September 7, 2026, 12:59 pm
----------- Advertisement -----------
HomeNewsEntertainmentਸ਼ਹਿਨਾਜ਼ ਗਿੱਲ ਦੀ ਸੁਰੀਲੀ ਅਵਾਜ਼ ਦੇ ਫੈਨਜ਼ ਹੋਏ ਦੀਵਾਨੇ ,ਦੇਖੋ ਵਾਇਰਲ ਹੋ...

ਸ਼ਹਿਨਾਜ਼ ਗਿੱਲ ਦੀ ਸੁਰੀਲੀ ਅਵਾਜ਼ ਦੇ ਫੈਨਜ਼ ਹੋਏ ਦੀਵਾਨੇ ,ਦੇਖੋ ਵਾਇਰਲ ਹੋ ਰਿਹਾ ਵੀਡੀਓ

Published on

----------- Advertisement -----------

‘ਪੰਜਾਬ ਦੀ ਕੈਟਰੀਨਾ ਕੈਫ’ ਕਹੀ ਜਾਣ ਵਾਲੀ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਗਾਇਕੀ ਦੇ ਹੁਨਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਛਾਈ ਹੋਈ ਹੈ। ਹੁਣ ਹਰ ਕੋਈ ਉਸ ਦੀ ਆਵਾਜ਼ ਦਾ ਕਾਇਲ ਹੁੰਦਾ ਨਜ਼ਰ ਆ ਰਿਹਾ ਹੈ। ਸਾਦੇ ਅੰਦਾਜ਼ ‘ਚ ਉਸ ਦੇ ਗਾਏ ਵੀਡੀਓਜ਼ ਨੂੰ ਹਰ ਕੋਈ ਬਹੁਤ ਪਸੰਦ ਕਰਦਾ ਹੈ। ਹੁਣ ਉਹ ਆਪਣੀ ਤਾਜ਼ਾ ਵੀਡੀਓ ‘ਚ ਬਾਲੀਵੁੱਡ ਫ਼ਿਲਮ ਦਾ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਸ਼ਹਿਨਾਜ਼ ਫਿਲਮ ‘ਰਬ ਨੇ ਬਨਾ ਦੀ ਜੋੜੀ’ ਦਾ ਟਾਈਟਲ ਗੀਤ ‘ਤੁਝ ਮੈਂ ਰਬ ਦਿਖਤਾ ਹੈ’ ਗਾਉਂਦੀ ਨਜ਼ਰ ਆਈ ਸੀ। ਪ੍ਰਸ਼ੰਸਕ ਉਸ ਦੀ ਆਵਾਜ਼ ਦੇ ਕਾਇਲ ਹੋ ਰਹੇ ਹਨ। ਜਿਸ ਸਾਦਗੀ ਅਤੇ ਸੁਰੀਲੀਤਾ ਨਾਲ ਉਸ ਨੇ ‘ਜੋ ਭੀ ਥੀ ਦੂਆ’ ਗੀਤ ਵੀ ਗਾਇਆ ਹੈ, ਉਹ ਸੱਚਮੁੱਚ ਦਿਲ ਨੂੰ ਛੂਹ ਲੈਣ ਵਾਲਾ ਹੈ।

ਸ਼ਹਿਨਾਜ਼ ਗਿੱਲ ਦੀ ਤਾਜ਼ੇ ਗਾਇਕੀ ਦੇ ਵੀਡੀਓ ਨੂੰ ਵੀ ਲੋਕ ਕਾਫੀ ਪਿਆਰ ਦੇ ਰਹੇ ਹਨ। ਕੋਈ ਉਸ ਨੂੰ ‘ਪਵਿੱਤਰ ਆਤਮਾ’ ਕਹਿ ਰਿਹਾ ਹੈ ਅਤੇ ਕੋਈ ਉਸ ਦੀ ਆਵਾਜ਼ ਨੂੰ ‘ਓਸਮ’ ਕਹਿ ਰਿਹਾ ਹੈ। ਇੰਨਾ ਹੀ ਨਹੀਂ ਹੁਣ ਉਨ੍ਹਾਂ ਦੇ ਪ੍ਰਸ਼ੰਸਕ ‘ਕੇਸਰੀਆ’ ਗੀਤ ਗਾਉਣ ਦੀ ਮੰਗ ਕਰ ਰਹੇ ਹਨ। ਹੁਣ ਦੇਖਦੇ ਹਾਂ ਕਿ ਸ਼ਹਿਨਾਜ਼ ਆਪਣੀ ਇਹ ਇੱਛਾ ਕਦੋਂ ਪੂਰੀ ਕਰਦੀ ਹੈ। ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ । ਇਸ ਦੇ ਨਾਲ ਹੀ ਕਈ ਫ਼ਿਲਮਾਂ ‘ਚ ਉਸ ਨੇ ਅਦਾਕਾਰੀ ਵੀ ਕੀਤੀ ਹੈ । ਆਪਣੀ ਆਵਾਜ਼ ‘ਚ ਸ਼ਹਿਨਾਜ਼ ਗਿੱਲ ਕਈ ਗੀਤ ਵੀ ਰਿਲੀਜ਼ ਕਰ ਚੁੱਕੀ ਹੈ । ਬਿੱਗ ਬੌਸ ਤੋਂ ਬਾਅਦ ਉਹ ਕਾਫੀ ਚਰਚਾ ‘ਚ ਆਈ ਅਤੇ ਇਸ ਸ਼ੋਅ ਦੇ ਦੌਰਾਨ ਦੇ ਸਿਧਾਰਥ ਸ਼ੁਕਲਾ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਸਿਡਨਾਜ਼ ਦੇ ਨਾਂਅ ਨਾਲ ਇਹ ਜੋੜੀ ਕਾਫੀ ਮਸ਼ਹੂਰ ਹੋਈ ਸੀ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...