ਹਰਿਆਣਵੀ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਦੇ ਪਿਛਲੇ ਦਿਨੀਂ ਇੰਸਟਾਗ੍ਰਾਮ ‘ਤੇ 1 ਮਿਲੀਅਨ ਫਾਲੋਅਰਜ਼ ਨੂੰ ਪਾਰ ਕਰ ਲਿਆ ਹੈ। ਇਸ ਦਾ ਜਸ਼ਨ ਮਨਾਉਂਦੇ ਹੋਏ ਸਪਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਟ੍ਰੀਟ ਦਿੱਤਾ ਅਤੇ ਉਹ ਖੇਤਾਂ ‘ਚ ਆਪਣੇ ਸ਼ਾਨਦਾਰ ਅੰਦਾਜ਼ ‘ਚ ਡਾਂਸ ਕਰਦੀ ਨਜ਼ਰ ਆਈ।ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਹ ਹਰੇ ਰੰਗ ਦਾ ਸੂਟ ਪਾ ਕੇ ਖੇਤਾਂ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, “1 ਮਿਲੀਅਨ ਵਿਊਜ਼ ਨੂੰ ਪਾਰ ਕਰਨ ਲਈ ਤੁਹਾਡਾ ਧੰਨਵਾਦ। ‘ਇਹ ਆਰਗੈਨਿਕ ਹੈ। ਪੈਸੇ ਦੇ ਕੇ ਉਨ੍ਹਾਂ ਨੂੰ ਵਧਾਇਆ ਨਹੀਂ ਗਿਆ। ਇਸ ਵੀਡੀਓ ਨੂੰ ਦਰਸ਼ਕਾਂ ਵਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਪਨਾ ਸਲਵਾਰ ਸੂਟ ‘ਚ ਨਜ਼ਰ ਆ ਰਹੀ ਹੈ। ਫੈਨਜ਼ ਉਸ ਦੇ ਡਾਂਸ ਦੀ ਖੂਬ ਤਾਰੀਫ ਕਰ ਰਹੇ ਹਨ । ਹਾਲ ਹੀ ‘ਚ ਸੁਪਨਾ ਚੌਧਰੀ ਦੀ ਮੈਰਿਜ ਐਨੀਵਰਸਰੀ ਸੀ। ਉਨ੍ਹਾਂ ਨੇ ਆਪਣੇ ਪਤੀ ਵੀਰ ਸਾਹੂ ਦੇ ਨਾਲ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਵਧਾਈ ਦਿੱਤੀ ਸੀ। ਦੋਵਾਂ ਕਲਾਕਾਰਾਂ ਦਾ ਇੱਕ ਪਿਆਰਾ ਜਿਹਾ ਪੁੱਤਰ ਹੈ।











