ਵੈਲੇਨਟਾਈਨ ਡੇਅ ਦੇ ਮੌਕੇ ‘ਤੇ, ਜੋੜੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਜੋ ਪਹਿਲਾਂ ਹੀ ਰਿਸ਼ਤੇ ਵਿੱਚ ਹਨ, ਉਹ ਆਪਣੇ ਸੁੰਦਰ ਰਿਸ਼ਤੇ ਦਾ ਜਸ਼ਨ ਮਨਾਉਂਦੇ ਹਨ। ਸ਼ਮਿਤਾ ਸ਼ੈੱਟੀ (Shamita Shetty) ਅਤੇ ਰਾਕੇਸ਼ ਬਾਪਤ (Raqesh Bapat) ਦੇ ਰੋਮਾਂਸ ਦੀਆਂ ਖਬਰਾਂ ਕਿਸੇ ਤੋਂ ਛਿਪੀਆਂ ਹੋਈਆਂ ਨਹੀਂ ਹਨ । ਦੋਵਾਂ ਨੇ ਖੁੱਲਮ ਖੁੱਲਾ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ ।ਸ਼ਮਿਤਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
ਜਿਸ ‘ਚ ਉਹ ਰਾਕੇਸ਼ ਬਾਪਤ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਕਿ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਦੋਵੇਂ ਜਣੇ ਵੈਲੇਂਟਾਈਨ ਡੇ (Valentine’s day)ਦੇ ਮੌਕੇ ‘ਤੇ ਇੱਕ ਦੂਜੇ ਨੂੰ ਕਿੱਸ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਹਨ ।
ਕੁਝ ਦਿਨ ਪਹਿਲਾਂ ਹੀ ਸ਼ਮਿਤਾ ਨੇ ਆਪਣਾ ਜਨਮ ਦਿਨ ਮਨਾਇਆ ਸੀ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋਏ ਸਨ । ਸ਼ਮਿਤਾ ਅਤੇ ਰਾਕੇਸ਼ ਦੀਆਂ ਨਜ਼ਦੀਕੀਆਂ ਦੀਆਂ ਖਬਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਸਨ ਪਰ ਦੋਵੇਂ ਕਦੇ ਖੁੱਲ ਕੇ ਸਾਹਮਣੇ ਨਹੀਂ ਆਏ ਪਰ ਵੈਲੇਂਟਾਈਨ ਡੇ ਦੇ ਮੌਕੇ ‘ਤੇ ਦੋਵਾਂ ਨੇ ਇੱਕ ਦੂਜੇ ਨੂੰ ਖੁੱਲ ਕੇ ਪਿਆਰ ਦਾ ਇਜ਼ਹਾਰ ਕੀਤਾ ਹੈ ।












