਿਨ ਹੈ। #JusticeForSushantSinghRajput ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ। ਦੁਨੀਆ ਭਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਟਵੀਟ ਕਰਕੇ ਯਾਦ ਕਰ ਰਹੇ ਹਨ। ਉਨ੍ਹਾਂ ਦੇ ਜਨਮਦਿਨ ‘ਤੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ ਹੈ। ਉਸ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਨੇ ਵੀ ਕੁਝ ਮਿੰਟ ਪਹਿਲਾਂ ਆਪਣੇ ਇੰਸਟਾਗ੍ਰਾਮ ‘ਤੇ ਸੁਸ਼ਾਂਤ ਨੂੰ ਯਾਦ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਉਸ ਨੂੰ ਬਹੁਤ ਯਾਦ ਕਰਦੀ ਹੈ। ਰੀਆ ਨੇ ਸੁਸ਼ਾਂਤ ਦੀ ਇਕ ਅਣਦੇਖੀ ਵੀਡੀਓ ਸਾਂਝੀ ਕੀਤੀ ਹੈ।

ਇਸ ਵੀਡੀਓ ‘ਚ ਉਹ ਸੁਸ਼ਾਂਤ ਸਿੰਘ ਦੇ ਨਾਲ ਵਰਕਆਊਟ ਕਰ ਰਹੀ ਹੈ। ਇਸ ਵੀਡੀਓ ‘ਚ ਦੋਵੇਂ ਇਕ ਦੂਜੇ ਦੇ ਨਾਲ ਬਹੁਤ ਖੁਸ਼ ਹਨ ਅਤੇ ਇਕ ਦੂਜੇ ਨੂੰ ਫੜ ਕੇ ਪੋਜ਼ ਦੇ ਰਹੇ ਹਨ। ਵੀਡੀਓ ਕਿਸੇ ਜਿਮ ਦਾ ਦਿਖਾਈ ਦੇ ਰਿਹਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਰੀਆ ਨੇ ਲਿਖਿਆ ‘ਤੁਹਾਨੂੰ ਬਹੁਤ ਯਾਦ ਕਰਦੀ ਹਾਂ ਲਵ’। ਰੀਆ ਦੀ ਇਸ ਵੀਡੀਓ ਨੂੰ ਮਿੰਟਾਂ ‘ਚ ਹੀ 12 ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ। ਇੰਨਾ ਹੀ ਨਹੀਂ ਲੋਕ ਕੁਮੈਂਟ ਕਰਕੇ ਆਪਣੀ ਰਾਏ ਵੀ ਜ਼ਾਹਿਰ ਕਰ ਰਹੇ ਹਨ। ਕੁਝ ਲੋਕ ਸੁਸਾਂਤ ਦੀ ਮੌਤ ਲਈ ਰੀਆ ਨੂੰ ਜ਼ਿੰਮੇਵਾਰ ਠਹਿਰ ਰਹੇ ਹਨ ਤਾਂ ਉਧਰ ਕੁਝ ਲੋਕ ਇਸ ਵੀਡੀਓ ਲਈ ਉਨ੍ਹਾਂ ਦੀ ਤਾਰੀਫ਼ ਵੀ ਕਰ ਰਹੇ ਹਨ। ਉਧਰ ਕਈ ਲੋਕਾਂ ਨੇ ਰੀਆ ਤੋਂ ਇਹ ਸਵਾਲ ਵੀ ਪੁੱਛਿਆ ਕਿ ਉਹ ਸੁਸ਼ਾਂਤ ਨੂੰ ਛੱਡ ਕੇ ਕਿਉਂ ਚਲੀ ਗਈ।

https://www.instagram.com/p/CY_A25kp1xQ/

ਜ਼ਿਕਰਯੋਗ ਹੈ ਕਿ ਸਾਲ 2020 ‘ਚ ਸੁਸ਼ਾਂਤ ਸਿੰਘ ਰਾਜਪੂਤ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ ਤਾਂ ਸਵ. ਅਦਾਕਾਰ ਦੇ ਪਰਿਵਾਰ ਨੇ ਰੀਆ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ। ਉਧਰ ਰੀਆ ਨੂੰ ਸੋਸ਼ਲ ਮੀਡੀਆ ‘ਤੇ ਖੂਬ ਟਰੋਲ ਕੀਤਾ ਗਿਆ ਸੀ। ਸੁਸ਼ਾਂਤ ਦੇ ਦਿਹਾਂਤ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੋਂ ਦੂਰ ਹੋ ਗਈ ਸੀ ਅਤੇ ਉਨ੍ਹਾਂ ਨੇ ਕਿਸੇ ਨਾਲ ਵੀ ਮਿਲਣਾ ਛੱਡ ਦਿੱਤਾ ਸੀ। ਉਧਰ ਕੁਝ ਸਮੇਂ ਪਹਿਲਾਂ ਹੀ ਉਹ ਸੋਸ਼ਲ ਮੀਡੀਆ ‘ਤੇ ਹੌਲੀ-ਹੌਲੀ ਸਰਗਰਮ ਹੋਈ ਹੈ। ਰੀਆ ਅਤੇ ਸੁਸ਼ਾਂਤ ਦੀ ਪਹਿਲੀ ਮੁਲਾਕਾਤ 2013 ‘ਚ ਯਸ਼ਰਾਜ ਫਿਲਮਜ਼ ਦੇ ਸਟੂਡੀਓ ‘ਚ ਹੋਈ ਸੀ। ਸ਼ੂਟਿੰਗ ਕਰਦੇ ਸਮੇਂ ਦੋਵਾਂ ਦੀ ਪਛਾਣ ਹੋ ਗਈ ਸੀ। ਇਸ ਤੋਂ ਬਾਅਦ ਦੋਵਾਂ ਦੀ ਕੁਝ ਪਾਰਟੀਆਂ ‘ਚ ਮੁਲਾਕਾਤ ਹੋਈ ਅਤੇ ਫਿਰ ਜਾਣ ਪਛਾਣ ਦੋਸਤੀ ‘ਚ ਬਦਲ ਗਈ। ਦੋਵਾਂ ਨੇ 2018 ‘ਚ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਅਤੇ ਉਹ 2019 ਦੀ ਸ਼ੁਰੂਆਤ ‘ਚ ਲਿਵ ਇਨ ‘ਚ ਸਨ। ਸੁਸ਼ਾਂਤ ਦੀ ਮੌਤ ਤੋਂ ਇਕ ਹਫਤੇ ਪਹਿਲੇ ਹੀ ਰੀਆ ਉਸ ਨਾਲ ਬ੍ਰੇਕਅਪ ਕਰਕੇ ਘਰ ਛੱਡ ਕੇ ਚਲੀ ਗਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ; 7 ਦਿਨਾਂ ਬਾਅਦ ਧਰਨਾ ਅੱਜ ਸਮਾਪਤ

ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ...

ਘਰੇਲੂ ਵਿਵਾਦ ਨੇ ਧਾਰਿਆ ਖੂਨੀ ਰੂਪ, ਭਤੀਜੇ ਨੇ ਚਾਚੇ ਦਾ ਕੀਤਾ ਕਤਲ

ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਾਲ ਸਾਹਮਣੇ ਆਇਆ ਹੈ...

ਚੋਰੀ ਦੇ ਡਰੋਂ ਗਜ਼ਬ ਜੁਗਾੜ! ਘਰ ਦੇ ਬਾਹਰ ਨਹੀਂ ਛੱਤ ‘ਤੇ ਖੜ੍ਹੀ ਕਰ ਦਿੱਤੀ ਲੱਖਾਂ ਦੀ ਸਕਾਰਪੀਓ

ਬਿਹਾਰ ਦੇ ਇਕ ਸ਼ਖਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ...

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...