July 8, 2026, 7:57 pm
----------- Advertisement -----------
HomeNewsBreaking Newsਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਬੇਹੋਸ਼ ਕਰਕੇ...

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਬੇਹੋਸ਼ ਕਰਕੇ ਜ਼ਿੰਦਾ ਹੀ ਨਹਿਰ ਵਿੱਚ ਸੁੱਟਿਆ

Published on

----------- Advertisement -----------

 ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਪਿੰਡ ਅਸਲਵਾਸ ਨੇੜੇ ਇੱਕ ਨਹਿਰ ਵਿੱਚੋਂ ਮਿਲੀ 21 ਸਾਲਾ ਨੌਜਵਾਨ ਮੋਨੂ ਦੀ ਲਾਸ਼ ਮਾਮਲੇ ਵਿੱਚ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਪੁਲਿਸ ਅਨੁਸਾਰ, ਮੋਨੂ ਦਾ ਕਤਲ ਉਸ ਦੀ ਪਤਨੀ ਤੰਨੂ ਦੇ ਕਹਿਣ ‘ਤੇ, ਉਸ ਦੇ ਪ੍ਰੇਮੀ ਸੋਨੂੰ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ।

ਮੁਲਜ਼ਮਾਂ ਨੇ ਪਹਿਲਾਂ ਨੌਜਵਾਨ ਦਾ ਮੂੰਹ ਅਤੇ ਨੱਕ ਢੱਕ ਕੇ ਉਸਦਾ ਗਲਾ ਘੁੱਟ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਕਤਲ ਨੂੰ ਹਾਦਸੇ ਦਾ ਰੂਪ ਦੇਣ ਲਈ ਉਸਨੂੰ ਨਹਿਰ ਵਿੱਚ ਸੁੱਟ ਦਿੱਤਾ; ਉਨ੍ਹਾਂ ਨੇ ਉਸ ਦੀ ਐਕਟਿਵਾ ਵੀ ਨਹਿਰ ਦੇ ਨੇੜੇ ਖੜ੍ਹਾ ਕਰ ਦਿੱਤੀ ਸੀ। ਪੁਲਿਸ ਸ਼ੁਰੂ ਵਿੱਚ ਇਸ ਮਾਮਲੇ ਦੀ ਜਾਂਚ ਖੁਦਕੁਸ਼ੀ ਦੇ ਮਾਮਲੇ ਵਜੋਂ ਕਰ ਰਹੀ ਸੀ, ਪਰ ਪਤਨੀ ਦਾ ਵਿਵਹਾਰ ਸ਼ੱਕੀ ਜਾਪਦਾ ਸੀ। ਪੁੱਛਗਿੱਛ ਕਰਨ ‘ਤੇ, ਉਸ ਨੇ ਅਪਰਾਧ ਕਬੂਲ ਕਰ ਲਿਆ।

ਪੁਲਿਸ ਨੇ ਹੁਣ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮੁੱਖ ਦੋਸ਼ੀ ਸੋਨੂੰ ਅਤੇ ਉਸ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਅਨੁਸਾਰ, ਮੋਨੂੰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ, ਉਸ ਨੂੰ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਇੱਕ ਕੰਪਨੀ ਵਿੱਚ ਪ੍ਰਾਈਵੇਟ ਨੌਕਰੀ ਕਰਨੀ ਪਈ ਤੇ ਫਿਰ ਪਰਿਵਾਰ ਨੇ ਤਿੰਨ ਸਾਲ ਪਹਿਲਾਂ ਉਸ ਦਾ ਤੰਨੂ ਨਾਲ ਵਿਆਹ ਕਰਵਾ ਦਿੱਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਈਰਾਨ ਨਾਲ ਜੰਗਬੰਦੀ ਖ਼ਤਮ, ਹੁਣ ਕੋਈ ਸਮਝੌਤਾ ਨਹੀਂ ਕਰਾਂਗੇ’ : NATO ਸੰਮੇਲਨ ਦੌਰਾਨ ਬੋਲੇ ਡੋਨਾਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ NATO ਸੰਮੇਲਨ ‘ਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ...

ਆਮ ਆਦਮੀ ਪਾਰਟੀ ਨੂੰ ਵੱਡੀ ਸਫ਼ਲਤਾ, ਇਕ ਹੋਰ ਨਗਰ ਕੌਂਸਲ ਉਤੇ ਕਬਜ਼ਾ

ਕਪੂਰਥਲਾ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ ਬੁੱਧਵਾਰ ਨੂੰ ਵੱਡਾ ਸਿਆਸੀ ਉਲਟਫੇਰ ਦੇਖਣ...

ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਖੁਸ਼ਖਬਰੀ: PSERC ਵੱਲੋਂ OTS ਯੋਜਨਾ ਨੂੰ ਹਰੀ ਝੰਡੀ

ਪੰਜਾਬ ‘ਚ ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਉਹ ਆਪਣਾ...

ਪੰਜਾਬ ਪੁਲਿਸ ਦੇ SHO ‘ਤੇ FBI ਦੀ ਚਾਰਜਸ਼ੀਟ, $4 ਲੱਖ ਵਸੂਲੀ ਦਾ ਮਾਮਲਾ

ਅਮਰੀਕਾ ਦੀ ਐਫਬੀਆਈ ਵੱਲੋਂ ਪੰਜਾਬ ਪੁਲਿਸ ਦੇ ਇੰਸਪੈਕਟਰ ਅਤੇ ਟਾਂਡਾ ਦੇ ਤਤਕਾਲੀ ਐਸਐਚਓ ਗੁਰਿੰਦਰਜੀਤ...

ਪਟਿਆਲਾ ਦੇ ਪ੍ਰਭਸਿਮਰਨ ਸਿੰਘ ਦੀ ਭਾਰਤੀ T-20 ਟੀਮ ’ਚ ਚੋਣ, ਭਾਰਤੀ ਟੀਮ ਦੇ ਜ਼ਿੰਬਾਬਵੇ ਦੌਰੇ ਦੌਰਾਨ ਮਿਲ ਸਕਦੈ ਮੌਕਾ

 ਪੰਜਾਬ ਦੇ ਉੱਭਰਦੇ ਕ੍ਰਿਕਟਰ ਤੇ ਪਟਿਆਲਾ ਦੇ ਵਿਕਟਕੀਪਰ-ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਪਹਿਲੀ ਵਾਰ ਭਾਰਤੀ...

ਦੇਸ਼ ਭਰ ‘ਚ ਮੀਂਹ ਦਾ ਕਹਿਰ, ਵਾਹਨ ਰੁੜ੍ਹੇ ਤੇ ਲੋਕਾਂ ਦੀ ਵਧੀ ਮੁਸ਼ਕਲ

ਗੁਜਰਾਤ ਦੇ ਕਾਮਰੇਜ ਵਿੱਚ ਮੰਗਲਵਾਰ ਨੂੰ 10 ਘੰਟਿਆਂ ਵਿੱਚ 305 ਮਿਲੀਮੀਟਰ ਬਾਰਿਸ਼ ਹੋਈ, ਜਦੋਂ...

ਕਾਂਗਰਸ ‘ਚ ਸਿਆਸੀ ਘਮਾਸਾਨ, ਬਘੇਲ ਨੇ ਪ੍ਰਧਾਨ ਬਦਲਣ ਤੋਂ ਕੀਤਾ ਇਨਕਾਰ

ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਸੂਬਾ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਪਹੁੰਚੇ...

US ‘ਚ ਗੈਂਗਸਟਰ ਗੋਲਡੀ ਬਰਾੜ ਨੂੰ FBI ਨੇ ਐਲਾਨਿਆ ਵਾਂਟੇਡ, ਰੱਖਿਆ ਵੱਡਾ ਇਨਾਮ

ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਭਾਰਤੀ ਮੂਲ ਦੇ ਗੈਂਗਸਟਰ ਗੋਲਡੀ ਬਰਾੜ...

ਪੀਐਮ ਨੂੰ ਅਪੀਲ, ਆਪਣੀ ਜ਼ਿੱਦ ਛੱਡ ਕੇ ਈ-0 ਅਤੇ ਈ-20 ਦੋਵੇਂ ਵਿਕਲਪ ਦੇਣ, ਤਾਂ ਜੋ ਲੋਕ ਆਪਣੀ ਮਰਜ਼ੀ ਦਾ ਪੈਟਰੋਲ ਖਰੀਦ ਸਕਣ- ਕੇਜਰੀਵਾਲ

ਨਵੀਂ ਦਿੱਲੀ, 07 ਜੁਲਾਈ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ 'ਤੇ...