ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਅਤੇ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਦਾ ਵੀਰਵਾਰ ਨੂੰ 38ਵਾਂ ਜਨਮਦਿਨ ਸੀ। ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਭਰਾ ਨਾਲ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਅਤੇ ਉਸ ਦੇ ਜਨਮਦਿਨ ‘ਤੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਤਸਵੀਰ ਦੇ ਨਾਲ ਅਦਾਕਾਰਾ ਨੇ ਬਹੁਤ ਖੂਬਸੂਰਤ ਕੈਪਸ਼ਨ ਵੀ ਲਿਖਿਆ ਹੈ। ਸ਼ਰਧਾ ਦੀਆਂ ਇਹ ਥ੍ਰੋਬੈਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਹਨ।
ਇੰਸਟਾਗ੍ਰਾਮ ‘ਤੇ ਭਰਾ ਦੀਆਂ ਥ੍ਰੋਬੈਕ ਤਸਵੀਰਾਂ ਸ਼ੇਅਰ ਕਰਦੇ ਹੋਏ, ਸ਼ਰਧਾ ਨੇ ਲਿਖਿਆ- ਤੁਹਾਡੇ ਜਨਮਦਿਨ ‘ਤੇ, ਮੈਂ ਆਪਣੇ ਕੇਕ ਖਾਂਦੇ ਹੋਏ ਦੀ ਆਪਣੀ ਤਸਵੀਰ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਤੁਹਾਡੀ ਜਨਮਦਿਨ ਦੀ ਕੋਈ ਪੁਰਾਣੀ ਤਸਵੀਰ ਵੀ ਨਹੀਂ ਹੈ। ਇਹ ਤਸਵੀਰਾਂ ਮਾਂ ਦੇ ਜਨਮ ਦਿਨ ਦੀਆਂ ਹਨ। ਜਨਮ ਦਿਨ ਮੁਬਾਰਕ ਭਰਾ। ਆਈ ਲਵ ਯੂ.’
ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਰਧਾ ਦੇ ਭਰਾ ਸਿਧਾਂਤ ਕਪੂਰ ਨੇ ਲਿਖਿਆ- ‘ਮੈਂ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ।’ ਸੋਸ਼ਲ ਮੀਡੀਆ ‘ਤੇ ਫੈਨਜ਼ ਸ਼ਰਧਾ ਦੀ ਇਸ ਪੋਸਟ ‘ਤੇ ਵੱਧ ਚੜ ਕੇ ਪ੍ਰਤੀਕਿਰਿਆ ਦੇ ਰਹੇ ਹਨ। ਹਰ ਕੋਈ ਕਮੈਂਟ ਸੈਕਸ਼ਨ ‘ਚ ਅਦਾਕਾਰਾ ਦੇ ਭਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਿਹਾ ਹੈ।
----------- Advertisement -----------
ਸ਼ਰਧਾ ਕਪੂਰ ਨੇ ਭਰਾ ਸਿਧਾਂਤ ਨੂੰ ਜਨਮਦਿਨ ‘ਤੇ ਦਿੱਤੀ ਵਧਾਈ, ਸ਼ੇਅਰ ਕੀਤੀਆਂ ਪੁਰਾਣੀਆਂ ਤਸਵੀਰਾਂ
Published on
----------- Advertisement -----------
----------- Advertisement -----------











