October 30, 2026, 4:28 am
----------- Advertisement -----------
HomeNewsBreaking Newsਦੱਖਣ ਦੇ ਸੁਪਰਸਟਾਰ ਰਾਮ ਚਰਨ ਨੂੰ ਮਿਲੀ 'ਡਾਕਟਰੇਟ' ਦੀ ਡਿਗਰੀ, ਚੇਨਈ ਦੀ...

ਦੱਖਣ ਦੇ ਸੁਪਰਸਟਾਰ ਰਾਮ ਚਰਨ ਨੂੰ ਮਿਲੀ ‘ਡਾਕਟਰੇਟ’ ਦੀ ਡਿਗਰੀ, ਚੇਨਈ ਦੀ ਵੇਲਜ਼ ਯੂਨੀਵਰਸਿਟੀ ਨੇ ਦਿੱਤਾ ਸਨਮਾਨ

Published on

----------- Advertisement -----------


ਦੱਖਣ ਦੇ ਸੁਪਰਸਟਾਰ ਰਾਮ ਚਰਨ ਸਾਊਥ ਨੂੰ ਵੇਲਜ਼ ਯੂਨੀਵਰਸਿਟੀ, ਚੇਨਈ ਵੱਲੋਂ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਕਾਰ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਦਿੱਤੀ।ਇਸ ਗ੍ਰੈਜੂਏਸ਼ਨ ਸਮਾਰੋਹ ਵਿੱਚ ਰਾਮ ਚਰਨ ਵੀ ਮੁੱਖ ਮਹਿਮਾਨ ਸਨ। ਯੂਨੀਵਰਸਿਟੀ ਆਫ ਵੇਲਜ਼ ਨੇ ਰਾਮ ਨੂੰ ਇਹ ਸਨਮਾਨ ਫਿਲਮ ਉਦਯੋਗ ਵਿੱਚ ਪਾਏ ਯੋਗਦਾਨ ਲਈ ਦਿੱਤਾ ਹੈ।

ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਰਾਮ ਚਰਨ ਨੇ ਲਿਖਿਆ, ‘ਵੇਲਜ਼ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਾਪਤ ਕਰਕੇ ਮੈਂ ਬਹੁਤ ਖੁਸ਼ ਹਾਂ। ਮੈਂ ਚੇਨਈ ਦੇ ਲੋਕਾਂ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦੀ ਹਾਂ ਜੋ ਮੇਰੀ ਯਾਤਰਾ ਦਾ ਹਿੱਸਾ ਸਨ। ਬਹੁਤ ਸਾਰੇ ਸੁਪਨੇ ਅਤੇ ਪ੍ਰਾਪਤੀਆਂ ਪੂਰੀਆਂ ਹੋਣੀਆਂ ਬਾਕੀ ਹਨ।

ਇਸ ਮੌਕੇ ਰਾਮ ਚਰਨ ਦੇ ਨਾਲ ਉਨ੍ਹਾਂ ਦੀ ਪਤਨੀ ਉਪਾਸਨਾ ਕਾਮਿਨੇਨੀ ਵੀ ਮੌਜੂਦ ਸੀ। ਇਵੈਂਟ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਹੋਏ ਉਪਾਸਨਾ ਨੇ ਆਪਣੇ ਰਾਮ ਚਰਨ ਨੂੰ ‘ਡਾਕਟਰ’ ਵੀ ਕਿਹਾ। ਉਪਾਸਨਾ ਨੇ ਇਵੈਂਟ ‘ਚ ਜਾਣ ਤੋਂ ਪਹਿਲਾਂ ਇਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ‘ਚ ਉਸ ਨੇ ਦੱਸਿਆ ਸੀ ਕਿ ਉਹ ਇਸ ਪਲ ਲਈ ਕਿੰਨੀ ਉਤਸ਼ਾਹਿਤ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਮ ਚਰਨ ਦੀ ਅਗਲੀ ਫਿਲਮ ‘ਗੇਮ ਚੇਂਜਰ’ ਹੈ। 170 ਕਰੋੜ ਦੇ ਬਜਟ ਨਾਲ ਬਣ ਰਹੀ ਇਸ ਫਿਲਮ ਦਾ ਨਿਰਦੇਸ਼ਨ ਸ਼ੰਕਰ ਕਰਨਗੇ। ਫਿਲਮ ‘ਚ ਰਾਮ ਚਰਨ ਤੋਂ ਇਲਾਵਾ ਕਿਆਰਾ ਅਡਵਾਨੀ, ਅੰਜਲੀ, ਐੱਸਜੇ ਸੂਰਿਆ ਅਤੇ ਜੈਰਾਮ ਸਮੇਤ ਕਈ ਕਲਾਕਾਰ ਨਜ਼ਰ ਆਉਣਗੇ।

ਸੁਪਰਸਟਾਰ ਚਿਰੰਜੀਵੀ ਦੇ ਬੇਟੇ ਰਾਮ ਚਰਨ ਨੇ ਬਤੌਰ ਅਭਿਨੇਤਾ 2007 ‘ਚ ‘ਚਿਰੁਥਾ’ ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ‘ਚ ‘ਮਗਧੀਰਾ’, ‘ਯੇਵਾਡੂ’ ਅਤੇ ‘ਧਰੁਵ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਰਾਮ ਐਸਐਸ ਰਾਜਾਮੌਲੀ ਦੀ ਆਸਕਰ ਜੇਤੂ ਫਿਲਮ ‘ਆਰਆਰਆਰ’ ਵਿੱਚ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ, 80 ਹਜ਼ਾਰ ਵਾਲਾ ਇੰਜੈਕਸ਼ਨ ਹੁਣ 7,000 ‘ਚ

ਕੈਂਸਰ ਦੇ ਮਰੀਜ਼ਾਂ ਲਈ ਵੱਡੀ ਰਾਹਤ ਭਰੀ ਖਬਰ ਹੈ। NPPA ਦੇ ਫੈਸਲੇ ਮਗਰੋਂ ਕੈਂਸਰ...

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਹੋਇਆ ਵੱਡਾ ਐਕਸ਼ਨ, ਪੁਲਿਸ ‘ਤੇ ਹਮਲਾ ਕਰਨ ਵਾਲੇ 40 ਅਣਪਛਾਤਿਆਂ ‘ਤੇ ਮਾਮਲਾ ਦਰਜ

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਵੱਡਾ ਐਕਸ਼ਨ ਹੋਇਆ ਹੈ। ਪੁਲਿਸ ‘ਤੇ ਹਮਲਾ ਕਰਨ...

ਕਰਵਾ ਚੌਥ ਤੋਂ ਪਹਿਲਾਂ ਪਤਨੀ ਨੇ ਜਿੰਮ ਟ੍ਰੇਨਰ ਪ੍ਰੇਮੀ ਨਾਲ ਮਿਲ ਕੇ ਰਚੀ ਪਤੀ ਦੇ ਕਤਲ ਦੀ ਸਾਜ਼ਿਸ਼

ਕਰਵਾ ਚੌਥ ਤੋਂ ਪਹਿਲਾਂ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ-1 ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ...

ਲੁਧਿਆਣਾ: ਸਾਬਕਾ ਕਾਂਗਰਸੀ ਆਗੂ ‘ਤੇ ਫਾਇਰਿੰਗ, ਵਾਲ-ਵਾਲ ਬਚੀ ਜਾਨ; ਮਾਂ ਤੇ ਸਾਢੇ 3 ਸਾਲ ਦਾ ਪੁੱਤਰ ਵੀ ਸੀ ਨਾਲ

ਲੁਧਿਆਣਾ ‘ਚ ਇੱਕ ਰੈਸਟੋਰੈਂਟ ਤੋਂ ਖਾਣਾ ਖਾਣ ਮਗਰੋਂ ਆਪਣੀ ਮਾਂ ਤੇ ਸਾਢੇ 3 ਸਾਲ...

ਪੁਲਿਸ ਵਲੋਂ ਅਕਾਲੀ ਆਗੂ ਤੇ ਕਿਸਾਨ ਆਗੂ ਗ੍ਰਿਫ਼ਤਾਰ ਤੇ ਨਜ਼ਰਬੰਦ

ਪਿੰਡ ਕਮਾਲਪੁਰਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ...

ਸਕਾਟਲੈਂਡ ਦੇ ਮੁੱਖ ਮੰਤਰੀ ਜੌਹਨ ਸਵਿਨੀ ਵਲੋਂ ਆਮਿਰ ਖ਼ਾਨ ਤੇ ਕਰਨ ਜੌਹਰ ਨਾਲ ਮੁਲਾਕਾਤਾਂ

ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਅਤੇ ਉਨ੍ਹਾਂ ਦੀ ਅਗਵਾਈ ਹੇਠਲੇ ਸਕਾਟਿਸ਼...

ਮਾਨਸਾ ਪੁਲਿਸ ਨੇ ਦਲਜੀਤ ਸਿੰਘ ਦਾ ਕਰਵਾਇਆ ਪੋਸਟਮਾਰਟਮ;  ਸਸਕਾਰ ਦਾ ਖਦਸ਼ਾ

ਮਾਨਸਾ 'ਚ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਵੱਡੀ...

ਸੰਤ ਸੀਚੇਵਾਲ ਨੇ CM ਮਾਨ ਨਾਲ ਕੀਤੀ ਮੁਲਾਕਾਤ, ਬੁੱਢਾ ਦਰਿਆ; ਕਾਲਾ ਸੰਘਿਆਂ ਡਰੇਨ ਤੇ ਧੁੱਸੀ ਬੰਨ੍ਹ ਦੇ ਚੁੱਕੇ ਅਹਿਮ ਮੁੱਦੇ

ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੌਰੇ ਦੌਰਾਨ...

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਮਿਲੇਗੀ Z+ ਸੁਰੱਖਿਆ? ਪਰਿਵਾਰ ਨੇ ਅਮਿਤ ਸ਼ਾਹ ਤੋਂ ਕੀਤੀ ਮੰਗ, ਜਾਣੋ ਨਿਯਮ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਜਿਸ ਦੀ ਛੋਟੀ ਉਮਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ,...