ਅਭਿਨੇਤਰੀ ਸੰਨੀ ਲਿਓਨ ਫਿਲਮ ‘Oh My Ghost’ ਨਾਲ ਤਾਮਿਲ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ। ‘ਸਿੰਧਨੈ ਸੇਈ’ ਫਿਲਮ ਫੇਮ ਆਰ. ਯੁਵਨ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਹ ਫਿਲਮ 30 ਦਸੰਬਰ 2022 ਨੂੰ ਫੈਂਟੇਸੀ ਹਾਰਰ ਕਾਮੇਡੀ ਨਾਲ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਸੈਂਸਰ ਬੋਰਡ ਨੇ U/A ਸਰਟੀਫਿਕੇਟ ਦੇ ਨਾਲ ਹਰੀ ਝੰਡੀ ਦੇ ਦਿੱਤੀ ਹੈ। ਸੰਨੀ ਲਿਓਨ ਨੇ ਕੁਝ ਦਿਨ ਪਹਿਲਾਂ ਇਸ ਫਿਲਮ ਦਾ ਆਪਣਾ ਲੁੱਕ ਸ਼ੇਅਰ ਕੀਤਾ ਸੀ, ਜਦਕਿ ਹੁਣ ਉਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ‘OMG’ ਦੀ ਰਿਲੀਜ਼ ਡੇਟ ਵਾਲਾ ਪੋਸਟਰ ਵੀ ਸਾਂਝਾ ਕੀਤਾ ਹੈ। ਇਸ ਫਿਲਮ ‘ਚ ਸੰਨੀ ਲਿਓਨ ਇਕ ਹੰਕਾਰੀ ਰਾਣੀ ਦੇ ਕਿਰਦਾਰ ‘ਚ ਨਜ਼ਰ ਆਵੇਗੀ।
ਉਸ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਉਹ ਫਿਲਮ ‘ਚ ਹੀਰੋਇਨ ਅਤੇ ਵਿਲੇਨ ਦੋਵਾਂ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਫਿਲਮ ਦੇ ਨਿਰਦੇਸ਼ਕ ਪਹਿਲਾਂ ਹੀ ਫਿਲਮ ਅਤੇ ਸੰਨੀ ਲਿਓਨ ਦੇ ਕਿਰਦਾਰ ਬਾਰੇ ਅਹਿਮ ਜਾਣਕਾਰੀ ਦੇ ਚੁੱਕੇ ਹਨ। ਯੁਵਨ ਨੇ ਦੱਸਿਆ ਸੀ, ‘ਸੰਨੀ ਲਿਓਨ ਦੇ ਕਿਰਦਾਰ ਦੀ ਖਾਸ ਗੱਲ ਇਹ ਹੈ ਕਿ ਉਹ ਫਿਲਮ ਦੀ ਹੀਰੋ ਦੇ ਨਾਲ-ਨਾਲ ਵਿਲੇਨ ਵੀ ਹੈ। ਕਈ ਅਜਿਹੇ ਪਲ ਹੋਣਗੇ ਜਿੱਥੇ ਉਹ ਬਹੁਤ ਨਰਮ ਦਿਖਾਈ ਦੇਵੇਗੀ ਅਤੇ ਫਿਰ ਅਜਿਹੇ ਪਲ ਹੋਣਗੇ ਜਿੱਥੇ ਉਹ ਆਪਣਾ ਹੰਕਾਰੀ ਪੱਖ ਵੀ ਦਿਖਾਏਗੀ। ਸੰਨੀ ਲਿਓਨ ਨੂੰ ਇਸ ਰੋਲ ‘ਚ ਦੋਵੇਂ ਤਰ੍ਹਾਂ ਦੀਆਂ ਭਾਵਨਾਵਾਂ ਦਿਖਾਉਣੀਆਂ ਪਈਆਂ ਅਤੇ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ।












