ਤਨਜ਼ਾਨੀਆ ਦੇ Internet sensation ਕਾਇਲੀ ਪਾਲ ਸਾਡੇ ਦੇਸ਼ ਵਿਚ ਹੀ ਨਹੀਂ, ਭਾਰਤ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਕਾਫੀ ਮਜ਼ਹੂਰ ਨੇ। ਬਾਲੀਵੁੱਡ ਗੀਤ ਲਿਪ ਸਿੰਕ ਰਾਹੀਂ ਸੋਸ਼ਲ ਮੀਡੀਆ ‘ਤੇ ਧਮਾਲ ਮਚਾਉਣ ਵਾਲੇ ਕਾਇਲੀ ਪਾਲ ਇੰਡੀਆ ਆ ਗਿਆ ਹੈ। ਉਨ੍ਹਾਂ ਨੇ ਇਹ ਖੁਸ਼ਖਬਰੀ ਆਪਣੇ ਫੈਨਜ਼ ਦੇ ਨਾਲ ਪੋਸਟ ਪਾ ਕੇ ਸਾਂਝੀ ਕੀਤੀ ਸੀ। ਕਿਲੀ ਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਸ਼ਾਨਦਾਰ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ। ਉਹ ਅਕਸਰ ਹੀ ਇੰਡੀਅਨ ਟਰੈਂਡਿੰਗ ਰੀਲਸ ਉੱਤੇ ਵੀਡੀਓਜ਼ ਬਨਾਉਂਦੇ ਰਹਿੰਦੇ ਹਨ। ਉਹ ਕਈ ਵਾਰ ਪੰਜਾਬੀ ਗੀਤਾਂ ਉੱਤੇ ਵੀ ਆਪਣੀ ਭੈਣ ਦੇ ਨਾਲ ਥਿਰਕਦਾ ਹੋਇਆ ਨਜ਼ਰ ਆ ਚੁੱਕੇ ਹਨ। ਜਿਸ ਕਰਕੇ ਇੰਡੀਆ ਚ ਵੀ ਕਿਲੀ ਦੀ ਚੰਗੀ ਫੈਨ ਫਾਲਵਿੰਗ ਹੈ।
instagramਸੋਸ਼ਲ ਮੀਡੀਆ ‘ਤੇ ਆਪਣੇ ਲਿਪ-ਸਿੰਕ ਵੀਡੀਓਜ਼ ਲਈ ਅਕਸਰ ਸੁਰਖੀਆਂ ‘ਚ ਰਹਿਣ ਵਾਲੇ ਇੰਟਰਨੈੱਟ ਸਨਸਨੀ ਕਿਲੀ ਪਾਲ Meta event ਲਈ ਮੁੰਬਈ ਪਹੁੰਚ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਕਿਲੀ ਪਾਲ ਮੁੰਬਈ ‘ਚ ਹੋਣ ਵਾਲੇ ਮੇਟਾ ਈਵੈਂਟ ‘ਚ ਸ਼ਾਮਲ ਹੋਣ ਲਈ ਭਾਰਤ ‘ਚ ਆਏ ਹਨ। ਬਾਲੀਵੁੱਡ ਅਤੇ ਪਾਲੀਵੁੱਡ ਦੇ ਸੁਪਰਹਿੱਟ ਗਾਣਿਆਂ ’ਤੇ ਵੱਖਰੇ ਅੰਦਾਜ਼ ’ਚ ਲੋਕਾਂ ਦੇ ਦਿਲ ਜਿੱਤਣ ਵਾਲੇ ਤਨਜ਼ਾਨੀਆ ਦੇ ਭਰਾ-ਭੈਣ ਕਾਇਲੀ ਪੌਲ (Kili Paul) ਅਤੇ ਨੀਮਾ ਪੌਲ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਹੋ ਚੁੱਕੇ ਹਨ। ਇਨ੍ਹਾਂ ਦੇ ਵੀਡੀਓਜ਼ ਭਾਰਤ ’ਚ ਵੀ ਕਾਫੀ ਪਸੰਦ ਕੀਤੇ ਜਾ ਰਹੇ ਹਨ। ਜਿਸ ਕਰਕੇ ਦੋਵਾਂ ਨੇ ਭਾਰਤੀਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਦੋਵਾਂ ਭੈਣ ਭਰਾ ਬਾਲੀਵੁੱਡ ਦੇ ਕਈ ਕਲਾਕਾਰਾਂ ਤੋਂ ਤਾਰੀਫ ਵੀ ਬਟੋਰ ਚੁੱਕੇ ਹਨੇ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ ਉੱਤੇ ਵੀ ਆਪਣੀ ਵੀਡੀਓ ਬਣਾ ਚੁੱਕੇ ਹਨ। ਕਾਇਲੀ ਨੂੰ ਪਿੱਛੇ ਜਿਹੇ ਭਾਰਤੀ ਹਾਈ ਕਮਿਸ਼ਨ ਵਲੋਂ ਸਨਮਾਨਿਤ ਕੀਤਾ ਗਿਆ ਸੀ।











