Saif Ali Khan Birthday: ਪਟੌਦੀ ਪਰਿਵਾਰ ਦੇ ਛੋਟੇ ਨਵਾਬ ਸੈਫ ਅਲੀ ਖਾਨ 16 ਅਗਸਤ ਨੂੰ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ‘ਤੇ ਕਰੀਨਾ ਕਪੂਰ ਖਾਨ ਤੋਂ ਲੈ ਕੇ ਸੈਫ ਦੀ ਭੈਣ ਸਬਾ ਖਾਨ ਨੇ ਵੀ ਆਪਣੇ ਭਰਾ ਲਈ ਪਿਆਰ ਭਰਿਆ ਪੋਸਟ ਲਿਖਿਆ ਹੈ। ਇਸ ਦੇ ਨਾਲ ਹੀ ਸੈਫ ਦੇ ਜਨਮਦਿਨ ‘ਤੇ ਉਨ੍ਹਾਂ ਦੀ ਵੱਡੀ ਬੇਟੀ ਸਾਰਾ ਅਲੀ ਖਾਨ ਨੇ ਆਪਣੀ ਬਚਪਨ ਦੀ ਫੋਟੋ ਸ਼ੇਅਰ ਕਰਕੇ ਅਜਿਹੀ ਪੋਸਟ ਲਿਖੀ ਹੈ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਾਰਾ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਉਹ ਆਪਣੇ ਪਿਤਾ ਦੀ ਗੋਦ ‘ਚ ਬੈਠੀ ਨਜ਼ਰ ਆ ਰਹੀ ਹੈ।
ਸਾਰਾ ਅਲੀ ਖਾਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ ਜਿਸ ‘ਚ ਅਭਿਨੇਤਰੀ ਸੈਫ ਅਲੀ ਖਾਨ ਦੀ ਗੋਦ ‘ਚ ਬੈਠੀ ਨਜ਼ਰ ਆ ਰਹੀ ਹੈ। ਇਹ ਤਿੰਨੇ ਤਸਵੀਰਾਂ ਅਦਾਕਾਰਾ ਦੇ ਬਚਪਨ ਤੋਂ ਲੈ ਕੇ ਵੱਡੀ ਹੋਣ ਤੱਕ ਦੀਆਂ ਹਨ ਸਾਰਾ ਅਲੀ ਖਾਨ ਨੇ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ- ‘ਜਨਮਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਅੱਬਾ ਜਾਨ। ਮੈਂ ਤੁਹਾਡੇ ਲਈ ਹਮੇਸ਼ਾ ਪਹਿਲਾ ਰਹਾਂਗੀ। ਸਾਰਾ ਨੇ ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਾਂ ਪ੍ਰਸ਼ੰਸਕਾਂ ਨੇ ਲਗਾਤਾਰ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਤਸਵੀਰਾਂ ‘ਚ ਸਾਰਾ ਅਤੇ ਸੈਫ ਦੀ ਬਾਂਡਿੰਗ ਸਾਫ ਨਜ਼ਰ ਆ ਰਹੀ ਹੈ।












