April 18, 2025, 2:44 pm
----------- Advertisement -----------
HomeNewsBreaking Newsਮੱਖੂ ਰੇਲਵੇ ਓਵਰ ਬ੍ਰਿਜ ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋਵੇਗਾ: ਹਰਭਜਨ...

ਮੱਖੂ ਰੇਲਵੇ ਓਵਰ ਬ੍ਰਿਜ ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋਵੇਗਾ: ਹਰਭਜਨ ਸਿੰਘ ਈ.ਟੀ.ਉ.

Published on

----------- Advertisement -----------


ਚੰਡੀਗੜ੍ਹ, 21 ਮਾਰਚ:  ਮੱਖੂ ਵਿਚ ਲੱਗਦੀ ਹਰੀਕੇ -ਜੀਰਾ-ਬਠਿੰਡਾ ਸੈਕਸ਼ਨ ਐਨ.ਐਚ. 54 ਰੇਲਵੇ ਲਾਈਨ ਉਤੇ  ਓਵਰ ਬ੍ਰਿਜ ਬਨਾਉਣ ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਉ. ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਹਲਕਾ ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਦਿੱਤੀ।

ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਕਾਰਜ ਲਈ ਲੋੜੀਂਦੀ ਜ਼ਮੀਨ ਹਾਸਲ ਕਰ ਲਈ ਗਈ ਹੈ ਅਤੇ ਨਿਰਮਾਣ ਕਾਰਜ ਠੇਕੇਦਾਰ ਨੂੰ ਅਲਾਟ ਕਰ ਦਿੱਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋ ਜਾਵੇਗਾ।ਇਸੇ ਤਰ੍ਹਾਂ ਲੋਕ ਨਿਰਮਾਣ ਮੰਤਰੀ ਨੇ ਡਾਕਟਰ ਇੰਦਰਬੀਰ ਸਿੰਘ ਨਿੱਝਰ ਵਲੋਂ ਹਲਕਾ ਅੰਮ੍ਰਿਤਸਰ -ਦੱਖਣੀ ਅਧੀਨ ਚਾਟੀਵਿੰਡ ਨਹਿਰ ਤਰਨਤਾਰਨ ਰੋਡ ਫੋਰਥ ਲੈਗ ਬਣਾਉਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ ਮਿਤੀ 05-01-2025 ਨੂੰ ਸੀ.ਆਰ.ਆਈ.ਐਫ. ਯੋਜਨਾ (2024-25) ਅਧੀਨ ਮੰਨਜ਼ੂਰੀ ਦਿੱਤੀ ਗਈ ਹੈ ਅਤੇ ਮਿਤੀ 10.03.2025 ਨੂੰ ਪ੍ਰਸ਼ਾਸਕੀ ਪ੍ਰਵਾਨਗੀ ਵੀ ਜਾਰੀ ਕੀਤੀ ਗਈ ਹੈ। ਟੈਂਡਰ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਮ ਦੀ ਪ੍ਰਗਤੀ ਦੇ ਅਨੁਸਾਰ ਫੰਡ ਜਾਰੀ ਕਰ ਦਿੱਤੇ ਜਾਣਗੇ।
ਅੰਮ੍ਰਿਤਸਰ ਕੋਰਟ ਕੰਪਲੈਕਸ ਵਿੱਚ ਵਕੀਲਾਂ ਲਈ ਨਵੇਂ ਚੈਂਬਰ ਬਨਾਉਣ ਸਬੰਧੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ.ਹਰਭਜਨ ਸਿੰਘ ਈ.ਟੀ.ਉ.ਨੇ ਕਿਹਾ ਕਿ ਅੰਮ੍ਰਿਤਸਰ ਕੋਰਟ ਕੰਪਲੈਕਸ ਵਿੱਚ ਵਕੀਲਾਂ ਲਈ ਨਵੇਂ ਚੈਂਬਰ ਬਨਾਉਣ ਸਬੰਧੀ ਵਕੀਲਾਂ ਵੱਲੋਂ ਆਪਣੇ ਪੱਧਰ ਤੇ ਹੀ ਉਸਾਰੇ ਜਾਣ ਦੀ ਤਜਵੀਜ਼ ਹੈ। ਪੰਜਾਬ ਸਰਕਾਰ, ਮਾਲ ਵਿਭਾਗ ਦੀ ਨੋਟੀਫਿਕੇਸ਼ਨ ਮਿਤੀ 11.11.2002 ਦੇ ਅਨੁਸਾਰ ਵਕੀਲਾਂ ਦੇ ਚੈਂਬਰਾਂ ਦੀ ਉਸਾਰੀ ਵਾਸਤੇ ਖਰਚਾ ਬਾਰ ਐਸੋਸੀਏਸ਼ਨ ਵੱਲੋਂ ਕੀਤਾ ਜਾਵੇਗਾ।
ਇਸ ਸਬੰਧੀ ਪੁੱਛੇ ਗਏ ਸਪਲੀਮੈਂਟਰੀ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਸਬੰਧੀ ਮਾਲ ਵਿਭਾਗ ਮਾਮਲਾ ਵਿਚਾਰ ਲਿਆ ਜਾਵੇਗਾ।

ਹਲਕਾ ਦਸੂਹਾ ਤੋਂ ਵਿਧਾਇਕ ਕਰਮਬੀਰ ਸਿੰਘ ਨੇ ਤਲਵਾੜਾ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਕੰਡੀ ਕਨਾਲ ਨਹਿਰ ਦੇ ਨਵੀਨੀਕਰਨ ਦੇ ਦੌਰਾਨ ਨਹਿਰ ਦੇ ਨਾਲ ਲੱਗਦੀ ਸੜਕ ਦੇ ਪੈਰਾਪੈਂਟ/ਰੇਲਿੰਗ ਅਤੇ ਸੜਕ ਦੇ ਕਿਨਾਰਿਆਂ ਦੇ ਹੋਏ ਨੁਕਸਾਨ  ਸਬੰਧੀ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਉ. ਨੇ  ਦੱਸਿਆ ਕਿ  ਪਿੰਡ ਸਹੌੜਾ ਕੰਡੀ ਤੋਂ ਪੰਡੋਰੀ ਅਟਵਾਲ (ਨੰਗਲ ਘੋੜੇਵਾਹਾ) ਤੱਕ 23.65 ਕਿਲੋਮੀਟਰ ਲੰਬਾਈ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਅਤੇ ਸੜਕ ਦੇ ਨਾਲ-ਨਾਲ ਨਹਿਰ ਵਾਲੇ ਪਾਸੇ 18.234 ਕਿਲੋਮੀਟਰ ਲੰਬਾਈ ਵਿੱਚ ਕਰੈਸ਼ ਬੈਰੀਅਰ ਲਗਾਉਣ ਦਾ ਕੰਮ ਠੇਕੇਦਾਰ ਨੂੰ ਜਨਵਰੀ 2025 ਨੂੰ 1951.22 ਲੱਖ ਰੁਪਏ ਦੀ ਲਾਗਤ ਦਾ ਅਲਾਟ ਕੀਤਾ ਜਾ ਚੁੱਕਾ ਹੈ। ਇਸ ਕੰਮ ਲਈ ਜੰਗਲਾਤ ਮਹਿਕਮੇ ਦੀਆਂ ਲੋੜੀਂਦੀਆਂ ਮੰਨਜ਼ੂਰੀਆਂ ਪ੍ਰਾਪਤ ਕਰਨ ਲਈ ਪ੍ਰਕਿਰਿਆ ਅਗਸਤ 2024 ਤੋਂ ਚੱਲ ਰਹੀਂ ਹੈ ਅਤੇ ਪ੍ਰਵਾਨਗੀਆਂ ਪ੍ਰਾਪਤ ਹੋਣ ਤੇ ਅਪਗ੍ਰੇਡੇਸ਼ਨ ਅਤੇ ਕਰੈਸ਼ ਬੈਰੀਅਰ ਲਗਾਉਣ ਦਾ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ।

ਇਸ ਤੋਂ ਇਲਾਵਾ ਮੁਕੇਰੀਆਂ ਹਾਈਡਲ ਤਲਵਾੜਾ ਤੋਂ ਸਹੋੜਾ ਕੰਡੀ ਤੱਕ 15.00 ਕਿਲੋਮੀਟਰ ਅਤੇ ਪੰਡੋਰੀ ਅਟਵਾਲ ਤੋਂ ਬਸੀ ਮਰੂਫ ਤੱਕ 22.60 ਕਿਲੋਮੀਟਰ ਸੜਕ ਦੀ ਰਿਪੇਅਰ ਦੀ ਤਜਵੀਜ਼ ਸਪੈਸ਼ਲ ਰਿਪੇਅਰ ਪ੍ਰੋਗਰਾਮ ਅਧੀਨ ਸ਼ਾਮਲ ਕਰਨ ਲਈ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਸਾਲ 2025-26 ਵਿੱਚ ਕੰਮ ਨੂੰ ਹੱਥ ਵਿੱਚ ਲੈਣ ਦੀ ਤਜਵੀਜ਼ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਚਿੱਟਾ QUEEN’ ਨੂੰ ਗਾਣੇ ‘ਚ ਮਾਡਲ ਬਣਾਉਣ ਵਾਲਾਂ ਗਾਇਕ ਕਿਉਂ ਚਲਾ ਗਿਆ ਡਿਪ੍ਰੈਸ਼ਨ ‘ਚ?, ਕਿਉਂ ਜੋੜਨੇ ਪੈ ਗਏ ਲੋਕਾਂ ਮੂਹਰੇ ਹੱਥ

ਚਰਚਿਤ ਨਸ਼ਾ ਤਸਕਰ ਅਤੇ ਬਰਖਾਸਤ ਹੋਈ ਲੇਡੀ ਕਾਂਸਟੇਬਲ ਅਮਨਦੀਪ ਕੌਰ, ਜਿਸਨੂੰ ਮੀਡੀਆ ‘ਚ ‘ਚਿੱਟਾ...

ਫਿਲਮ ‘ਜਾਟ’ ਦੇ  ਵਿਵਾਦਿਤ ਸੀਨ ਨੂੰ ਗਿਆ ਹਟਾਇਆ ! ਪੰਜਾਬ ‘ਚ ਸੰਨੀ ਦਿਓਲ ਤੇ ਰਣਦੀਪ ਹੁੱਡਾ ਖਿਲਾਫ਼ ਹੋਈ ਸੀ FIR ਦਰਜ

 ਫਿਲਮ ‘ਜਾਟ’ ਤੋਂ ਵਿਵਾਦਪੂਰਨ ਚਰਚ ਦਾ ਸੀਨ ਹਟਾ ਦਿੱਤਾ ਗਿਆ। ਇਹ ਫੈਸਲਾ ਜਲੰਧਰ ਵਿੱਚ...

ਪੰਜਾਬ ਆ ਰਿਹਾ ਹੈ MP ਅੰਮ੍ਰਿਤਪਾਲ ਸਿੰਘ ! ਪੰਜਾਬ ਪੁਲਿਸ ਲਿਆਉਣ ਲਈ ਪਹੁੰਚੀ ਅਸਾਮ

2 ਸਾਲ ਬਾਅਦ ਵਾਰਿਸ ਪੰਜਾਬ ਦੇ ਮੁਖੀ ਅਤੇ MP ਅੰਮ੍ਰਿਤਪਾਲ ਸਿੰਘ ਪੰਜਾਬ ਆ ਰਿਹਾ...

ਅਮਰੀਕਾ ‘ਚ ਦਬੋਚਿਆ ਖਤਰਨਾਕ ਗੈਂਗਸਟਰ ਹੈਪੀ ਪਸੀਆ, ਪੰਜਾਬ ‘ਚ 14 ਗ੍ਰੇ+ਨੇ+ਡ ਹਮਲਿਆਂ ‘ਚ ਹੈ ਸ਼ਾਮਲ

ਅਮਰੀਕਾ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਅਮਰੀਕੀ ਇਮੀਗ੍ਰੇਸ਼ਨ ਵਿਭਾਗ (US Immigration)...

ਫ਼ਿਲਮ ਜਾਟ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ

ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿਚ ਫ਼ਿਲਮ ‘ਜਾਟ’ ਵਿਚ ਕੰਮ ਕਰਨ ਵਾਲੇ ਬਾਲੀਵੁੱਡ ਅਦਾਕਾਰ...

ਸਾਧੂ ਸਿੰਘ ਧਰਮਸੋਤ ਆਏ ਜੇਲ੍ਹ ਤੋਂ ਬਾਅਦ, ਬੋਲੇ- ਰਾਜਨੀਤੀ ਦਾ ਹੋਇਆ ਸ਼ਿਕਾਰ

ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਤੋਂ ਬਾਹਰ ਆ ਗਏ ਹਨ। ਉਨ੍ਹਾਂ...

ਅਲੀਗੜ੍ਹ : ਧੀ ਦੇ ਵਿਆਹ ਤੋਂ ਪਹਿਲਾਂ ਫਰਾਰ ਹੋਣ ਵਾਲੇ ਸੱਸ ਤੇ ਜਵਾਈ ਪਹੁੰਚੇ ਪੁਲਿਸ ਸਟੇਸ਼ਨ, ਥਾਣੇ ‘ਚ ਕੀਤਾ ਸਰੰਡਰ

ਅਲੀਗੜ੍ਹ ਵਿਖੇ ਧੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਸੱਸ ਆਪਣੇ ਜਵਾਈ ਨਾਲ ਫਰਾਰ...

ਅਦਾਕਾਰ Guggu Gill ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦਾ ਦਿੱਤਾ ਸੁਨੇਹਾ

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਅੱਜ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ...

ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਵੱਲੋਂ ਡਿਜੀਟਲ ਸੁਰੱਖਿਆ ਦਾ ਸੁਨੇਹਾ ਦਿੰਦਿਆਂ ਪ੍ਰੋਗਰਾਮ ਦਾ ਆਯੋਜਨ

ਜਲੰਧਰ:ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ, ਦੂਰਸੰਚਾਰ ਵਿਭਾਗ ਨਵੀਂ ਦਿੱਲੀ ਦੇ ਨੋਡਲ ਦਫ਼ਤਰ, ਟੈਲੀਕਾਮ ਪੰਜਾਬ...