ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਸ ਦੀਆਂ ਫਿਲਮਾਂ ਨੂੰ ਵੀ ਚੰਗਾ ਹੁੰਗਾਰਾ ਮਿਲਦਾ ਹੈ। ਇਸ ਦੌਰਾਨ ਹੁਣ ਵਰੁਣ ਦੇ ਪ੍ਰਸ਼ੰਸਕਾਂ ਲਈ ਅਜਿਹੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਉਹ ਖੁਸ਼ ਹੋ ਜਾਣਗੇ। ਕਿਹਾ ਜਾ ਰਿਹਾ ਹੈ ਕਿ ਵਰੁਣ ਜਲਦ ਹੀ ਹਾਲੀਵੁੱਡ ‘ਚ ਡੈਬਿਊ ਕਰ ਸਕਦੇ ਹਨ। ਇੰਨਾ ਹੀ ਨਹੀਂ ਇਹ ਉਸ ਦਾ OTT ਡੈਬਿਊ ਵੀ ਹੋ ਸਕਦਾ ਹੈ।
ਜਿਸ ਪ੍ਰੋਜੈਕਟ ਬਾਰੇ ਇਹ ਗੱਲ ਸਾਹਮਣੇ ਆਈ ਹੈ, ਉਸ ਦੀ ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਸਾਡੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਵੀ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਸ਼ੋਅ ਸੀਟਾਡੇਲ ਦੀ ਜਿਸ ਵਿੱਚ ਪ੍ਰਿਅੰਕਾ ਨੇ ਵੀ ਕੰਮ ਕੀਤਾ ਹੈ। ਦਰਅਸਲ, ਹਾਲ ਹੀ ਵਿੱਚ ਇੱਕ ਇਵੈਂਟ ਦੌਰਾਨ ਵਰੁਣ ਨੇ ਆਪਣੇ OTT ਡੈਬਿਊ ਬਾਰੇ ਇੱਕ ਸੰਕੇਤ ਦਿੱਤਾ ਸੀ। ਉਸ ਨੇ ਕਿਹਾ, ‘ਮੈਨੂੰ ਇਹ ਪਲੇਟਫਾਰਮ ਪਸੰਦ ਹੈ। ਮੈਂ ਵੀ ਇਸ ਲਈ ਬਹੁਤ ਉਤਸ਼ਾਹਿਤ ਹਾਂ। ਹਾਲਾਂਕਿ ਇਸ ਤੋਂ ਇਲਾਵਾ ਵਰੁਣ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਪਰ ਜੇਕਰ ਇਹ ਸੱਚ ਹੈ ਤਾਂ ਵਰੁਣ ਦੇ ਪ੍ਰਸ਼ੰਸਕਾਂ ਲਈ ਇਸ ਤੋਂ ਵੱਧ ਖੁਸ਼ੀ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ।












