August 3, 2026, 8:21 pm
----------- Advertisement -----------
HomeNewsEntertainmentDEATH ANNIVERSARY : ਸਰਦੂਲ ਸਿਕੰਦਰ ਦੇ ਅਚਾਨਕ ਦਿਹਾਂਤ ਨਾਲ ਟੁੱਟ ਗਈ ਸੀ...

DEATH ANNIVERSARY : ਸਰਦੂਲ ਸਿਕੰਦਰ ਦੇ ਅਚਾਨਕ ਦਿਹਾਂਤ ਨਾਲ ਟੁੱਟ ਗਈ ਸੀ ਅਮਰ ਨੂਰੀ

Published on

----------- Advertisement -----------

ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ 24 ਫਰਵਰੀ ਸਾਲ 2021 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ। 60 ਸਾਲਾ ਸਰਦੂਲ ਸਿਕੰਦਰ ਕੋਰੋਨਾ ਵਾਇਰਸ ਤੋਂ ਪੀੜਤ ਸਨ। ਕੋਰੋਨਾ ਦੇ ਇਲਾਜ ਦੇ ਲਈ ਉਨ੍ਹਾਂ ਨੂੰ ਫੌਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜ਼ੇਰੇ ਇਲਾਜ ਉਨ੍ਹਾਂ ਦੀ ਮੌਤ ਹੋ ਗਈ।ਤੁਹਾਨੂੰ ਦੱਸ ਦਈਏ ਕਿ ਸਰਦੂਲ ਸਿਕੰਦਰ ਦਾ ਜਨਮ 25 ਜਨਵਰੀ,1961 ਨੂੰ, ਫਤਿਹਗੜ ਸਾਹਿਬ ਦੇ ਖੇੜੀ ਨੌਧ ਪਿੰਡ ਵਿਚ ਹੋਇਆ। ਸੰਗੀਤ ਦੀ ਗੁੜਤੀ ਸਰਦੂਲ ਨੂੰ ਆਪਣੇ ਪਰਿਵਾਰ ਤੋਂ ਹੀ ਮਿਲੀ। ਉਨਾਂ ਦੇ ਪਿਤਾ ਸਾਗਰ ਮਸਤਾਨਾ ਮਸ਼ਹੂਰ ਤਬਲਾ ਵਾਦਕ ਸੀ। ਉਨਾਂ ਦੇ ਪਿਤਾ ਸਾਗਰ ਮਸਤਾਨਾ ਮਸ਼ਹੂਰ ਤਬਲਾ ਵਾਦਕ ਸੀ।

ਉਨਾਂ ਨੇ ਖਾਸ ਕਿਸਮ ਦਾ ਤਬਲਾ ਇਜ਼ਾਦ ਕੀਤਾ ਸੀ। ਜੋ ਬਾਂਸ ਦੀ ਸੋਟੀ ਨਾਲ ਵਜਾਇਆ ਜਾਂਦਾ ਸੀ। ਪਿਤਾ ਦੀ ਤਾਲ-ਨਾਲ ਤਾਲ ਮਿਲਾਉਂਦੇ ਹੋਏ ਸਰਦੂਲ ਨੂੰ ਕਦੋਂ ਸੁਰਾਂ ਦੀ ਮਹਿਫਿਲ ਲਾਉਣੀ ਸ਼ੁਰੂ ਕਰ ਦਿੱਤੀ ਇਹ ਤਾਂ ਸ਼ਾਇਦ ਸਰਦੂਲ ਨੂੰ ਵੀ ਨਹੀਂ ਪਤਾ ਲਗਿਆ। ਉਹ ਪਟਿਆਲਾ ਘਰਾਨੇ ਨਾਲ ਸੰਬੰਧ ਰਖਦੇ ਸਨ। ਉਨਾਂ ਦੇ ਦੋ ਵੱਡੇ ਭਰਾ ਗਮਦੂਰ ਅਮਨ ਤੇ ਭਰਪੂਰ ਅਲੀ ਹਨ। ਭਰਪੂਰ ਅਲੀ ਤਬਲਾ ਵਾਦਕ ਹਨ। ਜਦੋਂ ਕਿ ਗਮਦੂਰ ਅਮਨ ਇਸ ਦੁਨੀਆ ਵਿਚ ਨਹੀਂ ਹਨ। ਸਰਦੂਲ ਨੇ ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਵਿਆਹ ਕਰਵਾਇਆ ਸੀ।

ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਜੋੜੀ ਨੂੰ ਪੰਜਾਬੀਆਂ ਨੇ ਮਨਾਂ ਮੋਹੀ ਪਿਆਰ ਦਿੱਤਾ ਕਿ ਉਨਾਂ ਨੂੰ ਵੱਖ ਦੇਖਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਸਰਦੂਲ ਤੇ ਨੂਰੀ ਦੇ ਦੋ ਬੋਟੇ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਹਨ। ਸਰਦੂਲ ਨੇ ਗਾਇਕੀ ਦੇ ਸਫਰ ਦੀ ਸ਼ੁਰੂਆਤ 1980 ਵਿਚ ਟੀ.ਵੀ ਤੇ ਰੇਡੀਓ ਤੋਂ ਕੀਤੀ। ਉਨਾਂਦੀ ਪਹਿਲੀ ਐਲਬਮ ਰੋਡਵੇਜ਼ ਦੀ ਲਾਰੀ ਨੂੰ ਸਰੋਤਿਆਂ ਦਾ ਇੰਨਾਂ ਭਰਵਾਂ ਹੁੰਗਾਰਾ ਮਿਲਿਆ। ਕਿ ਉਨਾਂ ਦੇ ਗੀਤਾਂ ਦੀ ਲਾਰੀ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਚਲਦੀ ਰਹੀ ਤੇ ਇਹ ਸਫਰ ਸੁਹਾਨਾ ਹੋ ਨਿਬੜਿਆ। ਸਰਦੂਲ ਨੇ 27 ਸਿੰਗਲ ਐਲਬਮਾਂ ਕੀਤੀਆਂ। ਕੁਲ ਧਾਰਮਿਕ ਤੇ ਹੋਰ ਐਲਬਮਾਂ ਸਮੇਤ 50 ਐਲਬਮਾਂ ਚ ਕੰਮ ਕੀਤਾ। ਹੁਸਨਾਂ ਦੇ ਮਾਲਕੋ ਉਨਾਂ ਦੀ ਸਭ ਤੋਂ ਹਿਟ ਐਲਬਮ ਰਹੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵੜਿੰਗ ਨੇ ਚੰਨੀ ਸਮਰਥਕ ਨੂੰ ਸਟੇਜ ‘ਤੇ ਬੁਲਾਇਆ, ਫੋਨ ਕਰਵਾ ਕੇ ਕੀਤਾ ਸਿਆਸੀ ਤੰਜ

ਪੰਜਾਬ ਕਾਂਗਰਸ ਦੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ‘ਚ ਬੀਤੇ ਦਿਨਾਂ ਤੋਂ ਵੱਖ-ਵੱਖ ਹਲਕਿਆਂ...

ਪੰਜਾਬ ਵਿਧਾਨ ਸਭਾ ‘ਚ ਪੇਪਰ ਲੀਕ ਅਤੇ ਵਿਦਿਆਰਥੀਆਂ ‘ਤੇ ਪੁਲੀਸ ਅੱਤਿਆਚਾਰ ਖ਼ਿਲਾਫ਼ ਮਤਾ ਪੇਸ਼

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਸੈਸ਼ਨ ਸ਼ੁਰੂ ਹੁੰਦਿਆਂ...

ਕੇਵਲ ਸਿੰਘ ਢਿੱਲੋਂ ਨੇ ਭਾਜਪਾ ਪੰਜਾਬ ਦੀ ਨਵੀਂ ਟੀਮ ਦਾ ਕੀਤਾ ਐਲਾਨ, ਉਪ ਪ੍ਰਧਾਨਾਂ ਤੋਂ ਸਕੱਤਰਾਂ ਤੱਕ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ

ਚੰਡੀਗੜ੍ਹ: ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ...

ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਨਿਰਮਾਤਾ ਮਨਜੀਤ ਸਰਾਂ ਦਾ ਦੇਹਾਂਤ: ਜੱਦੀ ਘਰੋਂ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਅਦਾਕਾਰ ਯੋਗਰਾਜ ਸਿੰਘ ਦੀ ਮਸ਼ਹੂਰ ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਮਨਜੀਤ...

Punjab Government ਨੂੰ ਦੇਣਾ ਪਵੇਗਾ ਮੁਲਾਜ਼ਮਾਂ ਨੂੰ DA ਦਾ ਬਕਾਇਆ ! ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਲੱਗਿਆ ਵੱਡਾ ਝਟਕਾ

ਪੰਜਾਬ ਸਰਕਾਰ ਨੂੰ  ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ...

‘ਮੇਰੇ ਪੁੱਤ ਸਿੱਧੂ ਦੀ ਫੈਨ following PM ਮੋਦੀ ਦੀ ਫੈਨ following ਦੇ ਬਰਾਬਰ ਹੈ’ : ਬਲਕੌਰ ਸਿੱਧੂ

ਕਾਂਗਰਸ ਪਾਰਟੀ ਵੱਲੋਂ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਬਰਨਾਲਾ ਵਿਖੇ ਸਮਾਗਮ ਕਰਵਾਇਆ ਗਿਆ।...

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

ਪੰਜਾਬ ਵਿੱਚ ਸਰਕਾਰੀ ਬੱਸਾਂ ‘ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਅੱਜ 3 ਅਗਸਤ ਤੋਂ...

ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਬ੍ਰਿਜਭੂਸ਼ਣ ਸਿੰਘ ਬਰੀ

ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਬ੍ਰਿਜਭੂਸ਼ਣ ਸਿੰਘ ਨੂੰ ਬਰੀ ਕਰ ਦਿੱਤਾ ਗਿਆ...

ਡਿਲਵਰੀ ਬੁਆਏ ਨੇ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ ਵਸੂਲੇ 500 ਰੁਪਏ !

ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਿਲਵਰੀ ਦੇਣ ਆਏ ਇੱਕ...