August 26, 2026, 8:19 am
----------- Advertisement -----------
HomeNewsEntertainmentਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਹੋਇਆ ਵਾਇਰਲ, ਲੋਕ...

ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਹੋਇਆ ਵਾਇਰਲ, ਲੋਕ ਕਰ ਰਹੇ ਨੇ ਤਾਰੀਫ

Published on

----------- Advertisement -----------

ਨਵੀਂ ਦਿੱਲੀ— ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਕਈ ਵਾਰ ਲੋਕ ਬਿਨਾਂ ਕਿਸੇ ਮਤਲਬ ਦੇ ਕੁਝ ਬੇਕਾਰ ਦੀਆਂ ਵੀਡੀਓਜ਼ ਇੰਟਰਨੈੱਟ ‘ਤੇ ਵਾਇਰਲ ਕਰ ਦਿੰਦੇ ਹਨ। ਇਸ ਸਭ ਦੇ ਵਿਚਕਾਰ ਅਸਲੀ ਪ੍ਰਤਿਭਾ ਕਿਤੇ ਗੁਆਚ ਗਈ ਜਾਪਦੀ ਹੈ। ਹਾਲ ਹੀ ‘ਚ ਰਾਨੂ ਮੰਡਲ ਕਾਫੀ ਚਰਚਾ ‘ਚ ਰਹੀ ਸੀ। ਹੁਣ ਇਸ ਵਾਰ ਇੱਕ ਟਰੱਕ ਡਰਾਈਵਰ ਦਾ ਗੀਤ ਲੋਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਤੇ ਲੋਕ ਪਿਆਰ ਦੀ ਵਰਖਾ ਕਰ ਰਹੇ ਹਨ, ਜਿਸ ‘ਚ ਇਕ ਚਾਚਾ ਮੁਹੰਮਦ ਰਫੀ ਦਾ ਗੀਤ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਇਹ ਵੀਡੀਓ ਹੈ ਤਾਂ ਪੁਰਾਣਾ ਪਰ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਆ ਗਿਆ ਹੈ। ਵਿਵੇਕ ਖੁਦ ਇੱਕ ਗਾਇਕ ਹਨ ਅਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਜੋ ਕੈਪਸ਼ਨ ਦਿੱਤਾ ਹੈ, ਉਹ ਜ਼ਰੂਰ ਤੁਹਾਡੇ ਦਿਲਾਂ ਨੂੰ ਛੂਹ ਜਾਵੇਗੀ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਹ ਲਿਖਦੇ ਹਨ ਕਿ ਕਮਲੇਸ਼ ਅੰਕਲ ਨੇ ਭਾਵੇਂ ਆਪਣੀ ਸਾਰੀ ਉਮਰ ਟਰੱਕ ਚਲਾਉਂਦੇ ਹੋਏ ਗੁਜ਼ਾਰ ਦਿੱਤੀ ਹੈ ਪਰ ਉਹ ਦਿਲ ਅਤੇ ਰੂਹ ਨਾਲ ਇੱਕ ਹਾਰਡ ਕੋਰ ਸੰਗੀਤਕਾਰ ਨੇ ਤੇ ਉਹ ਮੁਹੰਮਦ ਰਫੀ ਜੀ ਦੇ ਫੈਨ ਨੇ। ਵਿਵੇਕ ਨੇ ਅੱਗੇ ਦੱਸਿਆ ਕਿ ਕਮਲੇਸ਼ ਜੀ ਨੇ ਬਹੁਤ ਕੁਝ ਕਹਿਣ ਤੋਂ ਬਾਅਦ ਇਹ ਗੀਤ ਗਾਇਆ।

ਉਹਨਾਂ ਦੀ ਗਾਇਕੀ ਉਹਨਾਂ ਨੂੰ ਬਹੁਤ ਪਸੰਦ ਆਈ ਅਤੇ ਇਸੇ ਲਈ ਉਹ ਉਹਨਾਂ ਦੀ ਇਹ ਵੀਡੀਓ ਸਾਡੇ ਸਾਰਿਆਂ ਨਾਲ ਸਾਂਝੀ ਕਰ ਰਿਹਾ ਹੈ ਅਤੇ ਇਹ ਵੀ ਲਿਖਿਆ ਕਿ ਜੇਕਰ ਮੌਕਾ ਮਿਲਿਆ ਤਾਂ ਉਹ ਜਲਦੀ ਹੀ ਉਸ ਨਾਲ ਇੱਕ ਗੀਤ ਰਿਕਾਰਡ ਕਰਨਗੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡਰਾਈਵਰ ਕਮਲੇਸ਼ ਮੁਹੰਮਦ ਰਫੀ ਦਾ ਮਸ਼ਹੂਰ ਗੀਤ ‘ਮੁਝੇ ਇਸ਼ਕ ਹੈ ਤੁਝੀ ਸੇ’ ਗਾ ਰਿਹਾ ਹੈ। ਇਸ ਉਮਰ ‘ਚ ਲੋਕ ਉਸ ਦੇ ਜਨੂੰਨ ਨੂੰ ਦੇਖ ਕੇ ਹੈਰਾਨ ਹਨ ਅਤੇ ਉਸ ਦੀ ਗਾਇਕੀ ਦੀ ਤਾਰੀਫ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਦਾ ਵੱਡਾ ਫੈਸਲਾ: ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਦਾ ਵਾਧਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਰਸ਼ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ...

ਬਿਜਲੀ ਦੇ ਵੱਧ ਬਿੱਲਾਂ ‘ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ

ਪੰਜਾਬ ‘ਚ ਬਿਜਲੀ ਦੇ ਵੱਧ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਕੈਬਿਨੇਟ...

ਪੰਜਾਬ ਵਿਚ ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ, ਸਥਿਤੀ ਕਾਬੂ ਹੇਠ ਹੈ – ਡਾ. ਬਲਬੀਰ ਸਿੰਘ

 ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਵਾਈਨ ਫਲੂ (H1N1) ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿਚ...

ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ ਭਾਜਪਾ : ਕੇਵਲ ਸਿੰਘ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੀਆਂ...

MP Amritpal Singh ਤੋਂ ਇਲਾਵਾ ਪਰਿਵਾਰ ’ਚੋਂ ਕੋਈ ਨਹੀਂ ਲੜੇਗਾ ਚੋਣਾਂ: ਤਰਸੇਮ ਸਿੰਘ

ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ (MP) ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ...

ਮਾਵਾਂ-ਧੀਆਂ ਸਤਿਕਾਰ ਯੋਜਨਾ: ਰੱਖੜੀ ‘ਤੇ ਨਵੀਆਂ ਰਜਿਸਟਰਡ ਮਹਿਲਾਵਾਂ ਦੇ ਖਾਤਿਆਂ ‘ਚ ਜਮ੍ਹਾ ਕੀਤੀ ਜਾਵੇਗੀ ਰਾਸ਼ੀ

ਪੰਜਾਬ ਸਰਕਾਰ ਨੇ ਰੱਖੜੀ ਦੇ ਮੌਕੇ ‘ਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਨਵੀਆਂ ਰਜਿਸਟਰਡ ਮਹਿਲਾਵਾਂ...

ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ‘ਚ ਪਿਆ ਰੌਲਾ, ‘ਆਪ’ ਤੇ BJP ਕੌਂਸਲਰ ਹੋ ਗਏ ਧੱਕਾ-ਮੁੱਕੀ

ਲੁਧਿਆਣਾ ਨਗਰ ਨਿਗਮ ਹਾਊਸ ਵਿਚ ਅੱਜ ਫਾਈਨਾਂਸ ਐਂਡ ਕਾਂਟ੍ਰੈਕਟ ਕਮੇਟੀ ਦੇ 2 ਮੈਂਬਰਾਂ ਦਾ...

ਆਸ਼ਿਕ ਨੇ ਸਹੇਲੀ ਤੋਂ ਕਾਰ ‘ਤੇ ਕਰਵਾਈਆਂ 3400 Kiss, ਫਿਰ ਪੁਲਿਸ ਵਾਲਿਆਂ ਨੇ ਵੀ ਮੁੰਡੇ ਦੀ ਬਣਾ’ਤੀ ਰੇਲ

ਆਸ਼ਕ ਨੇ ਆਪਣੀ ਸਹੇਲੀ ਵੱਲੋਂ ਕਾਰ ‘ਤੇ 3400 Kiss ਕਰਵਾਈਆਂ ਤੇ ਜਦੋਂ ਪੁਲਿਸ ਨੂੰ...

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ, ਮਿਲੀ 21 ਦਿਨਾਂ ਦੀ ਪੈਰੋਲ

ਡੇਰਾ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਫਿਰ...