August 23, 2026, 3:28 am
----------- Advertisement -----------
HomeNewsEntertainmentਕਪੂਰ ਪਰਿਵਾਰ ਨੇ ਇਸ ਤਰ੍ਹਾਂ ਕੀਤਾ ਨੂੰਹ ਆਲੀਆ ਦਾ ਸਵਾਗਤ, ਸ਼ੇਅਰ ਕੀਤੀ...

ਕਪੂਰ ਪਰਿਵਾਰ ਨੇ ਇਸ ਤਰ੍ਹਾਂ ਕੀਤਾ ਨੂੰਹ ਆਲੀਆ ਦਾ ਸਵਾਗਤ, ਸ਼ੇਅਰ ਕੀਤੀ ਫ਼ੈਮਿਲੀ ਫੋਟੋ

Published on

----------- Advertisement -----------

ਨਵੀਂ ਦਿੱਲੀ: ਆਲੀਆ ਭੱਟ ਅਤੇ ਰਣਬੀਰ ਕਪੂਰ ਲੰਬੇ ਰਿਸ਼ਤੇ ਤੋਂ ਬਾਅਦ ਹੁਣ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਸੋਸ਼ਲ ਮੀਡੀਆ ‘ਤੇ ਫੈਨਜ਼ ਵੱਲੋਂ ਵਧਾਈਆਂ ਦਾ ਦੌਰ ਜਾਰੀ ਹੈ। ਭੱਟ ਅਤੇ ਕਪੂਰ ਪਰਿਵਾਰ ਦੇ ਨਾਲ-ਨਾਲ ਸਿਰਫ ਖਾਸ ਮਹਿਮਾਨ ਅਤੇ ਦੋਸਤ ਹੀ ਵਿਆਹ ਦਾ ਹਿੱਸਾ ਰਹੇ ਸਨ। ਇਸ ਵਿਆਹ ਤੋਂ ਬਾਅਦ ਹੁਣ ਦੋਵੇਂ ਰਿਸੈਪਸ਼ਨ ਨਹੀਂ ਕਰਨਗੇ, ਇਸ ਗੱਲ ਦਾ ਐਲਾਨ ਇਸ ਜੋੜੇ ਨੇ ਬੀਤੇ ਦਿਨ ਹੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਵਿਆਹ ‘ਚ ਆਏ ਮਹਿਮਾਨਾਂ ਨੇ ਵਿਆਹ ਦੀਆਂ ਤਸਵੀਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਕਪੂਰ ਦੀ ਫੈਮਿਲੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇਸ ਫੋਟੋ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਮੈਂਬਰ ਸ਼ਾਮਲ ਹਨ। ਤਸਵੀਰ ‘ਚ ਨਵੀਂ ਵਿਆਹੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਸਾਹਮਣੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ‘ਚ ਕਰੀਨਾ ਅਤੇ ਕਰਿਸ਼ਮਾ ਕਪੂਰ ਰਣਬੀਰ ਕਪੂਰ ਦੀ ਭੈਣ ਰਿਧੀਮਾ ਕਪੂਰ, ਅਨੀਸ਼ਾ ਮਲਹੋਤਰਾ ਰਣਬੀਰ ਕਪੂਰ ਦੀ ਮਾਸੀ ਦੇ ਬੇਟੇ ਨਿਖਿਲ ਨੰਦਾ, ਸ਼ਵੇਤਾ ਬੱਚਨ ਅਤੇ ਨਵਿਆ ਨਵੇਲੀ ਨੰਦਾ, ਰੀਮਾ ਜੈਨ ਅਤੇ ਉਨ੍ਹਾਂ ਦੇ ਬੱਚੇ ਆਧਾਰ ਜੈਨ ਅਤੇ ਅਰਮਾਨ ਜੈਨ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਦੂਜੀ ਤਸਵੀਰ ‘ਚ ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਮਹਿਤਾ ਵੀ ਨਜ਼ਰ ਆ ਰਹੇ ਹਨ।

ਵਿਆਹ ਤੋਂ ਤੁਰੰਤ ਬਾਅਦ ਆਲੀਆ ਭੱਟ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਇਨ੍ਹਾਂ ਤਸਵੀਰਾਂ ਦੇ ਨਾਲ ਉਹ ਲਿਖਦੀ ਹੈ- ‘ਅੱਜ, ਆਪਣੇ ਪਰਿਵਾਰ ਅਤੇ ਦੋਸਤਾਂ ਵਿਚਕਾਰ, ਘਰ… ਆਪਣੀ ਪਸੰਦੀਦਾ ਜਗ੍ਹਾ ‘ਤੇ ਅਸੀਂ 5 ਸਾਲ ਬਿਤਾਏ ਹਨ ਅਤੇ ਹੁਣ ਅਸੀਂ ਵਿਆਹ ਕਰ ਲਿਆ ਹੈ। ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੀਆਂ ਯਾਦਾਂ ਹਨ. ਜੋ ਹਾਸੇ, ਪਿਆਰ, ਗੁੱਸੇ, ਝਗੜੇ, ਰਾਤਾਂ, ਫਿਲਮਾਂ ਨਾਲ ਭਰਪੂਰ ਹਨ। ਸਾਡੇ ਜੀਵਨ ਦੇ ਸਭ ਤੋਂ ਮਹੱਤਵਪੂਰਣ ਸਮਿਆਂ ਦੌਰਾਨ ਸਾਡੇ ਨਾਲ ਰਹਿਣ ਅਤੇ ਸਾਡੇ ‘ਤੇ ਪਿਆਰ ਦੀ ਵਰਖਾ ਕਰਨ ਲਈ ਤੁਹਾਡਾ ਧੰਨਵਾਦ। ਇਨ੍ਹਾਂ ਪਲਾਂ ਨੇ ਕੁਝ ਖਾਸ ਬਣਾ ਦਿੱਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਸੱਜਣ ਕੁਮਾਰ ਸਿੱਖ ਕੌਮ ਦਾ ਕਾਤਲ ਹੈ, ਉਸ ਦਾ ਨਾਂ ਲੈਣਾ ਹੀ ਵੱਡਾ ਪਾਪ’-ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

ਪੰਜਾਬ ਦੇ ਸਾਬਕਾ ਸੀਐੱਮ ਤੇ ਕਾਂਗਰਸ ਕਾਰਜ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਿੱਖ...

ਰਾਜਪਾਲ ਨੂੰ ਮਿਲਣਗੇ CM ਭਗਵੰਤ ਮਾਨ , ਜਗਤਾਰ ਸਿੰਘ ਹਵਾਰਾ ਦੇ ਪੈਰੋਲ ਮਾਮਲੇ ਸਮੇਤ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਦੁਪਹਿਰ ਕਰੀਬ 2:30 ਵਜੇ ਪੰਜਾਬ ਦੇ ਰਾਜਪਾਲ...

ਰਣਜੀਤ ਸਿੰਘ ਨੂੰ ਲੀਗਲ ਨੋਟਿਸ ਜਾਰੀ,ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਜਾਰੀ

 ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੀਜਾ ਰਣਜੀਤ...

ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਤੇ ਭੜਕੀ AAP, MLA ਧਾਲੀਵਾਲ ਦਾ ਕਾਂਗਰਸ ਤੇ ਅਕਾਲੀ-BJP ਗੱਠਜੋੜ ਤੇ ਤਿੱਖਾ ਹਮਲਾ

ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਕੁਲਦੀਪ...

ਬਚਪਨ ਵਿੱਚ ਅਨਾਥ ਹੋਈ ਆਇਸ਼ਾ ਵਹਾਬ ਨੇ ਰਚਿਆ ਇਤਿਹਾਸ, ਬਣੀ ਪਹਿਲੀ ਅਫ਼ਗਾਨ-ਅਮਰੀਕੀ ਕਾਂਗਰਸ ਮੈਂਬਰ

ਪ੍ਰੋਗਰੈਸਿਵ ਡੈਮੋਕ੍ਰੇਟਿਕ ਆਗੂ ਆਇਸ਼ਾ ਵਹਾਬ ਨੇ ਅਮਰੀਕੀ ਸਿਆਸਤ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ।...

ਅਕਾਲੀ ਦਲ ਵਾਰਿਸ ਪੰਜਾਬ ਨੇ Papalpreet Singh ਨੂੰ ਮਜੀਠਾ ਤੋਂ ਉਮੀਦਵਾਰ ਐਲਾਨਿਆ

ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ...

ਪੰਜਾਬ ‘ਚ ਟ੍ਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ, 7 ਮਹੀਨਿਆਂ ‘ਚ 41 ਲੱਖ, ਚਲਾਨ ਵਧੇ ਪਰ ਵਸੂਲੀ ਘਟੀ

ਪੰਜਾਬ ਵਿੱਚ ਟ੍ਰੈਫਿਕ ਚਲਾਨਾਂ ਵਿੱਚ ਭਾਰੀ ਵਾਧਾ ਹੋਇਆ ਹੈ। 2026 ਦੇ ਸਿਰਫ਼ ਸੱਤ ਮਹੀਨਿਆਂ...

ਪੰਜੋਖਰਾ ਸਾਹਿਬ ਵਿਵਾਦ ‘ਚ ਗ੍ਰਿਫ਼ਤਾਰ ਹੋਏ ਸਿੱਖ ਨੌਜਵਾਨ ਜੇਲ੍ਹ ਤੋਂ ਆਏ ਬਾਹਰ, ਮਿਲੀ ਜ਼ਮਾਨਤ

ਅੰਬਾਲਾ ਵਿੱਚ ਪੰਜੋਖਰਾ ਸਾਹਿਬ ਵਿਵਾਦ ਤੋਂ ਬਾਅਦ ਜੇਲ੍ਹ ਵਿੱਚ ਬੰਦ ਦੋ ਸਿੱਖ ਨੌਜਵਾਨਾਂ ਨੂੰ...

Canada ਦੇ ਗੁਰੂ ਘਰ ‘ਚ ਅਰਦਾਸ ਵੇਲੇ ਹੋਇਆ ਹਮਲਾ! ਹਮਲਾਵਰ ਨੇ 2 ਲੋਕਾਂ ਨੂੰ ਕੀਤਾ ਜਖ਼ਮੀ

ਕੈਨੇਡਾ ਦੇ ਅਲਬਰਟਾ ਦੇ ਐਡਮਿੰਟਨ ਵਿੱਚ ਨਾਨਕਸਰ ਗੁਰਦੁਆਰੇ ਵਿੱਚ ਵਿਆਹ ਸਮਾਰੋਹ ਤੋਂ ਪਹਿਲਾਂ ਅਰਦਾਸ...