ਟੀਵੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਦੇ ਸ਼ੋਅ ‘ਬਿੱਗ ਬੌਸ ਸੀਜ਼ਨ 13’ ਤੋਂ ਦੇਸ਼ ਭਰ ‘ਚ ਕਾਫੀ ਪ੍ਰਸਿੱਧੀ ਹਾਸਲ ਕੀਤੀ। ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ ਦੱਸਣ ਵਾਲੀ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨਾਲ ਆਪਣੀ ਕੈਮਿਸਟਰੀ ਅਤੇ ਸ਼ੋਅ ‘ਚ ਆਪਣੇ ਬੁਲੰਦ ਅੰਦਾਜ਼ ਕਾਰਨ ਕਾਫੀ ਸੁਰਖੀਆਂ ਬਟੋਰੀਆਂ ਸਨ। ਸਿਧਾਰਥ ਦੀ ਮੌਤ ਤੋਂ ਬਾਅਦ ਵੀ ਸ਼ਹਿਨਾਜ਼ ਨੇ ਬੜੀ ਮੁਸ਼ਕਲ ਨਾਲ ਖੁਦ ਨੂੰ ਸੰਭਾਲਿਆ ਅਤੇ ਜ਼ਿੰਦਗੀ ‘ਚ ਅੱਗੇ ਵਧ ਰਹੀ ਹੈ। Shehnaaz Gill Latest Pool Pics : ਚੁਲਬੁਲੇ ਸੁਭਾਅ ਵਾਲੀ ਸ਼ਹਿਨਾਜ਼ ਗਿੱਲ ਜੋ ਕਿ ਆਪਣੇ ਅੰਦਾਜ਼ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਸ ਦੀ ਕਈ ਵੀਡੀਓ ਹੋਵੇ ਜਾਂ ਫਿਰ ਤਸਵੀਰਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀਆਂ ਹਨ ਅਤੇ ਟਰੈਂਡ ਵੀ ਕਰਨ ਲੱਗ ਜਾਂਦੀਆਂ ਹਨ।
ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਇਕ ਵਾਰ ਫਿਰ ਆਪਣੀਆਂ ਕੁਝ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਜਿਸ ਉੱਤੇ ਪ੍ਰਸ਼ੰਸਕ ਜੰਮ ਕਰਕੇ ਪਿਆਰ ਲੁੱਟਾ ਰਹੇ ਹਨ। ਦਰਸ਼ਕਾਂ ਨੇ ਸ਼ਹਿਨਾਜ਼ ਦਾ ਇਹ ਅੰਦਾਜ਼ ਪਹਿਲੀ ਵਾਰ ਦੇਖਿਆ ਹੈ। ਬਾਲੀਵੁੱਡ ਸ਼ਹਿਨਾਜ਼ ਗਿੱਲ ਨੇ ਆਪਣੀ ਸਵਿਮਿੰਗ ਪੂਲ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਚ ਦੇਖ ਸਕਦੇ ਹੋਏ ਉਹ ਡੁਬਕੀ ਲਗਾਉਣ ਤੋਂ ਬਾਅਦ ਵਾਲੀ ਲੁੱਕ ਦਿਖਾ ਰਹੀ ਹੈ। ਪ੍ਰਸ਼ੰਸਕ ਸ਼ਹਿਨਾਜ਼ ਦੀਆਂ ਇਹ ਕਾਤਿਲ ਅਦਾਵਾਂ ਦੇਖ ਕੇ ਹੈਰਾਨ ਹੋ ਗਏ ਨੇ ਤੇ ਕਮੈਂਟ ਕਰਕੇ ਕਹਿ ਰਹੇ ਨੇ ਉਨ੍ਹਾਂ ਨੇ ਤੇਜ਼ ਗਰਮੀ ਵਿੱਚ ਇੰਟਰਨੈਟ ਦਾ ਤਾਪਮਾਨ ਵੀ ਵਧਾ ਦਿੱਤਾ ਹੈ। ਜਿਵੇਂ ਹੀ ਸ਼ਹਿਨਾਜ਼ ਨੇ ਇਹ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ, ਇਹ ਵਾਇਰਲ ਹੋ ਗਈਆਂ। ਇਸ ਪੋਸਟ ਉੱਤੇ ਕੁਝ ਹੀ ਸਮੇਂ ਚ ਲੱਖਾਂ ਦੀ ਗਿਣਤੀ ਚ ਲਾਇਕਸ ਤੇ ਕਮੈਂਟ ਆ ਚੁੱਕੇ ਹਨ। ਇਸ ਤੋਂ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਟਵਿੱਟਰ ‘ਤੇ ਵੀ ਟ੍ਰੈਂਡ ਬਣ ਗਈ ਹੈ।












