September 8, 2026, 3:52 pm
----------- Advertisement -----------
HomeNewsBreaking Newsਕਰਨਾਲ 'ਚ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ, 2 ਔਰਤਾਂ ਬੁਰੀ...

ਕਰਨਾਲ ‘ਚ ਪਟਾਕੇ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ, 2 ਔਰਤਾਂ ਬੁਰੀ ਤਰ੍ਹਾਂ ਝੁਲਸੀਆਂ

Published on

----------- Advertisement -----------


ਹਰਿਆਣਾ ਦੇ ਕਰਨਾਲ ‘ਚ ਮੇਰਠ ਰੋਡ ‘ਤੇ ਪਟਾਕੇ ਬਣਾਉਣ ਵਾਲੀ ਫੈਕਟਰੀ ‘ਚ ਇਕ ਛੋਟੀ ਜਿਹੀ ਚੰਗਿਆੜੀ ਕਾਰਨ ਅੱਗ ਲੱਗ ਗਈ। ਪਟਾਕਿਆਂ ਨੂੰ ਲੱਗੀ ਅੱਗ ਅਤੇ ਧਮਾਕੇ ਕਾਰਨ ਪੂਰੀ ਫੈਕਟਰੀ ਸੜ ਕੇ ਸੁਆਹ ਹੋ ਗਈ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਆਸ-ਪਾਸ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ।

ਦੱਸ ਦਈਏ ਕਿ ਅੱਗ ਲੱਗਣ ਦੀ ਘਟਨਾ ਵਿੱਚ ਦੋ ਮਹਿਲਾ ਮੁਲਾਜ਼ਮ ਵੀ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਕਰਨਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।
ਫਾਇਰ ਕਰਮੀਆਂ ਨੇ ਅੱਗ ‘ਤੇ ਕਾਬੂ ਪਾਉਣ ਲਈ ਜਲ ਤੋਪਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ। 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਆਸ-ਪਾਸ ਦੇ ਲੋਕਾਂ ਵਿੱਚ ਪਟਾਕਾ ਫੈਕਟਰੀ ਮਾਲਕ ਖ਼ਿਲਾਫ਼ ਗੁੱਸਾ ਹੈ ਅਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਪਟਾਕਿਆਂ ਦੀ ਫੈਕਟਰੀ ਵਿੱਚ ਬਹੁਤ ਸਾਰੇ ਮਜ਼ਦੂਰ ਕੰਮ ਕਰਦੇ ਹਨ। ਇਸ ਵਿੱਚ ਔਰਤਾਂ ਅਤੇ ਮਰਦ ਦੋਵੇਂ ਹਨ। ਚਸ਼ਮਦੀਦ ਸੋਨੂੰ ਨੇ ਦੱਸਿਆ ਕਿ ਐਤਵਾਰ ਦਾ ਦਿਨ ਹੋਣ ਕਾਰਨ ਬਹੁਤ ਘੱਟ ਲੋਕ ਫੈਕਟਰੀ ਵਿੱਚ ਕੰਮ ਕਰਨ ਆਏ ਸਨ, ਜੇਕਰ ਕੰਮ ਦਾ ਦਿਨ ਹੁੰਦਾ ਤਾਂ ਜ਼ਖ਼ਮੀਆਂ ਦੀ ਗਿਣਤੀ ਕਿਤੇ ਵੱਧ ਹੋਣੀ ਸੀ।

ਨੌਜਵਾਨ ਨੇ ਦੱਸਿਆ ਕਿ ਜਦੋਂ ਧਮਾਕੇ ਸ਼ੁਰੂ ਹੋਏ ਤਾਂ ਬਾਕੀ ਵਰਕਰ ਬਾਹਰ ਆ ਗਏ ਪਰ ਅੰਦਰ ਦੋ ਔਰਤਾਂ ਫਸ ਗਈਆਂ, ਜਿਨ੍ਹਾਂ ਵਿੱਚੋਂ ਇੱਕ ਔਰਤ ਸੀ ਜੋ ਮੁਸ਼ਕਿਲ ਨਾਲ ਸੁਣ ਸਕਦੀ ਸੀ। ਇਸ ਹਾਦਸੇ ਵਿੱਚ ਦੋ ਔਰਤਾਂ ਝੁਲਸ ਗਈਆਂ ਹਨ। ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜ਼ਖਮੀਆਂ ਨੂੰ ਕਰਨਾਲ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਕਲੋਨੀ ਵਾਸੀ ਰਾਜਨ, ਸੁਮਨ, ਰਾਜੂ ਅਤੇ ਰਾਜੇਸ਼ ਦਾ ਕਹਿਣਾ ਹੈ ਕਿ ਧਮਾਕੇ ਤੋਂ ਬਾਅਦ ਪੂਰੀ ਕਲੋਨੀ ਸੜਕ ‘ਤੇ ਆ ਗਈ। ਅੱਜ ਤੱਕ ਇਹ ਪਤਾ ਨਹੀਂ ਲੱਗਾ ਕਿ ਇਸ ਫੈਕਟਰੀ ਵਿੱਚ ਪਟਾਕੇ ਬਣਦੇ ਹਨ। ਇੱਥੇ ਗੈਰ-ਕਾਨੂੰਨੀ ਢੰਗ ਨਾਲ ਫੈਕਟਰੀ ਚਲਾਈ ਜਾ ਰਹੀ ਸੀ।

ਇਸ ਤੋਂ ਇਲਾਵਾ ਫੈਕਟਰੀ ਮਾਲਕ ਵੀ ਮੌਕੇ ਤੋਂ ਫਰਾਰ ਹੋ ਗਿਆ ਹੈ। ਘਟਨਾ ਦੇ ਸਮੇਂ ਫੈਕਟਰੀ ‘ਚ ਕਰੀਬ 15 ਲੋਕ ਮੌਜੂਦ ਸਨ। ਜਿਨ੍ਹਾਂ ਵਿੱਚੋਂ ਇੱਕ, ਦੋ-ਤਿੰਨ ਔਰਤਾਂ ਵੀ ਝੁਲਸ ਗਈਆਂ ਹਨ ਅਤੇ ਹੋਰ ਮਜ਼ਦੂਰ ਵੀ ਜ਼ਖ਼ਮੀ ਹੋ ਗਏ ਹਨ। ਫੈਕਟਰੀ ਮਾਲਕ ਖਿਲਾਫ ਕਾਰਵਾਈ ਕੀਤੀ ਜਾਵੇ।

ਸੈਕਟਰ 32,33 ਥਾਣੇ ਦੇ ਐਸਐਚਓ ਰਾਜਪਾਲ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਮੌਕੇ ’ਤੇ ਫੈਕਟਰੀ ਦਾ ਕੋਈ ਮਾਲਕ ਨਹੀਂ ਮਿਲਿਆ। ਇਸ ਹਾਦਸੇ ਵਿੱਚ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਹਨ। ਜਿਸ ਦਾ ਇਲਾਜ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਦੋਵਾਂ ਔਰਤਾਂ ਦੇ ਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕਰਕੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅੱਗ ਕਿਵੇਂ ਲੱਗੀ ਇਸ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...