September 27, 2026, 11:29 am
----------- Advertisement -----------
HomeNewsLatest Newsਫਾਜ਼ਿਲਕਾ ਦੇ ਸ਼ਰਧਾਲੂਆਂ ਨੂੰ ਲਿਜਾ ਰਿਹਾ ਟਰੱਕ ਪਲਟਿਆ, ਹਾਦਸੇ 'ਚ 13 ਜ਼ਖਮੀ,...

ਫਾਜ਼ਿਲਕਾ ਦੇ ਸ਼ਰਧਾਲੂਆਂ ਨੂੰ ਲਿਜਾ ਰਿਹਾ ਟਰੱਕ ਪਲਟਿਆ, ਹਾਦਸੇ ‘ਚ 13 ਜ਼ਖਮੀ, 2 ਦੀ ਹਾਲਤ ਗੰਭੀਰ

Published on

----------- Advertisement -----------

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਤੋਂ ਸਾਲਾਸਰ ਧਾਮ ਜਾ ਰਿਹਾ 50 ਸ਼ਰਧਾਲੂਆਂ ਦਾ ਟਰੱਕ ਪਲਟਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਰਾਜਸਥਾਨ ਦੇ ਪੱਲੂ ਨੇੜੇ ਅੱਜ ਸਵੇਰੇ ਟਾਇਰ ਫਟਣ ਕਾਰਨ ਵਾਪਰਿਆ। ਇਸ ਹਾਦਸੇ ‘ਚ 13 ਦੇ ਕਰੀਬ ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਜਸਥਾਨ ‘ਚ ਡਾਕਟਰਾਂ ਦੀ ਹੜਤਾਲ ਕਾਰਨ ਅਬੋਹਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੋਂ ਦੋ ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਹਨੂੰਮਾਨ ਮੰਦਰ ਅਰਨੀਵਾਲਾ ਦੇ ਮੁੱਖ ਸੇਵਾਦਾਰ ਜਗਦੀਸ਼ ਸਚਦੇਵਾ ਅੱਜ ਸਾਲਾਸਰ ਧਾਮ ਲਈ 7ਵੇਂ ਭੰਡਾਰੇ ਲਈ ਰਾਸ਼ਨ ਸਮਗਰੀ ਸਮੇਤ 50 ਦੇ ਕਰੀਬ ਸੇਵਾਦਾਰਾਂ ਨੂੰ ਟਰੱਕ ਵਿੱਚ ਲੈ ਕੇ ਜਾ ਰਹੇ ਸਨ। ਜਦੋਂ ਇਹ ਟਰੱਕ ਅੱਜ ਤੜਕੇ 2 ਵਜੇ ਦੇ ਕਰੀਬ ਰਾਜਸਥਾਨ ਦੇ ਪੱਲੂ ਨੇੜੇ ਪਹੁੰਚਿਆ ਤਾਂ ਅਚਾਨਕ ਟਾਇਰ ਫਟਣ ਕਾਰਨ ਟਰੱਕ ਸੜਕ ‘ਤੇ ਪਲਟ ਗਿਆ, ਜਿਸ ਕਾਰਨ 13 ਦੇ ਕਰੀਬ ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਇਸ ਹਾਦਸੇ ਵਿੱਚ ਅਰਨੀਵਾਲਾ ਵਾਸੀ ਲਵਲੀ, ਪ੍ਰਦੀਪ ਕੌਰ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਰਮੇਸ਼ ਕੁਮਾਰ, ਕਸ਼ਮੀਰ ਕੌਰ, ਕੁਲਦੀਪ ਸਿੰਘ, ਸੁਖਦੇਵ ਸਿੰਘ, ਦੀਪੂ, ਸੁਖਪ੍ਰੀਤ, ਪਰਮਜੀਤ ਕੌਰ, ਚਿਮਨ ਸਿੰਘ ਅਤੇ ਛਿੰਦਰਪਾਲ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਕਸ਼ਮੀਰ ਕੌਰ ਅਤੇ ਕੁਲਦੀਪ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ, ਸੀਆਈ ਇੰਸਪੈਕਟਰ ਨੂੰ 3 ਕਿਲੋ ਹੈਰੋਇਨ ਤੇ ਹਥਿਆਰ ਸਣੇ ਨੂੰ ਕੀਤਾ ਗ੍ਰਿਫਤਾਰ

ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਇੰਸਪੈਕਟਰ ਨੂੰ ਫਿਰੋਜ਼ਪੁਰ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ...

ਭਾਜਪਾ ਨੇ 125 ਦਿਨਾਂ ਦੇ ਰੁਜ਼ਗਾਰ ਦਾ ਵਾਅਦਾ ਕੀਤਾ ਸੀ, ਪਰ ਮਜ਼ਦੂਰਾਂ ਅਤੇ ਗਰੀਬਾਂ ਲਈ ਕੰਮ ਦੇ ਮੌਕੇ ਘਟਾ ਦਿੱਤੇ ਹਨ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 26 ਸਤੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ...

ਕਮੇਟੀ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਦੇ ਉਪਬੰਧਾਂ ਅਤੇ ਲਾਗੂਕਰਨ ਬਾਰੇ ਕਰੇਗੀ ਚਰਚਾ

ਚੰਡੀਗੜ੍ਹ, 26 ਸਤੰਬਰ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚ ਪਵਿੱਤਰਤਾ ਅਤੇ ਮਰਿਆਦਾ ਪ੍ਰਤੀ ਡੂੰਘੀ...

Patiala ਨੇੜਲੀ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਖੁਦਕੁਸ਼ੀ ਦੀਆਂ ਅਫਵਾਹਾਂ ਕਾਰਨ ਹੰਗਾਮਾ

ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰਾ ਨੇੜੇ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਦੋ ਵਿਦਿਆਰਥਣਾਂ ਦੀ ਖੁਦਕੁਸ਼ੀ ਜਾਂ...

Sukhpal Khaira ਦਾ ਦਿਮਾਗੀ ਸੰਤੁਲਨ ਵਿਗੜਿਆ: ‘ਆਪ’ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ Amandeep Kaur ਦਾ ਸ਼ਬਦੀ ਹਮਲਾ

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਆਪਣੇ ਇੱਕ ਸੂਬਾ ਆਗੂ ਵਿਰੁੱਧ ਕਾਂਗਰਸੀ ਆਗੂ...

‘ਭਾਜਪਾ ਨੂੰ ਆਪਣੀ ਰਾਏ ਦੱਸਣ ਦਾ ਮਤਲਬ ਪਾਰਟੀ ਛੱਡਣਾ ਨਹੀਂ..’: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ...

ਲੁਧਿਆਣਾ ਪਹੁੰਚੇ ਧੀਰੇਂਦਰ ਸ਼ਾਸਤਰੀ, ਅੱਜ ਤੋਂ ਸ਼ੁਰੂ ਹੋਵੇਗੀ ਹਨੂੰਮਾਨ ਕਥਾ, ਟ੍ਰੈਫਿਕ ਰੂਟ ਪਲਾਨ ਜਾਰੀ

ਬਾਗੇਸ਼ਵਰ ਧਾਮ ਸਰਕਾਰ ਦੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਪਹੁੰਚੇ। ਸ਼ਰਧਾਲੂਆਂ...

ਤਰਨਤਾਰਨ ‘ਚ ਵੱਡੀ ਵਾਰਦਾਤ, ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ ਦੇ ਪਿੰਡ ਗੱਗੋਬੂਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ...

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ ਬਦਲੀ

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ...