ਬਰਨਾਲਾ ਦੇ ਪਿੰਡ ਚੀਮਾ ‘ਚ ਇੱਕ ਲੜਕੀ ਵੱਲੋਂ ਵਿਆਹ ਦੇ ਨਾਂ ‘ਤੇ ਨੌਜਵਾਨ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਲੜਕੀ ਦੇ ਪਤੀ ਨੇ ਹੀ ਭਰਾ ਬਣ ਕੇ ਆਪਣੀ ਪਤਨੀ ਦਾ ਵਿਆਹ ਕਰਵਾ ਕਰਵਾਇਆ ਸੀ। ਇਸ ਤੋਂ ਪਹਿਲਾਂ ਵੀ ਉਹ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਜਾਅਲੀ ਵਿਆਹ ਕਰਵਾ ਚੁੱਕੇ ਹਨ। ਪਤੀ-ਪਤਨੀ ਆਪਣੇ ਦਲਾਲਾਂ ਰਾਹੀਂ ਮੁੰਡੇ ਵਾਲਿਆਂ ਤੋਂ ਦੋ ਲੱਖ ਰੁਪਏ ਲੈਂਦੇ ਸਨ ਅਤੇ ਪੈਸੇ ਨਾ ਦੇਣ ‘ਤੇ ਰੇਪ ਦਾ ਕੇਸ ਦਰਜ ਕਰਨ ਦੀ ਧਮਕੀ ਦਿੰਦੇ ਸਨ। ਲੜਕੀ ਪਹਿਲਾਂ ਹੀ ਤਿੰਨ ਵਾਰ ਵਿਆਹ ਕਰਵਾ ਚੁੱਕੀ ਸੀ ਅਤੇ ਚੌਥੇ ਵਿਆਹ ਦੀ ਤਿਆਰੀ ਕਰ ਰਹੀ ਸੀ। ਉਹ ਜਾਅਲੀ ਦਸਤਾਵੇਜ਼ਾਂ ਅਤੇ ਗਵਾਹਾਂ ਦੇ ਆਧਾਰ ‘ਤੇ ਅਪਰਾਧ ਕਰਦੇ ਸਨ। ਇਸ ਮੌਕੇ ਚੌਕੀ ਪੱਖੋ ਕਲਾਂ ਦੇ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਚੀਮਾ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸਦੇ ਪੁੱਤਰ ਦਾ ਵਿਆਹ ਪ੍ਰਿਯੰਕਾ ਜੈਨ ਵਾਸੀ ਲੁਧਿਆਣਾ ਨਾਲ ਤੈਅ ਹੋਇਆ ਸੀ। ਜਿਸ ਦੇ ਸਿਲਸਿਲੇ ਵਿੱਚ ਉਸਨੇ ਲੁਧਿਆਣਾ ‘ਚ ਲੜਕੀ ਨੂੰ ਦੇਖ ਕੇ ਉਸ ਨਾਲ ਆਪਣੇ ਪੁੱਤ ਦਾ ਵਿਆਹ ਕਰਵਾ ਕੇ ਘਰ ਲੈ ਆਇਆ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਬਾਅਦ ਲੜਕੇ ਦੇ ਮਾਪਿਆਂ ਨੂੰ ਪਤਾ ਲੱਗਾ ਕਿ ਇਹ ਨਕਲੀ ਲੋਕ ਸਨ। ਜਿਸ ਨੂੰ ਲੈਕੇ ਇਸ ਮਾਮਲੇ ਦੀ ਪੁਲਿਸ ਵੱਲੋਂ ਡੰਘਾਈ ਨਾਲ ਜਾਂਚ ਕੀਤੀ ਗਈ।
----------- Advertisement -----------
ਭਰਾ ਬਣ ਕੇ ਕਰਵਾ ਰਿਹਾ ਸੀ ਪਤਨੀ ਦਾ ਵਿਆਹ,ਫਿਰ ਕਰਵਾ ਦਿੰਦਾ ਸੀ ਰੇ. ਪ ਦਾ ਕੇਸ ਦਰਜ
Published on
----------- Advertisement -----------












