ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਬਿਜਲੀ ਨਿਗਮ ਦੀ ਸਮਾਲਖਾ ਸਬ ਡਿਵੀਜ਼ਨ ਵਿੱਚ ਕੰਮ ਕਰਦੇ 4 ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਜਾਅਲੀ ਡਿਗਰੀਆਂ ਨਾਲ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਅਧੀਨ ਕੰਮ ਕਰਦੇ ਦੋ ਸ਼ਿਫਟ ਅਟੈਂਡੈਂਟ (SA) ਅਤੇ ਦੋ ਸਹਾਇਕ ਲਾਈਨਮੈਨ (ALM) ਨੂੰ ਬਿਜਲੀ ਨਿਗਮ ਦੇ XEN ਨੇ ਬਰਖਾਸਤ ਕਰ ਦਿੱਤਾ ਹੈ।
ਜਾਣਕਾਰੀ ਦਿੰਦਿਆਂ XEN ਡੀਐਸ ਧੀਮਾਨ ਨੇ ਦੱਸਿਆ ਕਿ ਜਾਅਲੀ ਡਿਗਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਜੀਲੈਂਸ ਨੇ ਜਾਂਚ ਕੀਤੀ ਸੀ।ਜਾਂਚ ਦੌਰਾਨ ਚਾਰ ਮੁਲਾਜ਼ਮਾਂ ਦੇ ਦਸਤਾਵੇਜ਼ ਜਾਅਲੀ ਪਾਏ ਗਏ। ਜਿਸ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਮਾਲਖਾ ਸਬ ਡਵੀਜ਼ਨ ਵਿੱਚ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਦੇ ਤਹਿਤ ਕਰੀਬ 120 ਕਰਮਚਾਰੀ ਕੰਮ ਕਰਦੇ ਹਨ। ਬਾਕੀ ਮੁਲਾਜ਼ਮਾਂ ਦੇ ਦਸਤਾਵੇਜ਼ਾਂ ਦੀ ਵੀ ਪੜਤਾਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਹ ਚਾਰੇ ਆਊਟਸੋਰਸਿੰਗ ਅਧੀਨ ਠੇਕੇਦਾਰਾਂ ਦੇ ਅਧੀਨ ਕੰਮ ਕਰਦੇ ਸਨ।
ਦੱਸ ਦਈਏ ਕਿ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਵਿੱਚ ਬੀਹੋਲੀ ਸਬ ਡਿਵੀਜ਼ਨ ਦੇ ਐਸਏ ਮੋਨੂੰ ਅਤੇ ਸੁਸ਼ੀਲ ਅਤੇ ਸਮਾਲਖਾ ਸਬ ਡਿਵੀਜ਼ਨ ਦੇ ਏਐਲਐਮ ਰਾਜਕੁਮਾਰ ਅਤੇ ਅਸ਼ੋਕ ਕੁਮਾਰ ਸ਼ਾਮਲ ਹਨ।ਤਿੰਨਾਂ ਨੇ ਨੈਸ਼ਨਲ ਆਈਟੀਆਈ ਝੱਜਰ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ। ਐਸਏ ਮੋਨੂੰ ਮਈ 2018 ਤੋਂ ਠੇਕੇਦਾਰ ਦੇ ਅਧੀਨ ਕੰਮ ਕਰ ਰਿਹਾ ਹੈ।
ਜਿਸ ਨੇ 2021 ਵਿੱਚ ਨੈਸ਼ਨਲ ਆਈ.ਟੀ.ਆਈ ਝੱਜਰ ਦੇ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਨੌਕਰੀ ਲਈ ਸੀ। ਜਦੋਂ ਕਿ ਐਸ.ਏ.ਸੁਸ਼ੀਲ ਜੁਲਾਈ 2013 ਤੋਂ ਠੇਕੇਦਾਰ ਦੇ ਅਧੀਨ ਕੰਮ ਕਰ ਰਿਹਾ ਸੀ। ਜਿਸ ਨੇ ਵੀ 2021 ਵਿੱਚ ਨੈਸ਼ਨਲ ਆਈ.ਟੀ.ਆਈ. ਝੱਜਰ ਦੇ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਨੌਕਰੀ ਹਾਸਲ ਕੀਤੀ ਸੀ।
ਏ.ਐਲ.ਐਮ ਰਾਜਕੁਮਾਰ ਅਕਤੂਬਰ 2017 ਤੋਂ ਠੇਕੇਦਾਰ ਦੇ ਅਧੀਨ ਕੰਮ ਕਰ ਰਿਹਾ ਸੀ। ਉਸਨੇ 2021 ਵਿੱਚ ਗਲੋਬਲ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਂਡ ਟੈਕਨਾਲੋਜੀ, ਬ੍ਰਿਟਿਸ਼ ਅਕੈਡਮੀ ਸਫੀਦੋ ਦੇ ਜਾਅਲੀ ਦਸਤਾਵੇਜ਼ ਜਮ੍ਹਾਂ ਕਰਵਾ ਕੇ ਨੌਕਰੀ ਲਈ ਸੀ। ਜਦੋਂਕਿ ਏ.ਐਲ.ਐਮ ਅਸ਼ੋਕ ਕੁਮਾਰ ਨਵੰਬਰ 2011 ਤੋਂ ਠੇਕੇਦਾਰ ਦੇ ਅਧੀਨ ਕੰਮ ਕਰ ਰਿਹਾ ਸੀ। ਉਸ ਨੇ 2021 ਵਿੱਚ ਨੈਸ਼ਨਲ ਆਈਟੀਆਈ ਝੱਜਰ ਦੇ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਨੌਕਰੀ ਹਾਸਲ ਕੀਤੀ ਸੀ।




