ਕਾਮੇਡੀਅਨ ਅਤੇ ਐਕਟਰ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ, ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ ‘ਚ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਈ ਸੀ, ਹਾਲਾਂਕਿ ਸੁਨੀਲ ਗਰੋਵਰ ਨੂੰ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਇਸ ਦੇ ਬਾਵਜੂਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਸਨ। ਅਜਿਹੇ ‘ਚ ਖੁਦ ਸੁਨੀਲ ਗਰੋਵਰ ਨੇ ਬਹੁਤ ਹੀ ਮਜ਼ਾਕੀਆ ਅੰਦਾਜ਼ ‘ਚ ਟਵੀਟ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।

ਸੁਨੀਲ ਗਰੋਵਰ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਫੈਨਜ਼ ਨਾਲ ਆਪਣੀ ਸਿਹਤ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਆਪਣੇ ਟਵੀਟ ਵਿੱਚ ਸੁਨੀਲ ਨੇ ਲਿਖਿਆ, ” ਭਾਈ ਟਰੀਟਮੈਂਟ ਠੀਕ ਹੋ ਗਿਆ, ਮੇਰੀ ਚੱਲ ਰਹੀ ਹੈ ਹੀਲਿੰਗ ਤੁਹਾਡੇ ਸਾਰੀਆਂ ਦੀਆਂ ਦੁਆਵਾਂ ਲਈ ਗਰੈਟੀਟਿਊਟ ਹੈ ਮੇਰੀ ਫੀਲਿੰਗ” ਠੋਕੋ ਤਾਲੀ! ❤️ ਦੱਸਣਯੋਗ ਹੈ ਕਿ ਫੈਨਜ਼ ਨੂੰ ਸੁਨੀਲ ਦੀ ਇਹ ਮਜ਼ੇਦਾਰ ਤੇ ਮਜ਼ਾਕਿਆ ਅੰਦਾਜ਼ ‘ਚ ਹੈਲਥ ਅਪਡੇਟ ਬਹੁਤ ਹੀ ਪਸੰਦ ਆ ਰਹੀ ਹੈ। ਇਸ ਟਵੀਟ ਨੂੰ ਹੁਣ ਤੱਕ 43.2K ਲੋਕ ਪਸੰਦ ਕਰ ਚੁੱਕੇ ਹਨ । ਸੁਨੀਲ ਗਰੋਵਰ ਦੇ ਇਸ ਟਵੀਟ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ। ਹਰ ਕੋਈ ਅਦਾਕਾਰ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਿਹਾ ਹੈ।

ਸੁਨੀਲ ਨੂੰ ਆਖਰੀ ਵਾਰ ਵੱਡੇ ਪਰਦੇ ‘ਤੇ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੇ ਨਾਲ ਫਿਲਮ ‘ਭਾਰਤ’ ‘ਚ ਦੇਖਿਆ ਗਿਆ ਸੀ। ਅਭਿਨੇਤਾ ਨੇ ਫਿਲਮ ‘ਚ ਸਲਮਾਨ ਦੇ ਦੋਸਤ ਦੀ ਭੂਮਿਕਾ ਨਿਭਾਈ ਹੈ। ਕਾਮੇਡੀਅਨ ਸੁਨੀਲ ਗਰੋਵਰ ਵੀ ਸ਼ਾਹਰੁਖ ਖਾਨ ਦੀ ਆਉਣ ਵਾਲੀ ਅਨ-ਟਾਈਟਲ ਫਿਲਮ ਦਾ ਹਿੱਸਾ ਬਣਨ ਦੀ ਅਫਵਾਹ ਹੈ, ਜਿਸਦਾ ਨਿਰਦੇਸ਼ਨ ਐਟਲੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਟੀਵੀ ਦਰਸ਼ਕ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਮਜ਼ਾਕੀਆ ਜੋੜੀ ਨੂੰ ਮਿਸ ਕਰਦੇ ਹਨ। ਦੋਵੇਂ ਕਾਮੇਡੀ ਸ਼ੋਅ ‘ਚ ਆਪਣੇ ਮਜ਼ੇਦਾਰ ਕਾਮਿਕ ਅੰਦਾਜ਼ ਨਾਲ ਦਰਸ਼ਕਾਂ ਨੂੰ ਖੂਬ ਹਸਾਉਂਦੇ ਸਨ।












