July 23, 2026, 2:43 am
----------- Advertisement -----------
HomeNewsEntertainmentKKK 12: 'ਟਿਕਟ ਟੂ ਫਿਨਾਲੇ' ਟਾਸਕ ਤੋਂ ਬਾਹਰ ਹੋਈ ਰੁਬੀਨਾ ਦਿਲਾਇਕ,ਦੂਜਾ ਮੌਕਾ...

KKK 12: ‘ਟਿਕਟ ਟੂ ਫਿਨਾਲੇ’ ਟਾਸਕ ਤੋਂ ਬਾਹਰ ਹੋਈ ਰੁਬੀਨਾ ਦਿਲਾਇਕ,ਦੂਜਾ ਮੌਕਾ ਵੀ ਨਹੀਂ ਆਇਆ ਕੰਮ

Published on

----------- Advertisement -----------

ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ਸੀਜ਼ਨ 14 ਹੁਣ ਆਪਣੇ ਫਾਈਨਲ ਵੱਲ ਵਧ ਰਿਹਾ ਹੈ। ਸ਼ੋਅ ਨੂੰ ਸ਼ੁਰੂ ਹੋਏ ਕਈ ਹਫ਼ਤੇ ਹੋ ਚੁੱਕੇ ਹਨ ਅਤੇ ਹੁਣ ਤੱਕ ਕਈ ਪ੍ਰਤੀਯੋਗੀ ਸ਼ੋਅ ਤੋਂ ਛੁੱਟੀ ਵੀ ਕਰ ਚੁੱਕੇ ਹਨ। ਹਾਲਾਂਕਿ, ਬਹੁਤ ਸਾਰੇ ਮੁਕਾਬਲੇਬਾਜ਼ ਆਪਣਾ ਦਮਦਾਰ ਦਾਅਵਾ ਕਰਦੇ ਹਨ ਅਤੇ ਸ਼ੋਅ ਵਿੱਚ ਡਟੇ ਰਹਿੰਦੇ ਹਨ, ਪਰ ਇਸ ਹਫਤੇ ਉਨ੍ਹਾਂ ਦਾ ਹੌਂਸਲਾ ਵੀ ਜਵਾਬ ਦੇ ਗਿਆ ਹੈ। 10 ਸਤੰਬਰ, 2022 ਦੇ ਐਪੀਸੋਡ ਵਿੱਚ, ਰੋਹਿਤ ਸ਼ੈੱਟੀ ਨੇ ਦੱਸਿਆ ਕਿ ਹੁਣ ਜੋ ਵੀ ਟਾਸਕ ਹੋਣਗੇ, ਫਾਈਨਲ ਗੇੜ ਵਿੱਚ ਪਹੁੰਚਣ ਲਈ ਸਿੱਧੀ ਟਿਕਟ ਹੋਵੇਗੀ। ਰੋਹਿਤ ਦੀ ਇਸ ਜਾਣਕਾਰੀ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ।

ਰੋਹਿਤ ਸ਼ੈਟੀ ਨੇ ਕਾਰ ਅਤੇ ਟਰੱਕ ਨਾਲ ਸਬੰਧਤ ਪਹਿਲਾ ਟਾਸਕ ਦਿੱਤਾ, ਜਿਸ ਵਿੱਚ ਪ੍ਰਤੀਯੋਗੀਆਂ ਨੂੰ ਟਰੱਕ ਅਤੇ ਕਾਰ ਰਾਹੀਂ ਝੰਡੇ ਇਕੱਠੇ ਕਰਨੇ ਸਨ। ਇਸ ਖ਼ਤਰਨਾਕ ਟਾਸਕ ਲਈ ਨਿਸ਼ਾਂਤ ਭੱਟ ਅਤੇ ਫੈਜ਼ਲ ਸ਼ੇਖ ਵਿਚਾਲੇ ਮੁਕਾਬਲਾ ਸੀ, ਜਿਸ ਨੂੰ ਫੈਜ਼ਲ ਨੇ ਜਿੱਤ ਲਿਆ ਕਿਉਂਕਿ ਉਸ ਨੇ ਇਕ ਮਿੰਟ ‘ਚ ਟਾਸਕ ਪੂਰਾ ਕੀਤਾ, ਜਦਕਿ ਨਿਸ਼ਾਂਤ ਨੇ 2.54 ਮਿੰਟ ‘ਚ ਪੂਰਾ ਕੀਤਾ। ਅਗਲਾ ਟਾਸਕ ਜੋੜਿਆਂ ‘ਚ ਕੀਤਾ ਜਾਣਾ ਸੀ, ਇਸ ਦੇ ਲਈ ਕਨਿਕਾ ਮਾਨ-ਰਾਜੀਵ, ਤੁਸ਼ਾਰ-ਜੰਨਤ, ਮੋਹਿਤ-ਰੁਬੀਨਾ ਦੀ ਜੋੜੀ ਨੂੰ ਟਾਸਕ ਦਿੱਤਾ ਜਾਣਾ ਸੀ ਪਰ ਰੁਬੀਨਾ ਦੀ ਖਰਾਬ ਸਿਹਤ ਕਾਰਨ ਉਹ ਇਹ ਟਾਸਕ ਨਹੀਂ ਕਰ ਪਾ ਰਹੀ ਸੀ।

ਇਸ ਦੀ ਬਜਾਏ ਨਿਸ਼ਾਂਤ ਅਤੇ ਫੈਜ਼ਲ ਨੂੰ ਟਾਸਕ ਕਰਨ ਲਈ ਕਿਹਾ ਗਿਆ, ਪਰ ਦੋਵਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਰੁਬੀਨਾ ਟਿਕਟ ਟੂ ਫਿਨਾਲੇ ਦੇ ਇਸ ਟਾਸਕ ਤੋਂ ਬਾਹਰ ਹੋ ਗਈ। ਰੁਬੀਨਾ ਦਿਲਾਇਕ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ, ਉਸ ਨੂੰ ਭਰੋਸਾ ਹੈ ਕਿ ਠੀਕ ਹੋਣ ਤੋਂ ਬਾਅਦ ਉਹ ਫਿਨਾਲੇ ਤੱਕ ਪਹੁੰਚਣ ਦਾ ਕੋਈ ਨਾ ਕੋਈ ਰਸਤਾ ਜ਼ਰੂਰ ਲੱਭ ਲਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀ ਵਿਦਿਆਰਥੀ ਪ੍ਰਦਰਸ਼ਨ ‘ਤੇ ਡਟੇ ਹੋਏ ਹਨ। ਸੋਮਵਾਰ ਨੂੰ...

ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਮਾਮਲਾ, SC ਵੱਲੋਂ ਤੁਰੰਤ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੇ...

ਵਿਆਹ ਦੇ 17 ਸਾਲ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਜ਼ਿਲ੍ਹੇ ਦੇ ਪਿੰਡ ਹਰਿਮਾਜਰਾ ਵਿਖੇ ਵਿਆਹ ਦੇ 17 ਸਾਲ ਬਾਅਦ ਇੱਕ ਔਰਤ ਵੱਲੋਂ ਆਪਣੇ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਅਕਾਲ ਤਖ਼ਤ ਦੇ ਸੁਝਾਵਾਂ ਬਾਰੇ ਪੰਜਾਬ ਸਰਕਾਰ ਨੇ ਕਾਨੂੰਨੀ ਰਾਇ ਮੰਗੀ

ਪੰਜਾਬ ਸਰਕਾਰ ਨੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਬਾਰੇ ਅਕਾਲ ਤਖ਼ਤ ਦੇ ਸੁਝਾਵਾਂ ਦੇ...

ਪੰਜਾਬੀ ਗਾਇਕ ਦੀ ਗੁੰਮਸ਼ੁਦਗੀ ‘ਤੇ ਹਾਈਕੋਰਟ ਸਖ਼ਤ, ਹਰਭਜਨ ਸ਼ੇਰਾ ਨੂੰ ਕੋਰਟ ‘ਚ ਪੇਸ਼ ਕਰਨ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਲਾਪਤਾ ਦੇ ਮਾਮਲੇ...

ਕਾਂਗਰਸ ਦਾ ਭਾਜਪਾ ਖਿਲਾਫ਼ Black Protest, ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ

ਕਾਂਗਰਸ ਪਾਰਟੀ ਨੇ NEET ਪ੍ਰੀਖਿਆ ਵਿੱਚ ਧਾਂਦਲੀ ਅਤੇ ਦੇਸ਼ ਭਰ ਵਿੱਚ ਹੋ ਰਹੇ ਪੇਪਰ...

‘BJP ਲੀਡਰਾਂ ਨੂੰ ਤਲਬ ਕੀਤਾ ਜਾਵੇ’, ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੀਤੀ ਮੰਗ

ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ...

ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਕਾਕਰੋਚ ਪਾਰਟੀ ਦਾ ਧਰਨਾ ਖ਼ਤਮ

ਕਾਕਰੋਚ ਜਨਤਾ ਪਾਰਟੀ ਨੇ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ...

•ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਲਈ ਨਹੀਂ, ਸਗੋਂ ਭਵਿੱਖ ਵਿੱਚ ਮੌਕੇ ਸਿਰਜਣ ਲਈ ਤਿਆਰ ਕਰ ਰਹੀ ਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 21 ਜੁਲਾਈ,2026ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 'ਸਿੱਖਿਆ...