July 21, 2026, 5:05 pm
----------- Advertisement -----------
HomeNewsEntertainmentਡੇਟਿੰਗ ਦੀਆਂ ਖਬਰਾਂ ਵਿਚਾਲੇ ਫਿਰ ਇਕੱਠੇ ਨਜ਼ਰ ਆਏ ਵਿਜੇ ਵਰਮਾ ਅਤੇ ਤਮੰਨਾ...

ਡੇਟਿੰਗ ਦੀਆਂ ਖਬਰਾਂ ਵਿਚਾਲੇ ਫਿਰ ਇਕੱਠੇ ਨਜ਼ਰ ਆਏ ਵਿਜੇ ਵਰਮਾ ਅਤੇ ਤਮੰਨਾ ਭਾਟੀਆ ,ਦੇਖੋ ਵੀਡੀਓ

Published on

----------- Advertisement -----------

ਬਾਲੀਵੁੱਡ ਐਕਟਰ ਵਿਜੇ ਵਰਮਾ ਅਤੇ ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਕਾਰਨ ਸੁਰਖੀਆਂ ‘ਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਦੌਰਾਨ ਦੋਵਾਂ ਨੂੰ ਇਕ ਈਵੈਂਟ ‘ਚ ਇਕੱਠੇ ਦੇਖਿਆ ਗਿਆ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਤਮੰਨਾ ਆਪਣਾ ਫੋਟੋਸ਼ੂਟ ਕਰਵਾ ਰਹੀ ਹੈ, ਜਦੋਂ ਵਿਜੇ ਉਸ ਨੂੰ ਪਿੱਛੇ ਤੋਂ ਕੁਝ ਕਹਿ ਕੇ ਲੰਘਦਾ ਹੈ। ਇਸ ਤੋਂ ਬਾਅਦ ਦੋਵਾਂ ਨੇ ਹੱਥ ਮਿਲਾਉਂਦੇ ਹੋਏ ਇਕ ਦੂਜੇ ਨੂੰ ਗਲੇ ਲਗਾਇਆ। ਇਸ ਦੌਰਾਨ ਤਮੰਨਾ ਬਲੂ ਥਾਈ-ਹਾਈ ਸਲਿਟ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਥੇ ਹੀ ਵਿਜੇ ਫੰਕੀ ਲੁੱਕ ‘ਚ ਨਜ਼ਰ ਆਏ। ਦੂਜੇ ਵੀਡੀਓ ‘ਚ ਦੋਵੇਂ ਪਾਪਰਾਜ਼ੀ ਲਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

ਅਜਿਹੇ ‘ਚ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦੋਵਾਂ ਨੇ ਬਿਨਾਂ ਕੁਝ ਕਹੇ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰ ਦਿੱਤਾ ਹੈ। ਤਮੰਨਾ ਅਤੇ ਵਿਜੇ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਇੱਕ ਯੂਜ਼ਰ ਨੇ ਲਿਖਿਆ, ‘ਉਹ ਇਕੱਠੇ ਬਹੁਤ ਪਿਆਰੇ ਲੱਗ ਰਹੇ ਹਨ।’ ਇਕ ਹੋਰ ਨੇ ਲਿਖਿਆ, ‘ਦੋਵੇਂ ਜਲਦੀ ਵਿਆਹ ਕਰ ਲੈਣ।’ ਜਦੋਂ ਕਿ ਕੁਝ ਨੇ ਦੋਵਾਂ ਨੂੰ ਪਸੰਦੀਦਾ ਜੋੜੀ ਕਿਹਾ। ਤਮੰਨਾ ਅਤੇ ਵਿਜੇ ਵਰਮਾ ਨੂੰ ਪਹਿਲਾਂ ਵੀ ਕਈ ਵਾਰ ਦੇਖਿਆ ਜਾ ਚੁੱਕਾ ਹੈ। ਦੋਵਾਂ ਨੂੰ ਗੋਆ ‘ਚ ਇਕੱਠੇ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਦੇਖਿਆ ਗਿਆ। ਇਸ ਦੇ ਨਾਲ ਹੀ ਦੋਵੇਂ ਇਕੱਠੇ ਪਾਰਟੀ ਕਰਦੇ ਵੀ ਨਜ਼ਰ ਆਏ। ਦੋਵਾਂ ਦੇ ਅਫੇਅਰ ਦੀਆਂ ਖਬਰਾਂ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰਧਾਨ ਮੰਤਰੀ ਜੀ, ਨੌਜਵਾਨਾਂ ਦੇ ਗੁੱਸੇ ਨੂੰ ਸੰਭਾਲੋ, ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ- ਕੇਜਰੀਵਾਲ

*ਨਵੀਂ ਦਿੱਲੀ, 20 ਜੁਲਾਈ, 2026*ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਅਤੇ ਪ੍ਰੀਖਿਆ...

*ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਜਲੰਧਰ; 19 ਜੁਲਾਈ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਕੋਦਰ ਵਿਖੇ...

’ਸੇਫ਼ ਪੰਜਾਬ’ ਹੈਲਪਲਾਈਨ ਬਣੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਪਛਾਣ

ਚੰਡੀਗੜ੍ਹ, 19 ਜੁਲਾਈ 2026:ਪੰਜਾਬ ਪੁਲਿਸ ਦੀ ਤਿੰਨ-ਪੱਖੀ ਰਣਨੀਤੀ—ਸਖ਼ਤ ਕਾਨੂੰਨੀ ਕਾਰਵਾਈ, ਜਨ-ਭਾਗੀਦਾਰੀ ਅਤੇ ਨਿਵਾਰਕ ਜਾਗਰੂਕਤਾ—ਆਪਣੀ...

•ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

*ਚੰਡੀਗੜ੍ਹ, 19 ਜੁਲਾਈ 2026*ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ...

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

*ਮੁਕੇਰੀਆਂ, 19 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁਕੇਰੀਆਂ...

ਖੰਨਾ ਵਿਖੇ ਫੌਜੀ ਜਵਾਨ ਨੇ ਦਿੱਤੀ ਆਪਣੀ ਜਾਨ, ਡਿਊਟੀ ਤੋਂ ਇੱਕ ਦਿਨ ਪਹਿਲਾਂ ਹੀ ਛੁੱਟੀ ‘ਤੇ ਆਇਆ ਸੀ ਘਰ

ਖੰਨਾ ਦੇ ਛੋਟਾ ਖੰਨਾ ਇਲਾਕੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਇੱਕ ਭਾਰਤੀ...

ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ‘ਤੇ ਲੱਗੇਗਾ ਟੈਕਸ! ਰੋਪੜ ਜ਼ਿਲ੍ਹਾ ਪ੍ਰੀਸ਼ਦ ‘ਚ ਪ੍ਰਸਤਾਵ ਪਾਸ

ਰੋਪੜ ਜ਼ਿਲ੍ਹਾ ਪ੍ਰੀਸ਼ਦ ਨੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਵਾਹਨਾਂ ‘ਤੇ...

ਭਾਰਤ-ਅਮਰੀਕਾ ਵਪਾਰ ਸਮਝੌਤੇ ‘ਤੇ ਮੁੜ ਆਹਮੋ-ਸਾਹਮਣੇ ਸਰਕਾਰ ਤੇ ਕਿਸਾਨ, ਕੀ ਹੈ ਵਿਵਾਦ

‘ਦੇਸ਼ ਬਚਾਓ ਮੋਰਚਾ’ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਅੱਜ ਦਿੱਲੀ ਸਥਿਤ ਕਿਸਾਨ ਘਾਟ ਉੱਤੇ...