ਮਸ਼ਹੂਰ ਅਦਾਕਾਰਾ ਸੀਮਾ ਦਿਓ ਦਾ 24 ਅਗਸਤ ਨੂੰ 83 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਬੇਟੇ ਅਤੇ ਫਿਲਮ ਨਿਰਮਾਤਾ ਅਭਿਨਯ ਦੇਵ ਨੇ ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ 24 ਅਗਸਤ ਦੀ ਸਵੇਰ ਨੂੰ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ।ਪਿਛਲੇ ਇਕ ਸਾਲ ਤੋਂ ਉਨ੍ਹਾਂ ਦੀ ਸਿਹਤ ਕਾਫੀ ਖਰਾਬ ਚੱਲ ਰਹੀ ਸੀ। ਮਰਹੂਮ ਅਦਾਕਾਰਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4:30 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਦੱਸ ਦੇਈਏ ਕਿ ਸੀਮਾ ਦੇਵ ਨੇ ਮਰਾਠੀ ਫਿਲਮਾਂ ਤੋਂ ਇਲਾਵਾ ਕਈ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਵਿੱਚ 80 ਤੋਂ ਵੱਧ ਫਿਲਮਾਂ ਕੀਤੀਆਂ। ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1960 ਵਿੱਚ ਫਿਲਮ ਮੀਆਂ ਬੀਵੀ ਰਾਜੀ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਿਤਾਭ ਬੱਚਨ ਦੀ ਫਿਲਮ ਆਨੰਦ ‘ਚ ਉਨ੍ਹਾਂ ਦੀ ਭਾਬੀ ਦੀ ਭੂਮਿਕਾ ਨਿਭਾਈ ਸੀ। ਆਖਰੀ ਵਾਰ ਸੀਮਾ ਨੂੰ 2021 ਦੀ ਮਰਾਠੀ ਫਿਲਮ ਜੀਵਨ ਸੰਧਿਆ ਵਿੱਚ ਦੇਖਿਆ ਗਿਆ।
----------- Advertisement -----------
ਮਸ਼ਹੂਰ ਅਦਾਕਾਰਾ ਸੀਮਾ ਦਿਓ ਦਾ 83 ਸਾਲ ਦੀ ਉਮਰ ‘ਚ ਦਿਹਾਂਤ
Published on
----------- Advertisement -----------
----------- Advertisement -----------