ਰੁਬੀਨਾ ਦਿਲਾਇਕ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੇ ਪਤੀ ਅਭਿਨਵ ਸ਼ੁਕਲਾ ਨਾਲ ਆਪਣਾ ਜਨਮਦਿਨ ਪਹਿਲਾਂ ਹੀ ਸੈਲੀਬ੍ਰੇਟ ਕਰਦੀ ਨਜ਼ਰ ਆ ਰਹੀ ਹੈ। ਰੁਬੀਨਾ ਨੇ ਕੇਕ ਕੱਟ ਕੇ ਸਭ ਤੋਂ ਪਹਿਲਾਂ ਆਪਣੇ ਪਤੀ ਅਭਿਨਵ ਨੂੰ ਖੁਆਇਆ। ਬਾਅਦ ਵਿੱਚ ਅਭਿਨਵ ਨੇ ਰੁਬੀਨਾ ਨੂੰ ਕੇਕ ਖੁਆਇਆ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਰੁਬੀਨਾ ਦਾ ਜਨਮਦਿਨ 26 ਅਗਸਤ ਨੂੰ ਆਉਂਦਾ ਹੈ ਪਰ ਉਹ ਇਸ ਦਿਨ ਨੂੰ ਹੋਰ ਖਾਸ ਬਣਾਉਂਦੇ ਹੋਏ ਪਹਿਲਾਂ ਤੋਂ ਹੀ ਸੈਲੀਬ੍ਰੇਟ ਕਰਦੀ ਨਜ਼ਰ ਆ ਰਹੀ ਹੈ। 26 ਅਗਸਤ 1987 ਨੂੰ ਸ਼ਿਮਲਾ ‘ਚ ਜਨਮੀ ਰੁਬੀਨਾ ਨੇ 21 ਜੂਨ 2018 ਨੂੰ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਭਿਨਵ ਸ਼ੁਕਲਾ ਨਾਲ ਵਿਆਹ ਕੀਤਾ ਸੀ। ਰੁਬੀਨਾ ਅਤੇ ਅਭਿਨਵ ਦੀ ਪਹਿਲੀ ਮੁਲਾਕਾਤ ਗਣਪਤੀ ਪੂਜਾ ਦੌਰਾਨ ਹੋਈ ਸੀ।
ਦਰਅਸਲ, ਦੋਵਾਂ ਦੇ ਇੱਕ ਸਾਂਝੇ ਦੋਸਤ ਨੇ ਉਨ੍ਹਾਂ ਨੂੰ ਆਪਣੇ ਘਰ ਗਣੇਸ਼ ਪੂਜਾ ਲਈ ਬੁਲਾਇਆ ਸੀ। ਰੁਬੀਨਾ ਨੇ ਦੱਸਿਆ ਸੀ ਕਿ ਸਾਡੇ ਦੋਵਾਂ ਦੀ ਗੱਲਬਾਤ ਫੋਟੋਸ਼ੂਟ ਤੋਂ ਸ਼ੁਰੂ ਹੋਈ ਸੀ। ਅਭਿਨਵ ਨੇ ਮੇਰੀ ਇਕ ਫੋਟੋ ‘ਤੇ ਟਿੱਪਣੀ ਕੀਤੀ ਅਤੇ ਪੁੱਛਿਆ ਕਿ ਕੀ ਮੈਂ ਉਸ ਨੂੰ ਆਪਣੇ ਫੋਟੋਸ਼ੂਟ ਲਈ ਮੌਕਾ ਦੇਵਾਂਗਾ? ਮੈਂ ਹੈਰਾਨ ਸੀ ਕਿ ਇਹ ਮੁੰਡਾ ਕੌਣ ਹੈ?” ਰੁਬੀਨਾ ਮੁਤਾਬਕ, ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਇਹ ਉਹ ਲੜਕਾ ਹੈ ਜਿਸ ਦਾ ਹਰ ਕੁੜੀ ਸੁਪਨਾ ਦੇਖਦੀ ਹੈ। ਆਖਰਕਾਰ ਰੁਬੀਨਾ ਨੇ ਖੁਦ ਪਹਿਲ ਕੀਤੀ। ਵਰਕ ਫਰੰਟ ਦੀ ਗੱਲ ਕਰੀਏ ‘ਤੇ, ਰੁਬੀਨਾ ਨੇ ‘ਛੋਟੀ ਬਹੂ’ (2008-10) ਅਤੇ ਇਸ ਦੇ ਸੀਕਵਲ (2011-12) ਵਿੱਚ ਮੁੱਖ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਹ ‘ਸਾਸ ਬੀਨਾ ਸਸੁਰਾਲ’ (2012), ‘ਪੁਨਰ ਵਿਵਾਹ’ (2013), ‘ਦੇਵੋਂ ਕੇ ਦੇਵ…ਮਹਾਦੇਵ’ (2013-14) ਅਤੇ ‘ਜੀਨੀ ਔਰ ਜੁਜੂ’ (2013) ਵਰਗੇ ਸੀਰੀਅਲਾਂ ‘ਚ ਵੀ ਨਜ਼ਰ ਆ ਚੁੱਕੀ ਹੈ।












