ਨਿਰਦੇਸ਼ਕ ਵਿਵੇਕ ਅਗਨੀਹੋਤਰੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਦ ਵੈਕਸੀਨ ਵਾਰ’ ਨੂੰ ਲੈ ਕੇ ਚਰਚਾ ‘ਚ ਹਨ। ਖਬਰਾਂ ਮੁਤਾਬਕ ਅਗਨੀਹੋਤਰੀ ਨੇ ਹੁਣ ਹੈਦਰਾਬਾਦ ‘ਚ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ‘ਦ ਵੈਕਸੀਨ ਵਾਰ’ ਰਾਹੀਂ ਉਹ ਕੋਰੋਨਾ ਵਾਇਰਸ ਦੇ ਸੰਘਰਸ਼ ਨੂੰ ਵੱਡੇ ਪਰਦੇ ‘ਤੇ ਦਿਖਾਉਣ ਦੀ ਕੋਸ਼ਿਸ਼ ਕਰਨਗੇ। ਇਸ ਫਿਲਮ ਵਿੱਚ ਕੋਵਿਡ-19 ਦੇ ਖਤਰੇ ਨੂੰ ਘੱਟ ਕਰਨ ਲਈ ਭਾਰਤ ਭਰ ਵਿੱਚ ਚਲਾਈ ਗਈ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਬਾਰੇ ਦਿਖਾਇਆ ਜਾਵੇਗਾ।
ਇਹ ਫਿਲਮ ਇਸ ਸਾਲ ਸੁਤੰਤਰਤਾ ਦਿਵਸ (15 ਅਗਸਤ) ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਵੇਕ ਦੀ ਪਤਨੀ ਅਤੇ ਅਦਾਕਾਰਾ ਪੱਲਵੀ ਫਿਲਮ ਦੇ ਨਿਰਮਾਣ ਦਾ ਕੰਮ ਸੰਭਾਲ ਰਹੀ ਹੈ। ਇਸ ਵਿੱਚ ਨਾਨਾ ਪਾਟੇਕਰ, ਸਪਤਮੀ ਗੌੜਾ, ਪੱਲਵੀ ਜੋਸ਼ੀ ਅਤੇ ਅਨੁਪਮ ਖੇਰ ਵਰਗੇ ਦਿੱਗਜ ਕਲਾਕਾਰ ਹਨ। ਫਿਲਮ ਹਿੰਦੀ, ਤੇਲਗੂ, ਤਾਮਿਲ, ਮਲਿਆਲਮ, ਕੰਨੜ, ਭੋਜਪੁਰੀ, ਪੰਜਾਬੀ, ਗੁਜਰਾਤੀ, ਮਰਾਠੀ ਅਤੇ ਬੰਗਾਲੀ ਸਮੇਤ 10 ਤੋਂ ਵੱਧ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।












