September 20, 2026, 1:16 am
----------- Advertisement -----------
HomeNewsEntertainmentਕੌਫੀ ਵਿਦ ਕਰਨ 8 ਦੇ ਅਗਲੇ ਐਪੀਸੋਡ ਵਿੱਚ ਵਿੱਕੀ ਕੌਸ਼ਲ ਅਤੇ ਕਿਆਰਾ...

ਕੌਫੀ ਵਿਦ ਕਰਨ 8 ਦੇ ਅਗਲੇ ਐਪੀਸੋਡ ਵਿੱਚ ਵਿੱਕੀ ਕੌਸ਼ਲ ਅਤੇ ਕਿਆਰਾ ਅਡਵਾਨੀ ਆਉਣਗੇ ਇਕੱਠੇ ਨਜ਼ਰ

Published on

----------- Advertisement -----------

 ਕੌਫੀ ਵਿਦ ਕਰਨ 8 ਦੇ ਅਗਲੇ ਐਪੀਸੋਡ ਵਿੱਚ ਵਿੱਕੀ ਕੌਸ਼ਲ ਅਤੇ ਕਿਆਰਾ ਅਡਵਾਨੀ ਇਕੱਠੇ ਨਜ਼ਰ ਆਉਣਗੇ। ਇਸ ਗੱਲ ਨੂੰ ਕਰਨ ਜੌਹਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਵਿੱਚ, ਹੋਸਟ ਕਰਨ ਨੇ ਦੋਵਾਂ ਅਦਾਕਾਰਾਂ ਦੀ ਜਾਣ-ਪਛਾਣ ਕਰਦੇ ਹੋਏ ਕਿਹਾ – ‘ਪਲੀਜ਼ ਵੈਲਕਮ ਬਿਊਟੀ ਅਤੇ ਬਹਾਦੁਰ – ਕਿਆਰਾ ਅਡਵਾਨੀ ਅਤੇ ਵਿੱਕੀ ਕੌਸ਼ਲ।

ਇਸ ਐਪੀਸੋਡ ‘ਚ ਕਿਆਰਾ ਅਤੇ ਵਿੱਕੀ ਕਾਲੇ ਰੰਗ ਦੇ ਪਹਿਰਾਵੇ ‘ਚ ਨਜ਼ਰ ਆਉਣਗੇ। ਪ੍ਰੋਮੋ ਦੀ ਸ਼ੁਰੂਆਤ ‘ਚ ਵਿੱਕੀ ਨੇ ਕਰਨ ਨੂੰ ਦੱਸਿਆ ਕਿ ਉਹ ਉਹਨਾਂ ਦੇ ਸ਼ੋਅ ‘ਚ ਸ਼ੁੱਧੀ ਕਰਨ ਆਇਆ ਹੈ। ਇਸ ਤੋਂ ਬਾਅਦ ਕਿਆਰਾ ਪਿਛਲੇ ਸੀਜ਼ਨ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ ਕਿ ਜਦੋਂ ਸਿਧਾਰਥ ਪਿਛਲੀ ਵਾਰ ਵਿੱਕੀ ਦੇ ਨਾਲ ਇੱਕੋ ਸੋਫੇ ‘ਤੇ ਬੈਠੇ ਸਨ ਤਾਂ ਉਹ ਰੋਮ ਤੋਂ ਵਾਪਸ ਆਏ ਸਨ। ਉਸ ਟ੍ਰਿਪ ‘ਤੇ, ਸਿਧਾਰਥ (ਜੋ ਕਿ ਹੁਣ ਕਿਆਰਾ ਦਾ ਪਤੀ ਹੈ) ਨੇ ਉਸ ਨੂੰ ਪ੍ਰਪੋਜ਼ ਕੀਤਾ

 ਸ਼ੋਅ ਦੇ ਦੂਜੇ ਭਾਗ ਵਿੱਚ, ਜਦੋਂ ਕਰਨ ਨੇ ਵਿੱਕੀ ਨੂੰ ਪੁੱਛਿਆ ਕਿ ਉਸਦੀ ਪਤਨੀ ਕੈਟਰੀਨਾ ਕੈਫ ਉਸਨੂੰ ਕਿਸ ਨਾਮ ਨਾਲ ਬੁਲਾਉਂਦੀ ਹੈ। ਤਾਂ ਵਿੱਕੀ ਨੇ ਜਵਾਬ ਦਿੱਤਾ, ‘ਬੱਬੂ, ਬੇਬੀ ਅਤੇ ਐ…’ ਵਿੱਕੀ ਦਾ ਇਹ ਜਵਾਬ ਸੁਣ ਕੇ ਸਾਰੇ ਉੱਚੀ-ਉੱਚੀ ਹੱਸ ਪਏ। ਇਸ ਸਵਾਲ ਦੇ ਜਵਾਬ ‘ਚ ਕਿਆਰਾ ਦਾ ਕਹਿਣਾ ਹੈ ਕਿ ਸਿਧਾਰਥ ਅਤੇ ਉਹ ਇਕ-ਦੂਜੇ ਨੂੰ ਬਾਂਦਰ ਦੇ ਨਾਂ ਨਾਲ ਬੁਲਾਉਂਦੇ ਹਨ। ਇਸ ਤੋਂ ਬਾਅਦ ਦੋਹਾਂ ਨੇ ‘ਟੇਕ ਏ ਸ਼ਾਟ’ ਸੈਗਮੈਂਟ ‘ਚ ਕਈ ਖੁਲਾਸੇ ਵੀ ਕੀਤੇ।

ਇਸ ਦੌਰ ‘ਚ ਕਰਨ ਨੇ ਦੋਹਾਂ ਦੀ ਨਿੱਜੀ ਅਤੇ ਵਿਆਹੁਤਾ ਜ਼ਿੰਦਗੀ ਨਾਲ ਜੁੜੇ ਕੁਝ ਸਵਾਲ ਪੁੱਛੇ। ਇਹ ਪੁੱਛੇ ਜਾਣ ‘ਤੇ ਕਿ ਕਿਆਰਾ ਆਪਣੇ ਸਾਥੀ ਦੇ ਫੋਨ ‘ਚ ਝਾਤ ਮਾਰਦੀ ਹੈ? ਅਭਿਨੇਤਰੀ ਜਵਾਬ ਦਿੰਦੀ ਹੈ- ‘ਹਾਂ, ਮੈਂ ਸਿਰਫ ਇੱਕ ਨਜ਼ਰ ਮਾਰ ਕੇ ਦੱਸਦੀ ਹਾਂ ਕਿ ਕੌਣ ਹੈ? ਹੇ ਕਰਨ..!’ ਕਰਨ ਦੇ ਸ਼ੋਅ ਦੇ ਇਸ ਸੀਜ਼ਨ ਦਾ ਇਹ 7ਵਾਂ ਐਪੀਸੋਡ ਹੋਵੇਗਾ। ਇਸ ਤੋਂ ਪਹਿਲਾਂ ਸ਼ੋਅ ਦੇ ਇਸ ਸੀਜ਼ਨ ‘ਚ ਦੀਪਿਕਾ-ਰਣਵੀਰ, ਸਾਰਾ-ਅਨਨਿਆ, ਸੰਨੀ-ਬੌਬੀ, ਕਾਜੋਲ-ਰਾਣੀ, ਕਰੀਨਾ-ਆਲੀਆ ਅਤੇ ਵਰੁਣ-ਸਿਧਾਰਥ ਇਕੱਠੇ ਨਜ਼ਰ ਆ ਚੁੱਕੇ ਹਨ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਲੁਧਿਆਣਾ 19 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਆਮ ਆਦਮੀ...

ਮੁਅੱਤਲ DIG ਭੁੱਲਰ ਮਾਮਲਾ : ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜਿਆ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ...

ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਣੇ ‘ਆਪ’ ਵਿੱਚ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ...

 ਮੈਕਸਿਕੋ ਤੋਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ

ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ...

ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ

ਪਹਿਲਾਂ 500 ਰੁਪਏ ਦੇ ਨੋਟਾਂ ਅਤੇ ਮੁਫ਼ਤ ਪੈਟਰੋਲ ਦਾ ‘ਲੰਗਰ’ ਲਗਾ ਕੇ ਸੁਰਖ਼ੀਆਂ ਵਿੱਚ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ

ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ...

ਫਿਲੌਰ : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਸਵਾਰ ਹੋਏ ਹਾਦਸੇ ਦਾ ਸ਼ਿਕਾਰ, 11 ਸਾਲ ਦਾ ਬੱਚਾ ਹੋਇਆ ਜ਼ਖਮੀ

ਫਿਲੌਰ ਦੇ GT ਰੋਡ ’ਤੇ ਮਾਇਆ ਭਗਵਾਨ ਓਵਰਬ੍ਰਿਜ ਦੇ ਉੱਪਰ ਬੀਤੀ ਰਾਤ ਇੱਕ ਸੜਕ...

ਅੰਮ੍ਰਿਤਸਰ ‘ਚ ਮਹਿਲਾ SHO ਨਾਲ ਹੋਈ ਧੱਕਾ-ਮੁੱਕੀ, ਨਿਹੰਗਾਂ ਦਾ ਆਪਸੀ ਝਗੜਾ ਗਈ ਸੀ ਸੁਲਝਾਉਣ

ਅੰਮ੍ਰਿਤਸਰ ਵਿੱਚ ਦੋ ਨਿਹੰਗ ਧੜਿਆਂ ਵਿੱਚ ਝੜਪ ਹੋ ਗਈ। ਇਸ ਦੌਰਾਨ ਝਗੜਾ ਸੁਲਝਾਉਣ ਗਈ...

ਪੰਜਾਬ ਵਿੱਚ ਨਸ਼ਿਆਂ ਦੇ ਸਮੱਸਿਆ ਲਈ ਭਾਜਪਾ ਅਤੇ ਅਕਾਲੀ ਜ਼ਿੰਮੇਵਾਰ, ਹੁਣ ਜਨਤਾ ਨੂੰ ਗੁਮਰਾਹ ਕਰਨ ਲਈ ਨਸ਼ਿਆਂ ਖਿਲਾਫ਼ ਰੈਲੀ ਕਰ ਰਹੇ ਹਨ: ਆਪ

ਚੰਡੀਗੜ੍ਹ 18 ਸਤੰਬਰ ਯੂਪੀਆਈ ਲੈਣ-ਦੇਣ 'ਤੇ ਵਾਧੂ ਚਾਰਜ ਲਗਾਉਣ ਦੇ ਫੈਸਲੇ ਖਿਲਾਫ਼ ਆਮ ਆਦਮੀ ਪਾਰਟੀ...