September 10, 2026, 10:08 am
----------- Advertisement -----------
HomeNewsEntertainment'ਸਾਡੇ ਆਲੇ' ਫਿਲਮ ਦਾ ਦੂਸਰਾ ਗਾਣਾ 'ਯਾਰ ਵਿਛੱੜੇ' ਰਿਲੀਜ਼

‘ਸਾਡੇ ਆਲੇ’ ਫਿਲਮ ਦਾ ਦੂਸਰਾ ਗਾਣਾ ‘ਯਾਰ ਵਿਛੱੜੇ’ ਰਿਲੀਜ਼

Published on

----------- Advertisement -----------

ਸਾਡੇ ਆਲੇ ਫਿਲਮ ਦੇ ਟਾਇਟਲ ਟਰੈਕ ਦੇ ਰਲੀਜ਼ ਹੋਣ ਦੇ ਤਿੰਨ ਦਿਨ ਬਾਅਦ ਸਾਗਾ ਸਟੂਡੀਓ ਦੁਆਰਾ ਫ਼ਿਲਮ ਦਾ ਦੂਸਰਾ ਗਾਨਾ ‘ਯਾਰ ਵਿਛੱੜੇ’ ਰਿਲੀਜ਼ ਕੀਤਾ ਗਿਆ| ਇਸ ਗਾਣੇ ਨੂੰ ਅਮਰਿੰਦਰ ਗਿੱਲ ਨੇ ਆਪਣੀ ਸ਼ਾਨਦਾਰ ਆਵਾਜ਼ ਦਿੱਤੀ ਹੈ ਜੋ ਇਸ ਗੀਤ ਨੂੰ ਸ਼ਾਨਦਾਰ ਬਣਾਉਂਦੀ ਹੈ| ਇਸ ਗਾਣੇ ਦੀ ਕੰਪੋਜੀਸ਼ਨ ਮੁਖਤਾਰ ਸਹੋਤਾ ਅਤੇ ਇਹ ਗਾਣਾ ਬਿੰਦਰਪਾਲ ਫਤਿਹ ਦੁਆਰਾ ਲਿਖਿਆ ਗਿਆ ਹੈ|

ਇਸ ਗਾਣੇ ਨੂੰ ਸੁਣਨ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕੀ ਸਾਗਾ ਸਟੂਡੀਓ ਇਸ ਗਾਣੇ ਦੇ ਪਿੱਛੇ ਦਾ ਦਰਦ ਲੋਕਾਂ ਤੱਕ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ| ਇਸ ਸੰਗੀਤ ਦੁਆਰਾ ਪਰਿਵਾਰ ਦੇ ਵਿੱਛੜ ਜਾਣ ਦੇ ਦਰਦ ਨੂੰ ਬਾਖੂਬੀ ਦੱਸਿਆ ਗਿਆ ਹੈ| ਦਿਲਾਂ ਦਾ ਟੁੱਟਣਾ ਰਿਸ਼ਤਿਆਂ ਦਾ ਅਲੱਗ ਹੋਣਾ ਅਤੇ ਇਸ ਦੇ ਪਿੱਛੇ ਦਾ ਦਰਦ ਇਸ ਸੰਗੀਤ ਦੁਆਰਾ ਦਰਸਾਇਆ ਗਿਆ ਹੈ| ਇਸ ਗਾਣੇ ਦਾ ਸੰਗੀਤ , ਬੋਲ ਅਤੇ ਅਮਰਿੰਦਰ ਗਿੱਲ ਦੀ ਸ਼ਾਨਦਾਰ ਆਵਾਜ਼ ਇਸ ਗੀਤ ਨੂੰ ਲਾਜਵਾਬ ਬਣਾਉਂਦੇ ਹਨ|

ਫਿਲਮ ਦੇ ਬਾਰੇ ਗੱਲ ਕਰੀਏ ਤੇ ਸਾਡੇ ਆਲੇ ਦਾ ਨਿਰਦੇਸ਼ਨ ਜਤਿੰਦਰ ਮੌਹਰ ਦੁਆਰਾ ਕੀਤਾ ਗਿਆ ਹੈ ਅਤੇ ਦੀਪ ਸਿੱਧੂ, ਮਹਾਬੀਰ ਭੁੱਲਰ, ਸੁਖਬੀਰ ਸੁੱਖ, ਗੁੱਗੂ ਗਿੱਲ ਅਤੇ ਅੰਮ੍ਰਿਤ ਔਲਖ ਵਰਗੇ ਸਿਤਾਰਿਆਂ ਨਾਲ ਸਜੀ ਇਹ ਫਿਲਮ 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ| ਸਾਡੇ ਆਲੇ ਫਿਲਮ ਨੇ ਇਕ ਟਰੈਂਡ ਬਣਾਇਆ ਹੈ #aaovekhiyesaadeaale. ਕੁਝ ਦਿਨ ਪਹਿਲੇ ਦੀਪ ਸਿੱਧੂ ਦੇ ਚੰਗੇ ਦੋਸਤ ਅਤੇ ਲਾਹੌਰ ਟਰੈਕ ਦੇ ਕੋ-ਸਟਾਰ ਦਿਲਰਾਜ ਗਰੇਵਾਲ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਪਰ ਇਸ ਫਿਲਮ ਦੇ ਟ੍ਰੇਲਰ ਦੀ ਤਾਰੀਫ਼ ਕਰਦੇ ਦਿਖਾਈ ਦਿੱਤੇ, ਸੁਖਦੀਪ ਸੁੱਖ ਨੇ ਉਹਨਾਂ ਦੇ ਲਾਈਵ ਸੈਸ਼ਨ ਦਾ ਹਿੱਸਾ ਬਣਦੇ ਹੋਏ ਲੋਕਾਂ ਨੂੰ #aaovekhiyesaadeaale ਹੈਸ਼ਟੈਗ ਪਰਮੋਟ ਕਰਨ ਲਈ ਕਿਹਾ|

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...