ਹਰਿਆਣਾ ਦੇ ਰਹਿਣ ਵਾਲੇ ਇੱਕ CBI ਅਧਿਕਾਰੀ ਨੂੰ ਉਸ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੁੱਟਿਆ। ਅਧਿਕਾਰੀ ਨੇ ਦੋਵਾਂ ਨੂੰ ਦਿੱਲੀ ‘ਚ ਫੜ ਲਿਆ ਸੀ, ਜਿਸ ਤੋਂ ਬਾਅਦ ਅਧਿਕਾਰੀ ਦੀ ਕੁੱਟਮਾਰ ਕੇ ਤੇ ਉਸ ਦਾ ਮੋਬਾਈਲ ਵੀ ਖੋਹ ਕੇ ਲੈ ਗਏ।
ਦਿੱਲੀ ਵਿੱਚ ਤਾਇਨਾਤ CBI ਅਧਿਕਾਰੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਉਸ ਨੇ ਪੁਲਿਸ ਨੂੰ ਸ਼ੱਕ ਜ਼ਾਹਰ ਕੀਤਾ ਕਿ ਉਸ ਦੇ ਮੋਬਾਈਲ ਵਿੱਚ ਸੀਬੀਆਈ ਨਾਲ ਸਬੰਧਿਤ ਗੁਪਤ ਡੇਟਾ ਦੀ ਦੁਰਵਰਤੋਂ ਹੋ ਸਕਦੀ ਹੈ। ਪੁਲਿਸ ਨੇ ਦੋਸ਼ੀ ਪਤਨੀ ਅਤੇ ਉਸ ਦੇ ਪ੍ਰੇਮੀ ਖਿਲਾਫ ਪਲਵਲ ਥਾਣੇ ‘ਚ ਮਾਮਲਾ ਦਰਜ ਕਰ ਲਿਆ ਹੈ।
CBI ਅਧਿਕਾਰੀ ਨੇ ਦੱਸਿਆ ਕਿ 11 ਜਨਵਰੀ ਨੂੰ ਉਸ ਦੀ ਪਤਨੀ ਇਹ ਕਹਿ ਕੇ ਘਰੋਂ ਗਈ ਸੀ ਕਿ ਉਹ ਪੇਕੇ ਘਰ ਜਾ ਰਹੀ ਹੈ। ਉਹ ਬੱਚਿਆਂ ਨੂੰ ਵੀ ਨਾਲ ਲੈ ਗਈ। ਪਰ ਉਹ 12 ਜਨਵਰੀ ਨੂੰ ਹੀ ਘਰ ਮੁੜ ਆਈ ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਤਾਂ ਉਸਨੇ ਬੱਚਿਆਂ ਤੋਂ ਇਸ ਬਾਰੇ ਪੁੱਛਿਆ। ਬੱਚਿਆਂ ਨੇ ਦੱਸਿਆ ਕਿ ਉਹ ਫਰੀਦਾਬਾਦ ਗਏ ਸੀ ਉੱਥੇ ਇੱਕ ਚਾਚੇ ਕੋਲ ਰੁਕਿਆ ਜਿਸ ਕੋਲ ਮੋਬਾਈਲ ਫ਼ੋਨ ਸੀ।
ਬੱਚਿਆਂ ਦੀ ਗੱਲ ਸੁਣ ਕੇ ਉਸ ਨੇ ਆਪਣੀ ਪਤਨੀ ਦੀ ਮਾਂ ਦੇ ਘਰ ਫੋਨ ਕੀਤਾ। ਮਾਪਿਆਂ ਨੇ ਦੱਸਿਆ ਕਿ ਉਸ ਦੀ ਪਤਨੀ ਇੱਥੇ ਨਹੀਂ ਆਈ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਜੇਕਰ ਉਹ ਆਪਣੇ ਪੇਕੇ ਘਰ ਨਹੀਂ ਗਈ ਸੀ ਤਾਂ ਕਿੱਥੇ ਗਈ ਸੀ ਅਤੇ ਮੋਬਾਈਲ ਫੋਨ ਵਾਲਾ ਇਹ ਚਾਚਾ ਕੌਣ ਹੈ? ਇਹ ਸੁਣ ਕੇ ਪਤਨੀ ਟਾਲਮਟੋਲ ਲੱਗੀ। ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਗੁੱਸੇ ਵਿੱਚ ਉਸਦੀ ਪਤਨੀ ਨੇ ਉਸਨੂੰ ਥੱਪੜ ਮਾਰ ਦਿੱਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਪਤਨੀ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸਤੋਂ ਬਾਅਦ ਸੀਬੀਆਈ ਅਧਿਕਾਰੀ ਨੇ ਦੱਸਿਆ ਕਿ 20 ਜਨਵਰੀ ਨੂੰ ਉਹ ਦਿੱਲੀ ਦੇ ਮੀਨਾਰ ਗੇਟ ‘ਤੇ ਸਵੇਰੇ ਖਾਣਾ ਖਾਣ ਗਿਆ ਸੀ। ਉਥੇ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਗਲੀ ਵਿਚ ਲੁਕ ਕੇ ਇਕ ਨੌਜਵਾਨ ਨਾਲ ਗੱਲਾਂ ਕਰ ਰਹੀ ਸੀ। ਇਹ ਦੇਖ ਕੇ ਉਹ ਉਥੇ ਪਹੁੰਚ ਗਿਆ ਅਤੇ ਪਤਨੀ ਨੂੰ ਪੁੱਛਿਆ ਕਿ ਉਹ ਤਾਂ ਸਕੂਲ ਜਾਣ ਦੀ ਗੱਲ ਕਹਿ ਕੇ ਚਲੀ ਗਈ ਸੀ, ਫਿਰ ਇੱਥੇ ਕਿਵੇਂ ਆਈ? ਇਹ ਸੁਣ ਕੇ ਉਸ ਦੀ ਪਤਨੀ ਅਤੇ ਨੌਜਵਾਨ ਗੁੱਸੇ ਵਿਚ ਆ ਗਏ। ਉਹ ਬਹਿਸ ਕਰਨ ਲੱਗੇ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਸਿਰ ‘ਤੇ ਸੱਟ ਲੱਗ ਗਈ।
ਬਾਅਦ ‘ਚ ਨੌਜਵਾਨ ਉਸ ਦਾ ਫੋਨ ਖੋਹ ਕੇ ਫਰਾਰ ਹੋ ਗਿਆ।ਅਧਿਕਾਰੀ ਨੇ ਦੱਸਿਆ ਕਿ ਉਹ ਸੀਬੀਆਈ ਦੀ ਦਿੱਲੀ ਸ਼ਾਖਾ ਵਿੱਚ ਤਾਇਨਾਤ ਹੈ। ਉਸ ਦੇ ਮੋਬਾਈਲ ਵਿੱਚ ਸੀਬੀਆਈ ਨਾਲ ਸਬੰਧਤ ਗੁਪਤ ਡੇਟਾ ਹੈ। ਜਿਸ ਦੀ ਦੋਸ਼ੀ ਦੁਰਵਰਤੋਂ ਕਰ ਸਕਦਾ ਹੈ। ਉਸ ਨੇ ਪਤਨੀ ਅਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਮੋਬਾਈਲ ਬਰਾਮਦ ਕਰਨ ਦੀ ਮੰਗ ਕੀਤੀ ਹੈ। ਪਲਵਲ ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।











