‘ਦਿ ਕਪਿਲ ਸ਼ਰਮਾ ਸ਼ੋਅ’ ਦੇ ਬੰਦ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਕਈ ਦਿਨਾਂ ਤੋਂ ਲਗਾਤਾਰ ਆ ਰਹੀਆਂ ਹਨ। ਕਾਮੇਡੀ ਸ਼ੋਅ ਦੇ ਬੰਦ ਹੋਣ ਦੀ ਖਬਰ ਤੋਂ ਪ੍ਰੇਸ਼ਾਨ ਪ੍ਰਸ਼ੰਸਕਾਂ ਨੂੰ ਹੁਣ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਸ਼ੋਅ ਦੇ ਬੰਦ ਹੋਣ ਦੀ ਖਬਰ ‘ਤੇ ਅਜੇ ਤੱਕ ਨਿਰਮਾਤਾਵਾਂ ਅਤੇ ਕਪਿਲ ਸ਼ਰਮਾ ਦੀ ਟੀਮ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਦੇ ਨਾਲ ਹੀ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਕਿ ਦਿ ਕਪਿਲ ਸ਼ਰਮਾ ਸ਼ੋਅ ਦੀ ਕਾਮੇਡੀਅਨ ਸੁਮੋਨਾ ਚੱਕਰਵਰਤੀ ਕਾਮੇਡੀ ਸ਼ੋਅ ਛੱਡ ਰਹੀ ਹੈ।
ਉਨ੍ਹਾਂ ਨੂੰ ਬੰਗਾਲੀ ਸ਼ੋਅ ਹੋਸਟ ਕਰਨ ਦਾ ਆਫਰ ਮਿਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੁਮੋਨਾ ਚੱਕਰਵਰਤੀ ਨੂੰ ‘ਸ਼ੋਨਾਰ ਬੰਗਾਲ’ ਨਾਂ ਦੇ ਬੰਗਾਲੀ ਟਰੈਵਲਿੰਗ ਸ਼ੋਅ ਦੀ ਮੇਜ਼ਬਾਨੀ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਸ਼ੋਅ ‘ਚ ਅਦਾਕਾਰਾ ਦਰਸ਼ਕਾਂ ਨੂੰ ਬੰਗਾਲ ਬਾਰੇ ਦਿਲਚਸਪ ਜਾਣਕਾਰੀ ਦੇਵੇਗੀ। ਹਾਲਾਂਕਿ ਉਹ ‘ਦਿ ਕਪਿਲ ਸ਼ਰਮਾ ਸ਼ੋਅ’ ਛੱਡ ਰਹੀ ਹੈ ਜਾਂ ਨਹੀਂ। ਇਸ ਸਬੰਧੀ ਕੋਈ ਠੋਸ ਖ਼ਬਰ ਨਹੀਂ ਹੈ।












