ਆਸਾਮ ਵਿੱਚ 15 ਮਾਰਚ ਨੂੰ H3N2 ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਅਸਾਮ ਦੇ ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਪਹਿਲਾਂ ਹੀ ਇਸ ਨਵੇਂ ਵੇਰੀਐਂਟ ਦੀ ਲਾਗ ਕਾਰਨ ਦੇਸ਼ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਹਿਲੀ ਮੌਤ ਕਰਨਾਟਕ ਵਿੱਚ ਇੱਕ 82 ਸਾਲਾ ਵਿਅਕਤੀ ਦੀ ਹੋਈ ਜਦੋਂ ਕਿ ਦੂਜੀ ਹਰਿਆਣਾ ਵਿੱਚ ਹੋਈ ਹੈ। ਦੇਸ਼ ਵਿੱਚ H3N2 ਵਾਇਰਸ ਦੇ 90 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
H3N2 ਦੇ ਲੱਛਣ
ਖਾਂਸੀ
ਜ਼ੁਕਾਮ
ਸੁੱਕਾ ਗਲਾ
ਸਿਰ ਦਰਦ
ਸਰੀਰ ਵਿੱਚ ਦਰਦ
ਬੁਖਾਰ
ਜ਼ੁਕਾਮ
ਦਸਤ
ਉਲਟੀਆਂ ਆਦਿ
ਇਸ ਫਲੂ ਦੇ ਕੁਝ ਲੱਛਣ ਹੋਰ ਬਿਮਾਰੀਆਂ ਦੇ ਸਮਾਨ ਹਨ, ਜਿਵੇਂ ਕਿ ਜ਼ੁਕਾਮ,ਬੁਖਾਰ ਹੋਣਾ। ਇਸ ਲਈ, ਲੱਛਣਾਂ ਨੂੰ ਦੇਖ ਕੇ ਇਹ ਪਤਾ ਲਗਾਉਣਾ ਮੁਸ਼ਕਲ ਹੈ ਕਿ ਮਰੀਜ਼ H3N2 ਵਾਇਰਸ ਕਾਰਨ ਫਲੂ ਤੋਂ ਪੀੜਤ ਹੈ। ਹਾਲਾਂਕਿ ਸਿਹਤ ਮਾਹਿਰ ਲੈਬ ਟੈਸਟ ਰਾਹੀਂ ਇਸ ਦੀ ਪੁਸ਼ਟੀ ਕਰ ਸਕਦੇ ਹਨ।
----------- Advertisement -----------
ਦੇਸ਼ ‘ਚ H3N2 ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਜਾਣੋ ਕੀ ਹਨ ਇਸ ਬਿਮਾਰੀ ਦੇ ਲੱਛਣ
Published on
----------- Advertisement -----------
----------- Advertisement -----------












