ਪਰਬਤਾਰੋਹੀ ਨਰਿੰਦਰ ਯਾਦਵ 20 ਜੁਲਾਈ ਤੋਂ ਉੱਤਰੀ ਅਮਰੀਕਾ ਵਿੱਚ ਮਾਊਂਟ ਡੇਨਾਲੀ ਚੋਟੀ ‘ਤੇ ਚੜਾਈ ਸ਼ੁਰੂ ਕਰਨਗੇ। ਉਨ੍ਹਾਂ ਦੇ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਗੁਰੂਗ੍ਰਾਮ ਦੇ ਸੈਕਟਰ 51 ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੋਮਵਾਰ ਸਵੇਰੇ ਗੁਰੂਗ੍ਰਾਮ ਪਹੁੰਚੇ। ਉਹ ਇੱਥੋਂ ਦੇ ਸੈਕਟਰ-51 ਵਿੱਚ ਪਰਬਤਾਰੋਹੀ ਨਰਿੰਦਰ ਸਿੰਘ ਯਾਦਵ ਦੇ ਫਲੈਗ ਆਫ ਸਮਾਰੋਹ ਵਿੱਚ ਸ਼ਾਮਲ ਹੋਏ।
ਪਰਬਤਾਰੋਹੀ ਨਰਿੰਦਰ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ, ਦ ਮਾਊਂਟ ਡੇਨਾਲੀ ਦੀ ਸਭ ਤੋਂ ਤੇਜ਼ ਚੜ੍ਹਾਈ ਕਰਨ ਵਾਲਾ ਹੈ। ਮੁੱਖ ਮੰਤਰੀ ਨੇ ਇਸ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ।
ਦੱਸ ਦਈਏ ਕਿ ਉਹ ਪਰਬਤਾਰੋਹੀ ਨਰਿੰਦਰ ਸਿੰਘ ਯਾਦਵ ਰੇਵਾੜੀ ਜ਼ਿਲ੍ਹੇ ਦੇ ਨਹਿਰੂਗੜ੍ਹ ਦਾ ਰਹਿਣ ਵਾਲਾ ਹੈ। ਸਾਲ 2022 ‘ਚ ਨਰਿੰਦਰ ਨੇ ਸਿਰਫ ਛੇ ਦਿਨਾਂ ‘ਚ ਐਵਰੈਸਟ ਚੋਟੀ ਫਤਹਿ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ। ਉਸਨੇ ਆਪਣੀ ਮੁਹਿੰਮ ਨੂੰ (ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਫਾਸਟੈਸਟ ਐਵਰੈਸਟ ਐਕਸਪੀਡੀਸ਼ਨ-2022) ਦਾ ਨਾਮ ਦਿੱਤਾ। ਨਰਿੰਦਰ ਯਾਦਵ ਫੌਜੀ ਕ੍ਰਿਸ਼ਣਚੰਦ ਦਾ ਪੁੱਤਰ ਹੈ। ਉਸਦਾ ਸੁਪਨਾ ਦੁਨੀਆ ਦੇ ਸਾਰੇ ਸੱਤ ਮਹਾਂਦੀਪਾਂ ਨੂੰ ਜਿੱਤਣਾ ਅਤੇ ਵਿਸ਼ਵ ਰਿਕਾਰਡ ਬੁੱਕ ਵਿੱਚ ਆਪਣੀ ਛਾਪ ਛੱਡਣਾ ਹੈ।
----------- Advertisement -----------
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪਹੁੰਚੇ ਗੁਰੂਗ੍ਰਾਮ: ਪਰਬਤਾਰੋਹੀ ਨਰਿੰਦਰ ਯਾਦਵ ਨੂੰ ਅਮਰੀਕਾ ਲਈ ਕਰਨਗੇ ਰਵਾਨਾ
Published on
----------- Advertisement -----------
----------- Advertisement -----------












