ਬਾਹੂਬਲੀ ਅਭਿਨੇਤਾ ਪ੍ਰਭਾਸ ਇਨ੍ਹੀਂ ਦਿਨੀਂ ਸੁਰਖੀਆਂ ‘ਚ ਬਣੇ ਹੋਏ ਹਨ। ਪ੍ਰਭਾਸ ਅਤੇ ਕ੍ਰਿਤੀ ਦੀ ਫ਼ਿਲਮ ‘ਆਦੀਪੁਰੁਸ਼’ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਇਹ ਫਿਲਮ ਹੁਣ ਇਸ ਸਾਲ ਨਹੀਂ, ਸਗੋਂ ਅਗਲੇ ਸਾਲ ਜਨਵਰੀ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਪ੍ਰਭਾਸ ਸਟਾਰਰ ਇਸ ਵੱਡੇ ਬਜਟ ਦੀ ਫ਼ਿਲਮ ਨੂੰ ਹੁਣ 12 ਜਨਵਰੀ, 2023 ਨੂੰ ਪਰਦੇ ’ਤੇ 3ਡੀ ’ਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦੇ ਡਾਇਰੈਕਟਰ ਓਮ ਰਾਓਤ ਨੇ ਆਪਣੇ ਟਵਿਟਰ ਹੈਂਡਲ ’ਤੇ ਫ਼ਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ ਹੈ।

ਪਹਿਲਾਂ ਇਹ ਫਿਲਮ 11 ਅਗਸਤ, 2022 ਨੂੰ ਰਿਲੀਜ਼ ਕੀਤੀ ਜਾਣੀ ਸੀ ਪਰ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ ’ ਕਾਰਨ ਮੇਕਰਜ਼ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਹੈ। ਹੁਣ ਇਹ ਫਿਲਮ 12 ਜਨਵਰੀ, 2023 ਨੂੰ ਰਿਲੀਜ਼ ਹੋਵੇਗੀ। ਜਿਥੇ ਅਦੀਪੁਰਸ ਭਗਵਾਨ ਰਾਮ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਉਥੇ ਬਾਲੀਵੁੱਡ ਅਭਿਨੇਤਰੀ ਕ੍ਰਿਤੀ ਸਨਨ ਸੀਤਾ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਸੈਫ ਅਲੀ ਖਾਨ ਅਦੀਪੁਰਸ਼ ਵਿੱਚ ਰਾਵਣ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।












