June 27, 2026, 3:11 am
----------- Advertisement -----------
HomeNewsEntertainment'ਬਿੱਗ ਬੌਸ 15' ਦੇ ਫਿਨਾਲੇ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ...

‘ਬਿੱਗ ਬੌਸ 15’ ਦੇ ਫਿਨਾਲੇ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ ਲਈ ਹੱਥ ਜੋੜ ਕੇ ਮੰਗੀਆਂ ਵੋਟਾਂ

Published on

----------- Advertisement -----------

ਟੀਵੀ ਦੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ 15 ਦੇ ਫਿਨਾਲੇ ਵਿੱਚ ਕੁਝ ਹੀ ਦਿਨ ਬਾਕੀ ਹਨ। ਇਸ ਸ਼ੋਅ ਦਾ ਗ੍ਰੈਂਡ ਫਿਨਾਲੇ 29-30 ਜਨਵਰੀ ਨੂੰ ਹੋਵੇਗਾ, ਜਿਸ ‘ਚ ਪਤਾ ਲੱਗੇਗਾ ਕਿ ਇਸ ਸੀਜ਼ਨ ਦਾ ਜੇਤੂ ਕੌਣ ਹੋਵੇਗਾ? ਸ਼ਮਿਤਾ ਸ਼ੈੱਟੀ ‘ਬਿੱਗ ਬੌਸ 15’ ਦੀ ਟ੍ਰਾਫੀ ਜਿੱਤਣ ਤੋਂ ਸਿਰਫ ਇਕ ਕਦਮ ਦੂਰ ਹੈ। ਸ਼ੋਅ ’ਚ ਮੁਕਾਬਲੇਬਾਜ਼ਾਂ ਨਾਲ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਦਿਆਂ ਸ਼ਮਿਤਾ ‘ਬਿੱਗ ਬੌਸ 15’ ਦੇ ਫਿਨਾਲੇ ਤਕ ਪਹੁੰਚ ਗਈ ਹੈ।

ਸ਼ੋਅ ਦੇ ਗਰੈਂਡ ਫਿਨਾਲੇ ’ਚ ਕੁਝ ਹੀ ਬਚੇ ਹਨ। ਅਜਿਹੇ ’ਚ ਸ਼ਿਲਪਾ ਸ਼ੈੱਟੀ ਇਕ ਮਾਣ ਵਾਲੀ ਪਿਆਰੀ ਭੈਣ ਵਾਂਗ ਆਪਣੀ ਛੋਟੀ ਭੈਣ ਦੀ ਰੱਜ ਕੇ ਸੁਪੋਰਟ ਕਰ ਰਹੀ ਹੈ। ਸ਼ਿਲਪਾ ਸ਼ੈੱਟੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸ਼ਮਿਤਾ ਦੇ ਸਮਰਥਨ ’ਚ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਸ਼ਿਲਪਾ ਨੇ ਦਰਸ਼ਕਾਂ ਨੂੰ ਸ਼ਮਿਤਾ ਨੂੰ ਵੋਟ ਕਰਕੇ ਉਸ ਨੂੰ ਜੇਤੂ ਬਣਾਉਣ ਲਈ ਕਿਹਾ ਹੈ। ਸ਼ਿਲਪਾ ਨੇ ਕਿਹਾ, ‘ਅੱਜ ਮੈਂ ਸ਼ਮਿਤਾ ਦੀ ਪ੍ਰਾਊਡ ਸਿਸਟਰ ਦੇ ਤੌਰ ’ਤੇ ਤੁਹਾਡੇ ਸਾਰਿਆਂ ਨਾਲ ਗੱਲ ਕਰ ਰਹੀ ਹਾਂ।

ਮੈਂ ਇਸ ਲਈ ਗੱਲ ਕਰ ਰਹੀ ਹਾਂ ਕਿਉਂਕਿ ਸ਼ਮਿਤਾ ਦਾ ਸੁਭਾਅ ਹੈ, ਉਹ ਕਦੇ ਖ਼ੁਦ ਲਈ ਗੱਲ ਕਰਕੇ ਕੁਝ ਮੰਗੇਗੀ ਨਹੀਂ। ਮੈਨੂੰ ਲੱਗਦਾ ਹੈ ਕਿ ਸਾਡੇ ’ਚੋਂ ਕਈ ਲੋਕ ਅਜਿਹੇ ਹੁੰਦੇ ਹਨ। ਸਾਡੀ ਅਜਿਹੀ ਪਰਵਰਿਸ਼ ਹੈ ਕਿ ਸਾਡੇ ਮਾਤਾ-ਪਿਤਾ ਨੇ ਹਮੇਸ਼ਾ ਸਾਨੂੰ ਦੂਜਿਆਂ ਲਈ ਮੰਗਣਾ ਸਿਖਾਇਆ ਹੈ ਪਰ ਇਸ ਸਟੇਜ ’ਤੇ ਮੈਂ ਇਹ ਅਫਾਰਡ ਨਹੀਂ ਕਰ ਸਕਦੀ ਹਾਂ। ਮੈਂ ਸ਼ਮਿਤਾ ਵਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ। ਮੇਰੇ ਲਈ ਤਾਂ ਉਹ ਹਰ ਹਾਲ ’ਚ ਜੇਤੂ ਹੈ ਪਰ ਮੈਂ ਚਾਹੁੰਦੀ ਹਾਂ ਕਿ ਉਹ ਸਭ ਲਈ ਜੇਤੂ ਬਣੇ।’

----------- Advertisement -----------

ਸਬੰਧਿਤ ਹੋਰ ਖ਼ਬਰਾਂ

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...

ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, 6 ਮਹੀਨੇ ਬਾਅਦ ਲਵਾਂਗੇ ਫੈਸਲਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ...

ਤਰਨਤਾਰਨ : ਪੁਲਿਸ ਚੌਂਕੀ ਇੰਚਾਰਜ ਨੇ ਚੁੱਕਿਆ ਖੌਫਨਾਕ ਕਦਮ, ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਤਰਨਤਾਰਨ ਵਿਚ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ...

ਹੋਟਲਾਂ, ਦੁਕਾਨਾਂ ਤੇ ਕਮਰਸ਼ੀਅਲ ਸੈਕਟਰ ਨੂੰ ਰਾਹਤ, ਸਰਕਾਰ ਨੇ LPG ਸਪਲਾਈ ‘ਤੇ ਹਟਾਈਆਂ ਸਾਰੀਆਂ ਪਾਬੰਦੀਆਂ

ਉਦਯੋਗਿਕ ਤੇ ਵਪਾਰਕ LPG ਉਪਭੋਗਤਾਵਾਂ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ...

1 ਜੁਲਾਈ ਤੋਂ ਪਾਸਪੋਰਟ ਬਣਾਉਣਾ ਹੋਇਆ ਮਹਿੰਗਾ, 2,000 ਤੱਕ ਵਧ ਗਈ ਫੀਸ, 14 ਸਾਲ ਬਾਅਦ ਹੋਇਆ ਬਦਲਾਅ

ਕੇਂਦਰ ਸਰਕਾਰ ਨੇ ਪਾਸਪੋਰਟ ਤੇ ਉਸ ਨਾਲ ਜੁੜੀ ਸਰਵਿਸ ਦੀ ਫੀਸ ਵਿਚ ਵੱਡਾ ਬਦਲਾਅ...