May 15, 2025, 5:40 pm
----------- Advertisement -----------
HomeNewsBreaking Newsਫ਼ਿਲਮ ਜਾਟ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ...

ਫ਼ਿਲਮ ਜਾਟ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ

Published on

----------- Advertisement -----------

ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿਚ ਫ਼ਿਲਮ ‘ਜਾਟ’ ਵਿਚ ਕੰਮ ਕਰਨ ਵਾਲੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 299 ਬੀ.ਐਨ.ਐਸ. ਤਹਿਤ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜਲੰਧਰ ਦੇ ਪਿੰਡ ਫੋਲੜੀਵਾਲ ਦੇ ਵਸਨੀਕ ਵਿਕੋਲਫ ਗੋਲਡ ਦੇ ਬਿਆਨ ’ਤੇ ਦਰਜ ਕੀਤਾ ਗਿਆ ਹੈ। ਕੱਲ੍ਹ, ਈਸਾਈ ਭਾਈਚਾਰੇ ਨੇ ਫਿਲਮ ‘ਜਾਟ’ ਵਿਚ ਪ੍ਰਭੂ ਯਿਸੂ ਮਸੀਹ ਦੀ ਬੇਅਦਬੀ ਦੇ ਸੰਬੰਧ ਵਿਚ ਪੁਲਿਸ ਕਮਿਸ਼ਨਰੇਟ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਅਧਿਕਾਰੀਆਂ ਨੂੰ ਮਾਮਲਾ ਦਰਜ ਕਰਨ ਲਈ ਇਕ ਮੰਗ ਪੱਤਰ ਵੀ ਦਿੱਤਾ ਸੀ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ, ਦੋਸ਼ੀ ਨੇ ਦੋਸ਼ ਲਗਾਇਆ ਕਿ ਫਿਲਮ ‘ਜਾਟ’ ਵਿਚ ਪ੍ਰਭੂ ਯਿਸੂ ਮਸੀਹ ਦੇ ਸਲੀਬ ’ਤੇ ਚੜ੍ਹਾਏ ਜਾਣ ਦੇ ਦ੍ਰਿਸ਼ ਦੀ ਨਕਲ ਕਰਕੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਟਰੰਪ ਦਾ ਵੱਡਾ ਬਿਆਨ ! ਐਪਲ ਦੇ CEO ਨੂੰ ਕਿਹਾ- ‘ਮੈਂ ਨਹੀਂ ਚਾਹੁੰਦਾ ਤੁਸੀਂ ਭਾਰਤ ‘ਚ ਐਪਲ ਦੇ ਉਤਪਾਦਨ ਦਾ ਵਿਸਥਾਰ ਕਰੋ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਐਪਲ ਦੇ ਸੀਈਓ...

ਪਾਕਿਸਤਾਨ ਤੇ ਚੀਨ ਵੱਲੋਂ ਭਾਰਤ ਨੂੰ ਹੁਣ ਪਾਣੀ ਦੇ ਰਸਤੇ ਘੇਰਨ ਦੀ ਤਿਆਰੀ ?

ਭਾਰਤ ਦੇ ਨਾਲ ਮਸਲਾ ਨਿਬੜਿਆ ਨਹੀਂ ਹੈ ਅਤੇ ਪਾਕਿਸਤਾਨ ਲਗਾਤਾਰ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ...

ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ਤੇ BBMB ਦੀ ਬੈਠਕ ਅੱਜ, HC ਨੇ 20 ਮਈ ਤੱਕ ਦਾ ਦਿੱਤਾ ਹੈ ਸਮਾਂ

ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੀ ਤਕਨੀਕੀ ਕਮੇਟੀ ਦੀ ਮੀਟਿੰਗ ਵੀਰਵਾਰ ਨੂੰ ਹੋਵੇਗੀ। ਇਸ...

ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, 5 ਲੱਖ ਏਕੜ ਦਾ ਟੀਚਾ ਤੈਅ, ਕਿਸਾਨਾਂ ਨੂੰ ਮਿਲਣਗੇ 1500 ਰੁ. ਪ੍ਰਤੀ ਏਕੜ

ਪੰਜਾਬ ਵਿਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਇਸ ਵਾਰ ਸਰਕਾਰ ਦਾ...

PSEB 12ਵੀਂ ਦਾ Result ਜਾਰੀ, ਟੌਪ-3 ‘ਚ ਤਿੰਨੋਂ ਕੁੜੀਆਂ, ਬਰਨਾਲਾ ਦੀ ਹਰਸੀਰਤ ਨੇ ਲਏ 500/500 ਨੰਬਰ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।...

‘ਰੰਗਲਾ ਪੰਜਾਬ ਸੁਸਾਇਟੀ’ ਦੀ ਸ਼ੁਰੂਆਤ ਕਰੇਗਾ ਪੰਜਾਬ ਸਰਕਾਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ...

ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਦੇ ਤਬਾਦਲੇ, ਹਰਮਨਦੀਪ ਸਿੰਘ ਹੰਸ ਹੋਣਗੇ ਮੋਹਾਲੀ ਦੇ ਨਵੇਂ SSP

ਪੰਜਾਬ ਸਰਕਾਰ ਵੱਲੋਂ 2 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। SSP ਦੀਪਕ ਪਾਰੀਕ...

ਪਾਕਿਸਤਾਨ ਨੇ ਰਿਹਾਅ ਕੀਤਾ BSF ਜਵਾਨ

ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ BSF ਜਵਾਨ ਸ਼ਾਹੂ ਦੀ ਘਰ ਵਾਪਸੀ ਹੋ ਗਈ ਹੈ।...

ਮਜੀਠਾ ਸ਼ਰਾਬ ਕਾਂਡ ‘ਚ ਮੌ. ਤਾਂ ਦੀ ਗਿਣਤੀ ਵਧ ਕੋ ਹੋਈ 2

ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ...