ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਬਿਨਾਂ ਸ਼ੱਕ ਇਸ ਸਮੇਂ ਸਭ ਤੋਂ ਫੇਮਸ ਪੰਜਾਬੀ ਕਲਾਕਾਰ ਹਨ। ਜਿੱਥੇ ਸਰਗੁਣ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਮੋਹ’ ਵਿੱਚ ਕਮਾਲ ਕੀਤਾ, ਉਥੇ ਹੀ ਗੁਰਨਾਮ ਭੁੱਲਰ ਨੇ Main Viyah Nahi Karona Tere Naal, Lekh, Sohreyan Da Pind Aa Gaya ਅਤੇ Koka ਵਰਗੀਆਂ ਫਿਲਮਾਂ ਨਾਲ ਇਸ ਸਾਲ ਆਪਣੇ ਫੈਨਸ ਨੂੰ ਖੂਬ ਐਂਟਰਟੇਨ ਕੀਤਾ। ਦੋਵੇਂ ਕਲਾਕਾਰ ਜਲਦ ਹੀ ਫਿਰ ਤੋਂ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਇਹ ਉਹੀ ਫ਼ਿਲਮ ਹੈ ਜਿਸ ਦਾ ਐਲਾਨ 2021 ਵਿੱਚ ਕੀਤਾ ਗਿਆ ਸੀ ਅਤੇ ਫਿਲਮ 17 ਜੂਨ 2022 ਨੂੰ ਰਿਲੀਜ਼ਹੋਣੀ ਸੀ, ਪਰ ਕੁਝ ਕਾਰਨਾਂ ਕਰਕੇ ਫ਼ਿਲਮ ਰਿਲੀਜ਼ ਨਹੀਂ ਹੋ ਸਕੀ। ਹੁਣ ਫ਼ਿਲਮ ਮੇਕਰਸ ਮੁੜ ਇਸ ਫ਼ਿਲਮ ਦੀ ਨਵੀਂ ਡੇਟ ਦਾ ਐਲਾਨ ਕਰ ਦਿੱਤਾ ਹੈ। ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਜਲਦ ਹੀ ਮੁੜ ਆਪਣੀ ਨਵੀਂ ਫ਼ਿਲਮ ‘ਨਿਗਾਹ ਮਾਰਦਾ ਆਈ ਵੇ’ ‘ਚ ਇੱਕਠੇ ਨਜ਼ਰ ਆਉਣਗੇ।
ਇਹ ਜਾਣਕਾਰੀ ਗੁਰਨਾਮ ਭੁੱਲਰ ਦੇ ਇੱਕ ਫੈਨ ਪੇਜ਼ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਸ਼ੇਅਰ ਕੀਤੀ ਗਈ ਇਸ ਪੋਸਟ ਦੇ ਵਿੱਚ ਫ਼ਿਲਮ ਦਾ ਪੋਸਟਰ ਅਤੇ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਖ਼ੁਦ ਫੈਨਜ਼ ਨੂੰ ਆਪਣੀ ਨਵੀਂ ਫ਼ਿਲਮ ‘ਨਿਗਾਹ ਮਾਰਦਾ ਆਈ ਵੇ’ ਦੀ ਰਿਲੀਜ਼ ਡੇਟ ਸਬੰਧੀ ਜਾਣਕਾਰੀ ਦੇ ਰਹੇ ਹਨ। ਗੁਰਨਾਮ ਭੁੱਲਰ ਨੇ ਦੱਸਿਆ ਕਿ ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 17 ਫਰਵਰੀ 2023 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਦੀ ਸ਼ੂਟਿੰਗ ਯੂਕੇ ਅਤੇ ਭਾਰਤ ਵਿੱਚ ਹੋਈ ਹੈ। ਫ਼ਿਲਮ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਰੁਪਿੰਦਰ ਇੰਦਰਜੀਤ ਇਸ ਔਨ-ਸਕ੍ਰੀਨ ਜੋੜੀ ਨੂੰ ਆਪਣੀ ਪਹਿਲੀ ਫ਼ਿਲਮ ‘ਸੁਰਖੀ ਬਿੰਦੀ’ ਵਿੱਚ ਵੀ ਡਾਇਰੈਕਟ ਕੀਤਾ ਸੀ। ਸਰਗੁਨ ਮਹਿਤਾ ਤੇ ਗੁਰਨਾਮ ਭੁੱਲਰ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ।












