ਸ਼੍ਰੀ ਦੇਵੀ ਦਾ ਦਿਹਾਂਤ 24 ਫਰਵਰੀ 2018 ਨੂੰ ਹੋਇਆ ਸੀ । ਇਸ ਖ਼ਬਰ ਨਾਲ ਪੂਰੇ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ । ਅੱਜ ਸ਼੍ਰੀ ਦੇਵੀ ਦੀ ਬਰਸੀ ਹੈ । ਇਸ ਮੌਕੇ ‘ਤੇ ਸ਼੍ਰੀ ਦੇਵੀ ਦੀਆਂ ਦੋਵਾਂ ਧੀਆਂ ਨੇ ਮਾਂ ਦੇ ਨਾਲ ਅਣਵੇਖੀ ਤਸਵੀਰ ਸਾਂਝੀ ਕੀਤੀ ਹੈ । ਖੁਸ਼ੀ ਅਤੇ ਜਾਨ੍ਹਵੀ ਕਪੂਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ । ਜਾਨ੍ਹਵੀ ਕਪਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਸ਼੍ਰੀ ਦੇਵੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ।
ਇਸ ਤਸਵੀਰ ‘ਚ ਜਾਨ੍ਹਵੀ ਸ਼੍ਰੀ ਦੇਵੀ ਦੀ ਗੋਦ ‘ਚ ਬੈਠੀ ਹੋਈ ਹੈ ਅਤੇ ਖੇਡਦੀ ਨਜ਼ਰ ਆ ਰਹੀ ਹੈ । ਮਾਂ ਧੀ ਦੋਵਾਂ ਨੇ ਹੀ ਇੱਕੋ ਜਿਹੀ ਡਰੈੱਸ ਪਾਈ ਹੋਈ ਹੈ । ਜਾਨ੍ਹਵੀ ਨੇ ਇਸ ਦੇ ਨਾਲ ਹੀ ਇੱਕ ਭਾਵੁਕ ਨੋਟ ਵੀ ਲਿਖਿਆ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੈਂ ਹਾਲੇ ਵੀ ਆਪਣੇ ਜੀਵਨ ਦਾ ਹਰ ਪਲ ਤੁਹਾਡੇ ਨਾਲ ਬਿਤਾਉਣਾ ਚਾਹੁੰਦੀ ਹਾਂ, ਪਰ ਅਜਿਹਾ ਨਹੀਂ ਹੋ ਸਕਦਾ, ਪਰ ਮੈਨੂੰ ਇਸ ਗੱਲ ਤੋਂ ਵੀ ਨਰਾਜ਼ ਤੇ ਦੁਖੀ ਹਾਂ ਕਿ ਤੁਹਾਡੇ ਤੋਂ ਬਗੈਰ ਇੱਕ ਹੋਰ ਸਾਲ ਬੀਤ ਗਿਆ ਹੈ’।
ਇਸ ਤੋਂ ਇਲਾਵਾ ਜਾਨ੍ਹਵੀ ਨੇ ਹੋਰ ਵੀ ਬਹੁਤ ਕੁਝ ਲਿਖਿਆ । ਪ੍ਰਸ਼ੰਸਕ ਵੀ ਇਸ ਪੋਸਟ ‘ਤੇ ਭਾਵੁਕ ਹੋ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਦੇਵੀ ਦਾ ਦਿਹਾਂਤ 24 ਫਰਵਰੀ 2018 ਨੂੰ ਦੁਬਈ ਦੇ ਇੱਕ ਹੋਟਲ ਵਿੱਚ ਹੋ ਗਿਆ ਸੀ । ਸ਼੍ਰੀ ਦੇਵੀ ਦੀ ਮੌਤ ਬਾਥ ਟੱਬ ਵਿੱਚ ਡੁੱਬਣ ਕਰਕੇ ਹੋਈ ਸੀ ।