ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਦੇਸ਼ ਦੁਨੀਆ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਸੁਨੰਦਾ ਨੂੰ ਸੋਸ਼ਲ ਮੀਡੀਆ ਕੁਈਨ ਵੀ ਕਹਿੰਦੇ ਹਨ, ਕਿਉਂਕਿ ਉਹ ਸੋਸ਼ਲ ਮੀਡੀਆ ਕਾਫ਼ੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਗਾਇਕਾ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸ ਨੂੰ ਸ਼ਰਮਿੰਦਾ ਹੋਣਾ ਪੈ ਜਾਂਦਾ ਹੈ। ਜੀ ਹਾਂ ਦਰਅਸਲ ਸੁਨੰਦਾ ਸ਼ਰਮਾ ਕਿਸੇ ਰੈਸਟੋਰੈਂਟ ‘ਚ ਬੈਠੀ ਕੁਝ ਖਾ ਰਹੀ ਹੈ । ਪਰ ਅਚਾਨਕ ਜਦੋਂ ਉਹ ਇਸ ਖਾਣ ਵਾਲੀ ਚੀਜ਼ ਨੂੰ ਹੱਥ ‘ਚ ਫੜਦੀ ਹੈ ਤਾਂ ਉਹ ਮੇਜ਼ ‘ਤੇ ਡਿੱਗ ਪੈਂਦੀ ਹੈ । ਜਿਸ ਨੂੰ ਉਹ ਫਟਾਫਟ ਟੇਬਲ ਤੋਂ ਚੁੱਕ ਕੇ ਖਾਣ ਲੱਗ ਜਾਂਦੀ ਹੈ ਅਤੇ ਆਖਦੀ ਹੈ ਕਿ ਕਿਸੇ ਨੇ ਵੇਖਿਆ ਤਾਂ ਨਹੀਂ ।
ਗਾਇਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਉਸ ਦੇ ਇਸ ਕਿਊਟ ਅੰਦਾਜ਼ ਨੂੰ ਪਸੰਦ ਕਰ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਉਸਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਸੁਨੰਦਾ ਸ਼ਰਮਾ ਦੇ ਹੁਣ ਤੱਕ ਬਹੁਤ ਸਾਰੀ ਗੀਤ ਆ ਚੁਕੇ ਹਨ ਜਿਹਨਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਸੁਨੰਦਾ ਦੇ ਗੀਤ – ਪਟਾਕੇ , ਜਾਨੀ ਤੇਰਾ ਨਾਮ , ਪਾਗਲ ਨਹੀਂ ਹੋਣਾ , ਦੂਜੀ ਵਾਰ ਪਿਆਰ , ਬਿੱਲੀ ਅੱਖ , ਬਾਰਿਸ਼ ਕੀ ਜਾਏ ਤੇ ਸੈਂਡਲ ਆਦਿ ਵਰਗੇ ਹਿੱਟ ਗੀਤ ਜਿਹਨਾ ਨੇ ਧਮਾਲਾਂ ਪਾਈਆਂ ਸਨ। ਸੁਨੰਦਾ ਸ਼ਰਮਾ ਗੀਤਾਂ ਦੇ ਨਾਲ – ਨਾਲ ਕੁੱਝ ਫਿਲਮਾਂ ਦੇ ਵਿੱਚ ਆ ਚੁਕੀ ਹੈ।












