July 28, 2026, 10:54 pm
----------- Advertisement -----------
HomeNewsEntertainment‘ਦਿ ਕਸ਼ਮੀਰ ਫਾਈਲਜ਼’ ਨੇ ਭਾਰਤ ‘ਚ 200 ਕਰੋੜ ਦਾ ਅੰਕੜਾ ਕੀਤਾ ਪਾਰ

‘ਦਿ ਕਸ਼ਮੀਰ ਫਾਈਲਜ਼’ ਨੇ ਭਾਰਤ ‘ਚ 200 ਕਰੋੜ ਦਾ ਅੰਕੜਾ ਕੀਤਾ ਪਾਰ

Published on

----------- Advertisement -----------

‘ਦਿ ਕਸ਼ਮੀਰ ਫਾਈਲਜ਼’ ਬਾਕਸ ਆਫਿਸ ‘ਤੇ ਧਮਾਕਾ ਕਰ ਰਹੀ ਹੈ। ਫਿਲਮ ਤੇਜ਼ੀ ਨਾਲ ਅੱਗੇ ਵੱਧਦੇ ਹੋਏ ਕਮਾਈ ਕਰ ਰਹੀ ਹੈ। ਫਿਲਮ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਇਹ ਹੈ ਕਿ ਫਿਲਮ ਨੇ ਕਮਾਈ ਦੇ ਸਾਰੇ ਰਿਕਾਰਡਜ਼ ਤੋੜ ਦਿੱਤੇ ਹਨ । ਫ਼ਿਲਮ ਕਮਾਈ ਦੇ ਰਿਕਾਰਡ ਤੋੜਦੇ ਹੋਏ ਇੰਡੀਆ ‘ਚ 200 ਕਰੋੜ ਕਲੱਬ ‘ਚ ਸ਼ਾਮਿਲ ਹੋ ਚੁੱਕੀ ਹੈ । ਫ਼ਿਲਮ ਨੇ ਜਿੱੱਥੇ ਪਹਿਲੇ ਹਫ਼ਤੇ ਕਲੈਕਸ਼ਨ ‘ਚ ਤੇਜ਼ੀ ਹਾਸਿਲ ਕੀਤੀ ਸੀ ਅਤੇ ਰਿਲੀਜ਼ ਤੋਂ ਬਾਅਦ ਹੀ ਇਸ ਫ਼ਿਲਮ ਦਾ ਨਾਮ ਬਾਲੀਵੁੱਡ ਦੇ ਇਤਿਹਾਸ ‘ਚ ਦਰਜ ਹੋ ਗਿਆ ਸੀ ।

ਫਿਲਮ ਨੇ ਜਿੱਥੇ ਪਹਿਲੇ ਹਫਤੇ ਕਲੈਕਸ਼ਨ ‘ਚ ਉਛਾਲ ਹਾਸਲ ਕੀਤਾ ਸੀ, ਉਥੇ ਹੀ ਕੁਝ ਹੋਰ ਫਿਲਮਾਂ ਦੇ ਰਿਲੀਜ਼ ਹੋਣ ਤੋਂ ਬਾਅਦ ਦੂਜੇ ਹਫਤੇ ਵੀ ਇਸ ਦੀ ਰਫਤਾਰ ਪਹਿਲਾਂ ਵਾਂਗ ਹੀ ਬਣੀ ਹੋਈ ਹੈ। ਰਿਲੀਜ਼ ਤੋਂ ਬਾਅਦ ਇਸਦੇ ਸਕਰੀਨਸ ‘ਚ ਵਾਧਾ ਹੋਇਆ ਸੀ ਅਤੇ ਫ਼ਿਲਮ ਨੇ 22 ਮਾਰਚ ਤੱਕ ਕੁੱਲ 190.10 ਕਰੋੜ ਰੁਪਏ ਦਾ ਘਰੇਲੂ ਕਲੈਕਸ਼ਨ ਕੀਤੀ ਸੀ ਤੇ ਹੁਣ ਇਹ ਫ਼ਿਲਮ 200 ਕਰੋੜ ਕਲੱਬ ‘ਚ ਸ਼ਾਮਿਲ ਹੋ ਗਈ ਹੈ ।ਇਹ ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਈ ਸੀ । ਕੋਰੋਨਾ ਕਾਲ ਤੋਂ ਬਾਅਦ ਰਿਲੀਜ਼ ਹੋਈ ਫ਼ਿਲਮ ਸਪਾਈਡਰਮੈਨ, ਸੂਰਿਆਵੰਸ਼ੀ ਅਤੇ ੮੩ ਨੂੰ ਪਹਿਲੇ ਹਫਤੇ ਹੀ ਪਿੱਛੇ ਛੱਡ ਦਿੱਤਾ ਸੀ । ਦੱਸ ਦਈਏ ਕਿ ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

ਦੱਸ ਦਈਏ ਕਿ ਵਿਵੇਕ ਰੰਜਨ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ‘ਚ ਸੁਰਖੀਆਂ ‘ਚ ਬਣੀ ਹੋਈ ਹੈ । ਕੁਝ ਲੋਕ ਕਈ ਇਸ ਫ਼ਿਲਮ ਦਾ ਸਮਰਥਨ ਕਰ ਰਹੇ ਹਨ । ਜਦੋਂਕਿ ਕੁਝ ਲੋਕ ਇਸ ਫ਼ਿਲਮ ਦਾ ਵਿਰੋਧ ਵੀ ਕਰ ਰਹੇ ਹਨ । ਫ਼ਿਲਮ ‘ਚ ਅੱਸੀ ਦੇ ਦਹਾਕੇ ਦੇ ਅੰਤ ਅਤੇ ਨੱਬੇ ਦੇ ਦਹਾਕੇ ਦੇ ਸ਼ੁਰੂਆਤੀ ਦਿਨਾਂ ਦੌਰਾਨ ਕਸ਼ਮੀਰੀ ਪੰਡਤਾਂ ‘ਤੇ ਹੋਏ ਜ਼ੁਲਮ ਨੂੰ ਦਰਸਾਇਆ ਗਿਆ ਹੈ । ਫ਼ਿਲਮ ‘ਚ ਅਨੁਪਮ ਖੇਰ, ਪੱਲਵੀ ਜੋਸ਼ੀ, ਮਿਥੁਨ ਚੱਕਰਵਰਤੀ ਸਣੇ ਕਈ ਅਦਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਂ ਦੀ ਅੰਤਿਮ ਵਿਦਾਈ ‘ਤੇ ਭੁੱਬਾਂ ਮਾਰ ਰੋਏ ਗਾਇਕ ਜੱਸੀ ਗਿੱਲ, ਦੁੱਖ ਵੰਡਾਉਣ ਪਹੁੰਚੇ ਸਾਥੀ ਕਲਾਕਾਰ

ਬੀਤੇ ਦਿਨ ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਰਵਿੰਦਰ ਕੌਰ ਦਾ ਦਿਹਾਂਤ ਹੋ...

CM ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ 5ਵੇਂ ਮੁੱਖ ਮੰਤਰੀ! ਰਿਪੋਰਟ ‘ਚ ਹੋਇਆ ਖੁਲਾਸਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ...

‘ਅਸ਼ਲੀਲ ਭਾਸ਼ਾ ਵਰਤਣ ਵਾਲਿਆਂ ਨੂੰ ਵਿਦਿਆਰਥੀ ਨਹੀਂ ਕਿਹਾ ਜਾ ਸਕਦਾ’ : ਕੰਗਨਾ ਰਣੌਤ

ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦਾ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ...

AAP ਨੇ ਜਗਰੂਪ ਸੇਖਵਾਂ ਨੂੰ ਬਣਾਇਆ ਨਵਾਂ ਸੂਬਾ ਉਪ ਪ੍ਰਧਾਨ, ਕੀਤੀਆਂ 3 ਹੋਰ ਨਵੀਆਂ ਨਿਯੁਕਤੀਆਂ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ​​ਕਰਨ ਲਈ...

‘ਸਾਨੂੰ ਕੋਈ ਖ਼ਤਰਾ ਨਹੀਂ, ਗੰਨਮੈਨਾਂ ਨੂੰ ਥਾਣੇ ਭੇਜੋ…’, ਸੰਤ ਸੀਚੇਵਾਲ ਨੇ DGP ਨੂੰ ਲਿਖਿਆ ਪੱਤਰ

ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸੀਚੇਵਾਲ ਨੇ ਆਪਣੀ ਸੁਰੱਖਿਆ ਵਾਪਸ ਲੈਣ...

ਭਗਵੰਤ ਮਾਨ ਸਰਕਾਰ ਨੇ ਠੇਕੇ ‘ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 20,500 ਰੁਪਏ ਕੀਤਾ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ; 27 ਜੁਲਾਈ: ਸਫ਼ਾਈ ਸੇਵਕਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਪ੍ਰਤੀ ਆਪਣੀ ਵਚਨਬੱਧਤਾ ਤਹਿਤ ਮੁੱਖ...

*ਪੰਜਾਬ ਸਕੂਲ ਸਿੱਖਿਆ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਲੁਧਿਆਣਾ, 27 ਜੁਲਾਈ,2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸਾਡੀ...