September 7, 2026, 1:51 pm
----------- Advertisement -----------
HomeNewsEntertainmentਅੱਜ ਹੈ ਦਿਲਜੀਤ ਦੋਸਾਂਝ ਦਾ ਜਨਮ ਦਿਨ, ਆਓ ਜਾਣੀਏ ਗਾਇਕ ਦੀ ਜ਼ਿੰਦਗੀ...

ਅੱਜ ਹੈ ਦਿਲਜੀਤ ਦੋਸਾਂਝ ਦਾ ਜਨਮ ਦਿਨ, ਆਓ ਜਾਣੀਏ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

Published on

----------- Advertisement -----------

ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਸ਼ਕਸੀਅਤ ਹਨ । ਜਿਹਨਾਂ ਨੇ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ਹੈ। ਅੱਜ ਦਿਲਜੀਤ ਦਾ ਜਨਮਦਿਨ ਹੈ । ਦਿਲਜੀਤ ਦਾ ਜਨਮ 6 ਜਨਵਰੀ 1984 ਨੂੰ ਹੋਇਆ ਸੀ ਹੁਣ ਉਹ 38 ਸਾਲ ਦੇ ਹੋ ਗਏ ਹਨ । ਦਿਲਜੀਤ ਦੋਸਾਂਝ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਦਿਲਜੀਤ ਦੋਸਾਂਝ ਜਿੱਥੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤ ਲੈਂਦੇ ਹਨ । ਉੱਥੇ ਹੀ ਫੈਸ਼ਨ ਦੇ ਮਾਮਲੇ ‘ਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ । ਦਿਲਜੀਤ ਬਚਪਨ ਤੋਂ ਹੀ ਗਾਉਣ ਦਾ ਸ਼ੌਕੀਨ ਸੀ ਅਤੇ ਗੁਰੂਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਕਰਦਾ ਸੀ।

ਹੌਲੀ ਹੌਲੀ, ਦਿਲਜੀਤ ਦੁਸਾਂਝ ਦੀ ਪ੍ਰਤਿਭਾ ਨੂੰ ਪਛਾਣਿਆ ਗਿਆ ਅਤੇ ਉਸਨੇ ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਉਸਨੇ ਹਿੰਦੀ ਫਿਲਮਾਂ ਵਿੱਚ ਵੀ ਐਂਟਰੀ ਕੀਤੀ। ਦਿਲਜੀਤ ਨੇ ਆਪਣੇ ਕੈਰੀਅਰ ਦੇ ਸ਼ੁਰੂਆਤ ਵਿਚ ਸਭ ਤੋਂ ਪਹਿਲਾ ਗੀਤ ਨੱਚਦੀ ਦੇ ਗਾਇਆ ਸੀ । ਜਿਸ ਤੋਂ ਬਾਅਦ ਹੁਣ ਤੱਕ ਉਹ ਇਕ ਤੋਂ ਇਕ ਹਿੱਟ ਗੀਤ ਦੇ ਰਹੇ ਹਨ । ਜੇਕਰ ਓਹਨਾ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ ਤਾ ਉਹਨਾਂ ਦੀ ਸਭ ਤੋਂ ਪਹਿਲੀ the lion of punjab ਸੀ ਜਿਸ ਤੋਂ ਬਾਅਦ ਓਹਨਾ ਨੇ ਬਹੁਤ ਸਾਰੀਆਂ ਫਿਲਮ ਕੀਤੀਆਂ। ਜੱਟ ਐਂਡ ਜੁਲੀਅਟ ਜਿਹਨੇ ਮੇਰਾ ਦਿਲ ਲੁਟਿਆ , ਸਰਦਾਰ ਜੀ ਆਦਿ ਵਰਗੀਆਂ ਫਿਲਮਾਂ ਕੀਤੀਆਂ।

ਜਿਸ ਵਿਚ ਉਹਨਾਂ ਦੇ ਕੈਮਿਸਟਰੀ ਨੀਰੂ ਬਾਜਵਾ ਨਾਲ ਦਰਸ਼ਕਾਂ ਵਲੋਂ ਸਭ ਤੋਂ ਜਿਆਦਾ ਪਸੰਦ ਕੀਤੀ ਗਈ। ਪੋਲੀਵੁੱਡ ਤੋਂ ਬਾਅਦ ਜੇਕਰ ਬਾਲੀਵੁੱਡ ਦੀ ਗੱਲ ਕਰੀਏ ਤਾ ਉਹਨਾਂ ਨੇ ਸਾਲ 2016 ਦੇ ਵਿਚ ਬਾਲੀਵੁੱਡ ਦੇ ਵਿਚ ਫਿਲਮ ‘ਉੜਤਾ ਪੰਜਾਬ ‘ ਰਾਹੀਂ ਐਂਟਰੀ ਕੀਤੀ ਸੀ। ਜਿਸ ਲਈ ਉਹਨਾਂ ਨੂੰ Filmfare Award for Best Male Debut ਵੀ ਮਿਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਫਿਲੌਰੀ , ਗੁਡ ਨਿਊਜ਼ , ਤੇ ਹੋਰ ਵੀ ਹੁਣ ਤੱਕ ਬਹੁਤ ਫਿਲਮ ਕੀਤੀਆਂ । ਜਿਸ ਕਰਕੇ ਉਹਨਾਂ ਨੇ ਬਹੁਤ ਸਾਰੇ ਪ੍ਰਸ਼ੰਸਕ ਦਾ ਹੁਣ ਤੱਕ ਦਿਲ ਜਿੱਤਿਆ ਹੈ । ਪਾਲੀਵੁੱਡ ਦੇ ਨਾਲ ਨਾਲ ਹੁਣ ਦਿਲਜੀਤ ਬਾਲੀਵੁੱਡ ਵਿਚ ਵੀ ਧਮਾਲਾਂ ਪਾ ਰਹੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਦਲਜੀਤ ਜਲਦ ਹੀ ਨਿਮਰਤ ਖਹਿਰਾ ਦੇ ਨਾਲ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦਾ ਉਸ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...