ਫਿਲਮ ‘ਸੌਂਕਣ ਸੌਂਕਣੇ’ ‘ਚ ਪੰਜਾਬੀ ਗਾਇਕ ‘ਤੇ ਅਦਾਕਾਰ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਜੋੜੀ ਨੂੰ ਬਾੱਕਸ ਆਫਿਸ ਤੇ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਨ੍ਹਾਂ ਤਿੰਨਾਂ ਕਲਾਕਾਰਾਂ ਦੀ ਲਵ ਕੈਮਿਸਟਰੀ ਨੂੰ ਦੇਖਣ ਲਈ ਕਈ ਦਰਸ਼ਕ ਸਿਨੇਮਾਘਰਾਂ ਦਾ ਰੁੱਖ ਕਰ ਰਹੇ ਹਨ। ਖਾਸ ਗੱਲ ਤਾਂ ਇਹ ਹੈ ਕਿ ਐਮੀ, ਸਰਗੁਣ ਅਤੇ ਨਿਮਰਤ ਦੀ ਫ਼ਿਲਮ ਨੇ ਪਹਿਲੇ ਦਿਨ 4.20 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਥੇ ਦੂਜੇ ਦਿਨ ਫ਼ਿਲਮ ਨੇ ਮੋਟੀ ਕਮਾਈ ਕੀਤੀ ਹੈ।
ਦੂਜੇ ਦਿਨ ਫ਼ਿਲਮ ਨੇ 6 ਕਰੋੜ ਰੁਪਏ ਕਮਾਏ ਹਨ। ਇਸ ਦੇ ਨਾਲ ਹੀ ਫ਼ਿਲਮ ਦੀ ਕੁਲ ਕਮਾਈ 10.20 ਕਰੋੜ ਰੁਪਏ ਹੋ ਗਈ ਹੈ। ਇਹ ਅੰਕੜਾ ਵਰਲਡਵਾਈਡ ਗ੍ਰਾਸ ਬਾਕਸ ਆਫਿਸ ਕਲੈਕਸ਼ਨ ਦਾ ਹੈ। ਫ਼ਿਲਮ ’ਚ ਨਿਰਮਲ ਰਿਸ਼ੀ, ਕਾਕਾ ਕੌਟਕੀ, ਸੁਖਵਿੰਦਰ ਚਾਹਲ, ਮੋਹਿਨੀ ਤੂਰ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫ਼ਿਲਮ ਨੂੰ ਨਾਦ ਸਟੂਡੀਓਜ਼, ਡ੍ਰੀਮੀਯਾਤਾ ਪ੍ਰਾਈਵੇਟ ਲਿਮਟਿਡ ਤੇ ਜੇ. ਆਰ. ਪ੍ਰੋਡਕਸ਼ਨ ਹਾਊਸ ਵਲੋਂ ਬਣਾਇਆ ਗਿਆ ਹੈ।












