ਅੱਜ ਦੇਸ਼ ‘ਚ ਹੀ ਨਹੀਂ ਸਗੋਂ ਦੁਨੀਆ ਭਰ ‘ਚ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਹਨ। ਅਜਿਹੇ ‘ਚ ਸ਼ਹਿਨਾਜ਼ ਗਿੱਲ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸੇ ਕੜੀ ‘ਚ ਸ਼ਹਿਨਾਜ਼ ਗਿੱਲ ਨੇ ਬੁੱਧਵਾਰ ਨੂੰ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤੁਹਾਨੂੰ ਦੱਸ ਦੇਈਏ ਸ਼ਹਿਨਾਜ਼ ਗਿੱਲ ਨੇ ਫਿਲਮਫੇਅਰ ਐਵਾਰਡਜ਼ 2022 ‘ਚ ਆਪਣੇ ਹੌਟ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਜਦੋਂ ਉਹ ਸਫ਼ੈਦ ਸਾੜੀ ਵਿੱਚ ਰੈੱਡ ਕਾਰਪੇਟ ‘ਤੇ ਉਤਰੀ ਤਾਂ ਸਭ ਦੀਆਂ ਨਜ਼ਰਾਂ ਉਸ ‘ਤੇ ਟਿਕੀਆਂ ਹੋਈਆਂ ਸਨ। ਉਨ੍ਹਾਂ ਦੇ ਇਸ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
ਸ਼ਹਿਨਾਜ਼ ਗਿੱਲ ਇੰਨੀ ਖੂਬਸੂਰਤ ਲੱਗ ਰਹੀ ਹੈ ਕਿ ਜਿਵੇਂ ਹੀ ਉਨ੍ਹਾਂ ਨੇ ਆਪਣੀ ਫੋਟੋ ਸ਼ੇਅਰ ਕੀਤੀ, ਉਹ ਤੇਜ਼ੀ ਨਾਲ ਵਾਇਰਲ ਹੋ ਗਈ। ਫੈਨਜ਼ ਉਨ੍ਹਾਂ ਦੀ ਇਸ ਤਸਵੀਰ ‘ਤੇ ਕਾਫੀ ਲਾਈਕ ਅਤੇ ਕੁਮੈਂਟ ਕਰ ਰਹੇ ਹਨ। ਤੁਹਾਨੂੰ ਦੱਸ ਦਈਏ, ਫੋਟੋ ‘ਚ ਅਦਾਕਾਰਾ ਸਫੇਦ ਚਿਕਨਕਾਰੀ ਕਢਾਈ ਵਾਲੀ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ। ਜਿਸ ‘ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ। ਇਸ ਦੇ ਨਾਲ ਉਸ ਨੇ ਸਟਾਈਲਿਸ਼ ਬਲਾਊਜ਼ ਪਾਇਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ 67ਵਾਂ ਫਿਲਮਫੇਅਰ ਐਵਾਰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ‘ਚ ਕਈ ਅਭਿਨੇਤਰੀਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ। ਤੁਹਾਨੂੰ ਦੱਸ ਦੇਈਏ ਸ਼ਹਿਨਾਜ਼ ਗਿੱਲ ਦੀ ਇਸ ਸਾੜੀ ਨੂੰ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ। ਇਸ ਲੁੱਕ ਨਾਲ ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ ਅਤੇ ਸ਼ਾਨਦਾਰ ਪਰਸ ਵੀ ਕੈਰੀ ਕੀਤਾ ਹੈ।












