ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਆਖਰਕਾਰ ਲਗਭਗ ਚਾਰ ਮਹੀਨਿਆਂ ਦੇ ਲੰਬੇ ਬ੍ਰੇਕ ਤੋਂ ਬਾਅਦ ਇੰਸਟਾਗ੍ਰਾਮ ‘ਤੇ ਵਾਪਸ ਆ ਗਏ ਹਨ। ਉਸ ਨੇ ਇੰਸਟਾਗ੍ਰਾਮ ‘ਤੇ ਇਕ ਐਡ ਵੀਡੀਓ ਨਾਲ ਸੋਸ਼ਲ ਮੀਡੀਆ ‘ਤੇ ਵਾਪਸੀ ਕੀਤੀ। ਇਸ ਵੀਡੀਓ ‘ਚ ਸ਼ਾਹਰੁਖ ਨਾਲ ਉਨ੍ਹਾਂ ਦੀ ਪਤਨੀ ਗੌਰੀ ਖਾਨ ਵੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਬੇਟੇ ਆਰੀਅਨ ਖਾਨ ਦੀ ਡਰੱਗ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਸ਼ਾਹਰੁਖ ਨੇ ਆਪਣੇ ਸੋਸ਼ਲ ਹੈਂਡਲ ਤੋਂ ਦੂਰੀ ਬਣਾ ਲਈ ਸੀ। ਹਾਲਾਂਕਿ ਹੁਣ ਆਰੀਅਨ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਹੈ।
https://www.instagram.com/p/CY5rRrRqp0B/
ਇਨ੍ਹਾਂ ਮਾਮਲਿਆਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸ਼ਾਹਰੁਖ ਨੇ ਆਪਣੇ ਸੋਸ਼ਲ ਹੈਂਡਲ ‘ਤੇ ਕੁਝ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸ਼ਾਹਰੁਖ ਖਾਨ ਨੇ ਕੈਪਸ਼ਨ ‘ਚ ਲਿਖਿਆ- ਬਹੁਤ ਘੱਟ ਹੀ ਤੁਸੀਂ ਅਜਿਹਾ ਉਤਪਾਦ ਦੇਖਦੇ ਹੋ ਜਿਸ ‘ਚ ਕਲਾ ਅਤੇ ਤਕਨਾਲੋਜੀ ਦਾ ਇੰਨਾ ਸੁਮੇਲ ਹੋਵੇ। ਐਡ ਵੀਡੀਓ ਦੀ ਸ਼ੁਰੂਆਤ ‘ਚ ਸ਼ਾਹਰੁਖ ਦੀ ਐਂਟਰੀ ਲਗਜ਼ਰੀ ਕਾਰ ‘ਚ ਵੱਡੇ ਬੰਗਲੇ ‘ਚ ਪਹੁੰਚ ਕੇ ਹੋਵੇਗੀ। ਇਸ ਤੋਂ ਬਾਅਦ ਸ਼ਾਹਰੁਖ ਸੋਫੇ ‘ਤੇ ਬੈਠੇ ਇਕ ਟੀਵੀ ਵੱਲ ਇਸ਼ਾਰਾ ਕਰਦੇ ਹਨ ਅਤੇ ਫਿਰ ਗੌਰੀ ਖਾਨ ਦੀ ਐਂਟਰੀ ਹੁੰਦੀ ਹੈ। ਵੀਡੀਓ ‘ਚ ਦੋਵੇਂ ਕਾਫੀ ਕਿਊਟ ਲੱਗ ਰਹੇ ਹਨ। ਸ਼ਾਹਰੁਖ ਦੀ ਇਹ ਪੋਸਟ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਈ। ਕੁਝ ਹੀ ਮਿੰਟਾਂ ‘ਚ ਉਸ ਦੀ ਪੋਸਟ ‘ਤੇ 7 ਲੱਖ 85 ਹਜ਼ਾਰ ਤੋਂ ਵੱਧ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ।












