ਅਭਿਨੇਤਰੀ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ, ਜਿੱਥੇ ਉਹ ਆਪਣੀਆਂ ਇਕ ਤੋਂ ਵਧ ਕੇ ਇਕ ਤਸਵੀਰਾਂ ਅਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਆਪਣੀ ਇਕ ਬਹੁਤ ਹੀ ਦਿਲਚਸਪ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਹ ਬ੍ਰਿਟਨੀ ਸਪੀਅਰਸ ਦੇ ਗੀਤ ‘ਤੇ ਆਪਣੇ ਹੌਟ ਅੰਦਾਜ਼ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਕਾਫੀ ਚਰਚਾ ‘ਚ ਹੈ। ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘work bitch …’।
ਇਸ ਵੀਡੀਓ ਨੂੰ ਬਲੈਕ ਐਂਡ ਵਾਇਟ ਵਾਲੇ ਫਿਲਟਰ ਦੇ ਨਾਲ ਬਣਾਇਆ ਹੈ। ਵੀਡੀਓ ‘ਚ ਦੇਖ ਸਕਦੇ ਹੋਏ ਉਸ ਨੇ ਪ੍ਰਿੰਟਦਾਰ ਪਜਾਮਾ ਅਤੇ ਨਾਲ ਸ਼ਰਟ ਪਾਈ ਹੋਈ ਹੈ। ਵੀਡੀਓ ਚ ਉਸ ਦੀ ਹੌਟ ਅਦਾਵਾਂ ਹਰ ਇੱਕ ਖੂਬ ਪਸੰਦ ਆ ਰਹੀ ਹੈ। ਸ਼ੋਸ਼ਲ਼ ਮੀਡੀਆ ਉੱਤੇ ਇਹ ਵੀਡੀਓ ਵਾਰ-ਵਾਰ ਦੇਖਿਆ ਜਾ ਰਿਹਾ ਹੈ। ਚਾਰ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ। ਪ੍ਰਸ਼ੰਸਕ ਕਮੈਂਟ ਕਰਕੇ ਸ਼ਹਿਨਾਜ਼ ਦੀ ਤਾਰੀਫ ਕਰ ਰਹੇ ਹਨ। ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਸਲਮਾਨ ਖ਼ਾਨ ਸਟਾਰਰ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ਕਰ ਰਹੀ ਹੈ। ਜੀ ਹਾਂ ਉਹ ਕਭੀ ਈਦ ਕਭੀ ਦੀਵਾਲੀ ਦੇ ਨਾਲ ਬਾਲੀਵੁੱਡ ਜਗਤ ਚ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਕਾਫੀ ਉਤਸੁਕ ਹਨ। ਦੱਸ ਦਈਏ ਸ਼ਹਿਨਾਜ਼ ਗਿੱਲ ਪੰਜਾਬੀ ਫ਼ਿਲਮਾਂ ਤੇ ਪੰਜਾਬੀ ਮਿਊਜ਼ਿਕ ਵੀਡੀਓ ਚ ਆਪਣੀ ਅਦਾਵਾਂ ਬਿਖੇਰ ਚੁੱਕੀ ਹੈ।












