ਪੰਜਾਬੀ ਗਾਇਕ ਸਿੰਗਾ ਨੇ ਸੋਸ਼ਲ ਮੀਡਿਆ ‘ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਜੀ ਹਾਂ ਹਾਲ ਹੀ ਚ ਉਹ ਰਾਤਾਂ ਤੇਰੀਆਂ (Raatan Teriyan) ਟਾਈਟਲ ਹੇਠ ਸੈਡ ਸੌਂਗ ਲੈ ਕੇ ਆਏ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਹੈ। ਹਾਲ ਹੀ ਚ ਸਿੰਗਾ ਨੇ ਆਪਣੇ ਇੱਕ ਹੋਰ ਗੀਤ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਚਾਹਤ CHAHAT ਫਰਸਟ ਲੁੱਕ ਪੋਸਟਰ ਸ਼ੇਅਰ ਸਾਂਝਾ ਕਰ ਦਿੱਤਾ ਹੈ। ਇਸ ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇਹ ਗੀਤ ਜਲਦ ਆ ਰਿਹਾ ਹੈ। ਸਿੰਗਾ ਜੋ ਕਿ ਵਧੀਆ ਗਾਇਕ ਹੋਣ ਦੇ ਨਾਲ ਵਧੀਆ ਗੀਤਕਾਰ ਵੀ ਨੇ।
ਪਰ ਉਹ ਆਪਣੇ ਲਿਖੇ ਗੀਤਾਂ ਤੋਂ ਇਲਾਵਾ ਦੂਜੇ ਹੋਰ ਗੀਤਕਾਰਾਂ ਦੇ ਗੀਤ ਵੀ ਬਹੁਤ ਹੀ ਚਾਅ ਦੇ ਨਾਲ ਗਾਉਂਦੇ ਨੇ। ਇਸ ਵਾਰ ਉਹ Deep Allachouria ਦੀ ਕਲਮ ‘ਚੋਂ ਨਿਕਲੇ ਗੀਤ ਨੂੰ ਗਾਉਂਦੇ ਹੋਏ ਨਜ਼ਰ ਆਉਣਗੇ। ਇਸ ਗੀਤ ਚ ਮਿਊਜ਼ਿਕ ਹੋਵੇਗਾ ਗੁਰਮੀਤ ਸਿੰਘ ਦਾ। ਮਾਡਲ ਇਸ਼ਾ ਸ਼ਰਮਾ ਗੀਤ ਚ ਫੀਚਰਿੰਗ ਕਰਦੀ ਹੋਈ ਨਜ਼ਰ ਆਵੇਗੀ। ਜੇ ਗੱਲ ਕਰੀਏ ਸਿੰਗਾ ਦੇ ਵਰੰਕ ਫਰੰਟ ਦੀ ਤਾਂ ਉਹ ਇਸ ਸਾਲ ਫ਼ਿਲਮ ‘ਕਦੇ ਹਾਂ ਕਦੇ ਨਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ‘ਉੱਚੀਆਂ ਉਡਾਰੀਆਂ’ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਹ ਕਈ ਸੁਪਰ ਹਿੱਟ ਗੀਤ ਜਿਵੇਂ ‘ਬਾਪੂ ਨਾਲ ਪਿਆਰ’, ਦਿਲ ਮੁਟਿਆਰ ਦਾ, ਜੱਟ ਦੀ ਕਲਿੱਪ, ਯਾਰ ਜੱਟ ਦੇ, ਜੱਟ ਦੀ ਈਗੋ, ਫੋਟੋ ਵਰਗੇ ਕਈ ਹਿੱਟ ਗੀਤ ਸ਼ਾਮਿਲ ਹਨ।












