July 22, 2026, 4:13 am
----------- Advertisement -----------
HomeNewsEntertainmentਭਰਾ ਦੇ ਵਿਆਹ ਲਈ ਉਤਰਾਖੰਡ ਪਹੁੰਚੀ ਉਰਵਸ਼ੀ ਰੌਤੇਲਾ, ਬਾਰਾਤ ’ਚ ਕੀਤਾ ਜ਼ਬਰਦਸਤ...

ਭਰਾ ਦੇ ਵਿਆਹ ਲਈ ਉਤਰਾਖੰਡ ਪਹੁੰਚੀ ਉਰਵਸ਼ੀ ਰੌਤੇਲਾ, ਬਾਰਾਤ ’ਚ ਕੀਤਾ ਜ਼ਬਰਦਸਤ ਡਾਂਸ

Published on

----------- Advertisement -----------
ਅਦਾਕਾਰਾ ਉਰਵਸ਼ੀ ਰੌਤੇਲਾ ਕਿਸੇ ਜਾਣ-ਪਛਾਣ ’ਤੇ ਨਿਰਭਰ ਨਹੀਂ ਹੈ। ਕਈ ਸੁੰਦਰਤਾ ਮੁਕਾਬਲੇ ਜਿੱਤ ਚੁੱਕੀ ਉਰਵਸ਼ੀ ਦੀ ਇੱਕ ਝਲਕ ਪ੍ਰਸ਼ੰਸ਼ਕਾ ਨੂੰ ਦੀਵਾਨਾ ਬਣਾ ਦਿੰਦੀ ਹੈ। ਉਰਵਸ਼ੀ ਆਪਣੇ ਕੰਮ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਅਤੇ ਰਿਸ਼ਭ ਪੰਤ ਵਿਚਾਲੇ ਹੋਈ ਤਕਰਾਰ ਨੇ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਸੁਰਖੀਆਂ ਬਟੋਰੀਆਂ ਹਨ। ਪਰ ਹੁਣ ਇਨ੍ਹਾਂ ਸਾਰੇ ਵਿਵਾਦਾਂ ਤੋਂ ਇਲਾਵਾ ਉਰਵਸ਼ੀ ਆਪਣਾ ਸਮਾਂ ਪਹਾੜਾਂ ’ਚ ਬਿਤਾ ਰਹੀ ਹੈ। 
ਉਰਵਸ਼ੀ ਆਪਣੇ ਭਰਾ ਦੇ ਵਿਆਹ ਲਈ ਉਤਰਾਖੰਡ ਪਹੁੰਚ ਚੁੱਕੀ ਹੈ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਸੀ। ਵੀਡੀਓ ’ਚ ਉਰਵਸ਼ੀ ਆਪਣੇ ਭਰਾ ਦੀ ਬਰਾਤ ’ਚ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਹਲਦੀ ਤੋਂ ਲੈ ਕੇ ਵਿਆਹ ਤੱਕ ਆਦਾਕਾਰਾ ਹਰ ਫੰਕਸ਼ਨ ਦਾ ਪੂਰਾ ਆਨੰਦ ਲੈ ਰਹੀ ਹੈ, ਜਿਸ ’ਚ ਅਭਿਨੇਤਰੀ ਦਾ ਲੁੱਕ ਕਾਫ਼ੀ ਆਕਰਸ਼ਕ ਲੱਗ ਰਿਹਾ ਹੈ। 
ਉਰਵਸ਼ੀ ਆਪਣੇ ਭਰਾ ਦੇ ਵਿਆਹ ’ਚ ਰੰਗ ਭਰ ਰਹੀ ਹੈ। ਵਾਇਰਲ ਹੋ ਰਹੀਆਂ ਤਸਵੀਰਾਂ ’ਚ ਆਦਾਕਾਰਾ ਆਪਣੇ ਚਚੇਰੇ ਭਰਾ ਰਿਤੇਸ਼ ਬਿਸ਼ਟ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਆਦਾਕਾਰਾ ਦੀਆਂ ਬਹੁਤ ਸਾਰੀਆਂ ਤਸਵੀਰਾਂ ਪ੍ਰਸ਼ੰਸਕਾਂ ਦਾ ਦਿਲ ਚੁਰਾ ਰਹੀਆਂ ਹਨ।     
----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਲੰਧਰ ‘ਚ ਮੇਲੇ ਦੌਰਾਨ ਪ੍ਰਸ਼ੰਸਕਾਂ ‘ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਬੋਲੇ – ਡੰਡਿਆਂ ਨਾਲ ਹੀ ਮੰਨੋਗੇ

ਜਲੰਧਰ 'ਚ ਇੱਕ ਮੇਲੇ ਦੌਰਾਨ ਪੰਜਾਬੀ ਗਾਇਕ ਖਾਨ ਸਾਬ ਦੇ ਪ੍ਰਸ਼ੰਸਕਾਂ 'ਤੇ ਭੜਕ ਜਾਣ...

“ਪੰਜਾਬ ਨੇ ਹਰ ਕੰਮ ਦਾ ਠੇਕਾ ਥੋੜ੍ਹੀ ਲਿਆ ਹੈ…”, CJP ਦੇ ਧਰਨੇ ‘ਤੇ ਬੱਬੂ ਮਾਨ ਦਾ ਬਿਆਨ, ਬੋਲੇ- ਹੁਣ ਸਾਨੂੰ ਦਿਮਾਗ ਵਰਤਣਾ ਪਵੇਗਾ

ਪੰਜਾਬੀ ਗਾਇਕ ਬੱਬੂ ਮਾਨ ਨੇ ‘ਕਾਕਰੋਚ ਜਨਤਾ ਪਾਰਟੀ’ ਦੇ ਧਰਨਾ ਪ੍ਰਦਰਸ਼ਨ ਬਾਰੇ ਆਪਣੀ ਪ੍ਰਤੀਕਿਰਿਆ...

ਤੀਜੇ ਵਿਆਹ ਮਗਰੋਂ ਆਮਿਰ ਖ਼ਾਨ ਨੂੰ ਨਾਮੀ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ, ਲਵ ਜਿਹਾਦ ਦਾ ਜ਼ਿਕਰ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਤੀਜਾ ਵਿਆਹ ਕਰਾਉਣ ਤੋਂ ਬਾਅਦ ਇੱਕ ਨਾਮੀ ਗੈਂਗ ਵੱਲੋਂ...

ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਖ਼ਬਰ ਨਿਕਲੀ ਅਫ਼ਵਾਹ

ਪੰਜਾਬੀ ਰੰਗਮੰਚ, ਰੇਡੀਓ, ਟੈਲੀਵੀਜ਼ਨ ਅਤੇ ਸਿਨੇਮਾ ਦੀ ਮਾਣਮੱਤੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਖਬਰ...

ਹਾਈਕੋਰਟ ਪਹੁੰਚਿਆ ‘ਸਤਲੁਜ’ ਫ਼ਿਲਮ ਵਿਵਾਦ, ਮੋਹਾਲੀ ਦੇ ਸਰਵਨ ਸਿੰਘ ਨੇ ਫ਼ਿਲਮ ਨੂੰ OTT ਤੋਂ ਹਟਾਉਣ ਖਿਲਾਫ਼ ਪਾਈ ਪਟੀਸ਼ਨ

‘ਸਤਲੁਜ’ ਫ਼ਿਲਮ ਵਿਵਾਦ ਹੁਣ ਹਾਈਕੋਰਟ ਪਹੁੰਚ ਗਿਆ ਹੈ। ਫ਼ਿਲਮ ਨੂੰ OTT ਤੋਂ ਹਟਾਉਣ ਖਿਲਾਫ਼...

ਮਸ਼ਹੂਰ ਪੰਜਾਬੀ ਗਾਇਕ ਖਿਲਾਫ ਈਸਾਈ ਭਾਈਚਾਰੇ ਦੇ ਆਗੂਆਂ ਨੇ ਦਰਜ ਕਰਵਾਈ ਸ਼ਿਕਾਇਤ

ਈਸਾਈ ਸਮਾਜ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਜਾਨੀ ਦੇ ਗਾਣੇ ‘ਅਪਸਰਾ 2’ ਨੂੰ...

61 ਸਾਲ ਦੀ ਉਮਰ ‘ਚ ਆਮਿਰ ਖਾਨ ਦਾ ਤੀਜਾ ਵਿਆਹ, 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਹੋਵੇਗਾ ਵਿਆਹ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਵੀਰਵਾਰ ਨੂੰ ਜਨਤਕ ਤੌਰ ‘ਤੇ ਆਪਣੇ ਤੀਜੇ ਵਿਆਹ ਨੂੰ...

‘ਸਿੱਧੂ ਨੂੰ ਮਰਵਾਉਣ ਲਈ Aujla ਪਹਿਲਾਂ ਬੰਦੇ ਲੱਭਦਾ ਸੀ’- ਰੈਪਰ ਸੁਲਤਾਨ ਦਾ ਕਰਨ ਔਜਲਾ ‘ਤੇ ਕਥਿਤ ਇਲਜ਼ਾਮ

ਰੈਪਰ ਸੁਲਤਾਨ ਨੇ ਗੀਤਕਾਰ ਕਰਨ ਔਜਲਾ ‘ਤੇ ਕਥਿਤ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਇਕ...